ਗਾਇਕਾ ਮਿਸ ਪੂਜਾ ਦੇ ਪੁੱਤਰ ਨੇ ਕੈਮਰੇ ਨੂੰ ਵੇਖ ਦਿੱਤੇ ਹੱਸ-ਹੱਸ ਪੋਜ਼, ਵੇਖੋ ਤਸਵੀਰਾਂ

ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਗਾਇਕਾ ਮਿਸ ਪੂਜਾ ਇੰਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਆਏ ਦਿਨ ਉਹ ਆਪਣੀ ਤਸਵੀਰਾਂ ਤੇ ਵੀਡੀਓਜ਼ ਫੈਨਜ਼ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ‘ਚ ਮਿਸ ਪੂਜਾ ਨੇ ਆਪਣੇ ਪੁੱਤਰ ਅਲਾਪ ਨਾਲ ਇੱਕ ਆਪਣੀ ਤਸਵੀਰ ਸਾਂਝੀ ਕੀਤੀ ਹੈ, ਜਿਸ ਨੂੰ ਦਰਸ਼ਕਾਂ ਨੂੰ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਕ ਤਸਵੀਰ ਅਲਾਪ ਮਾਂ ਮਿਸ ਪੂਜਾ ਦੀ ਗੋਦੀ ਖੜ੍ਹਾ ਹੋ ਕੇ ਹੱਸਦਾ ਨਜ਼ਰ ਆ ਰਿਹਾ ਹੈ ਅਤੇ ਦੂਜੀ ਤਸਵੀਰ ‘ਚ ਅਲਾਪ ਇਕੱਲਾ ਹੀ ਨਜ਼ਰ ਆ ਰਿਹਾ ਹੈ। ਇਸ ਦੌਰਾਨ ਉਹ ਕੈਮਰੇ ਵੱਲ ਵੇਖ ਕੇ ਪੋਜ਼ ਦੇ ਰਿਹਾ ਹੈ।

ਦੱਸ ਦਈਏ ਅਮਰੀਕਾ ਤੇ ਕਈ ਹੋਰ ਦੇਸ਼ਾਂ ‘ਚ ਵੱਸਦੇ ਪੰਜਾਬੀ ਅੱਜ ਲੋਹੜੀ ਦਾ ਤਿਉਹਾਰ ਸੈਲੀਬ੍ਰੇਟ ਕਰ ਰਹੇ ਹਨ। ਮਿਸ ਪੂਜਾ ਨੇ ਪੁੱਤਰ ਨਾਲ ਇਕ ਹੋਰ ਤਸਵੀਰ ਸਾਂਝੀ ਕਰਦਿਆਂ ਕੈਪਸ਼ਨ ‘ਚ ਲਿਖਿਆ, ”ਹੈਪੀ ਲੋਹੜੀ ਸਾਡੇ ਵੱਲੋਂ !!! ਇੱਕ ਵਾਰ ਫਿਰ ਤੋਂ ਕਿਉਂਕਿ ਇੱਥੇ USA ‘ਚ ਹੁਣ ਸੈਲੀਬ੍ਰੇਟ ਕੀਤੀ ਹੈ ਤੇ ਇਹ ਤਸਵੀਰ ਵੀ ਹੁਣੇ ਕਲਿੱਕ ਕੀਤੀ, ਸੋ ਪੋਸਟ ਕਰਨੀ ਤਾਂ ਬਣਦੀ ਹੈ।” ਇਸ ਪੋਸਟ ‘ਤੇ ਪੰਜਾਬੀ ਕਲਾਕਾਰ ਅਤੇ ਪ੍ਰਸ਼ੰਸਕ ਵੀ ਕੁਮੈਂਟ ਕਰਕੇ ਮਿਸ ਪੂਜਾ ਅਤੇ ਅਲਾਪ ਨੂੰ ਲੋਹੜੀ ਦੀਆਂ ਵਧਾਈਆਂ ਦੇ ਰਹੇ ਹਨ। ਤਸਵੀਰ ਚ ਤੁਸੀਂ ਦੇਖ ਸਕਦੇ ਹੋਏ ਮਿਸ ਪੂਜਾ ਨੇ ਪੰਜਾਬੀ ਸੂਟ ਪਾਇਆ ਹੋਇਆ ਹੈ ਅਤੇ ਅਲਾਪ ਨੂੰ ਆਪਣੀ ਗੋਦੀ ‘ਚ ਬਿਠਾਇਆ ਹੋਇਆ ਹੈ।

ਜੇ ਗੱਲ ਕਰੀਏ ਮਿਸ ਪੂਜਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ‘ਚੋਂ ਇਕ ਹੈ, ਜਿਨ੍ਹਾਂ ਨੇ ਕਈ ਰਿਕਾਰਡ ਬਣਾਏ ਹਨ। ਉਨ੍ਹਾਂ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਹਨ। ਮਿਸ ਪੂਜਾ ਨੇ ਆਪਣੀ ਗਾਇਕੀ ਨਾਲ ਗਿੰਨੀਜ਼ ਬੁੱਕ ਆਫ਼ ਰਿਕਾਰਡ ਵੀ ਆਪਣਾ ਨਾਂ ਦਰਜ ਕਰਵਾਇਆ ਹੈ। ਜੇ ਗੱਲ ਕਰੀਏ ਮਿਸ ਪੂਜਾ ਦੀ ਨਿੱਜੀ ਜ਼ਿੰਦਗੀ ਦੀ ਤਾਂ ਉਹ ਪਿਛਲੇ ਸਾਲ ਹੀ ਉਨ੍ਹਾਂ ਨੇ ਆਪਣੇ ਪੁੱਤਰ ਅਲਾਪ ਦੇ ਨਾਲ ਰੂਬਰੂ ਕਰਵਾਇਆ ਸੀ।