ਨਿਊਜ਼ੀਲੈਂਡ- 22 ਸਾਲਾ ਪੰਜਾਬੀ ਵਕੀਲ ਬਣੀ ਕੁੜੀ ਸ਼ਿਵਮ ਕੌਰ ਦੀ ਸੜਕ ਦੁਰਘਟਨਾ ਵਿਚ ਮੌਤ

ਪਾਪਾਟੋਏਟੋਏ ਰਹਿੰਦੀ 22 ਸਾਲਾ ਪੰਜਾਬੀ ਵਕੀਲ ਬਣੀ ਕੁੜੀ ਸ਼ਿਵਮ ਕੌਰ ਦੀ ਸੜਕ ਦੁਰਘਟਨਾ ਵਿਚ ਮੌਤ – -ਸ. ਜਗਜੀਵਨ ਸਿੰਘ ਨੇਪੀਅਰ ਦੀ ਭਾਣਜੀ ਲਗਦੀ ਸੀ

ਔਕਲੈਂਡ 06 ਜਨਵਰੀ, 2022-ਹਰਜਿੰਦਰ ਸਿੰਘ ਬਸਿਆਲਾ- : ਨਿਊਜ਼ੀਲੈਂਡ ਰਹਿੰਦੇ ਭਾਰਤੀ ਖਾਸ ਕਰ ਪੰਜਾਬੀ ਭਾਈਚਾਰੇ ਲਈ ਬਹੁਤ ਹੀ ਸ਼ੋਕਮਈ ਸਮਾਚਾਰ ਹੈ ਕਿ ਪਾਪਾਟੋਏਟੋਏ ਨਿਵਾਸੀ 22 ਸਾਲਾ ਪੰਜਾਬੀ ਹਾਲ ਹੀ ਵਿਚ ਵਕੀਲ ਬਣੀ ਕੁੜੀ ਸ਼ਿਵਮ ਕੌਰ (ਖੁਸ਼ੀ) ਦੀ ਬੀਤੀ 4 ਜਨਵਰੀ (ਮੰਗਲਵਾਰ) ਸ਼ਾਮ 4 ਕੁ ਵਜੇ ਟਾਉਪਰੀ (ਨੇੜੇ ਕੈਂਬਰਜਿ) ਵਿਖੇ ਸੜਕੀ ਦੁਰਘਟਨਾ ਦੇ ਵਿਚ ਮੌਤ ਹੋ ਗਈ। ਇਹ ਕੁੜੀ ਆਪਣੇ ਇਕ ਦੋਸਤ ਦੇ ਨਾਲ ਬਾਹਰ ਗਈ ਹੋਈ ਸੀ ਤੇ ਦੁਰਘਟਨਾ ਦਾ ਸ਼ਿਕਾਰ ਹੋ ਗਈ। ਕਾਰ ਚਲਾ ਰਿਹਾ ਉਸਦਾ ਦੋਸਤ ਵੀ ਗੰਭੀਰ ਜ਼ਖਮੀ ਹੈ। ਇਹ ਕੁੜੀ ਆਪਣੇ ਮਾਪਿਆਂ ਸ. ਬਲਦੇਵ ਸਿੰਘ-ਸ੍ਰੀਮਤੀ ਰਜਿੰਦਰਪਾਲ ਕੌਰ ਹੋਰਾਂ ਨਾਲ 2015 ਤੋਂ ਇਥੇ ਰਹਿ ਰਹੀ ਸੀ ਅਤੇ ਹਾਲ ਹੀ ਵਿਚ ਉਸਨੇ ਲਾਅ ਦੀ ਡਿਗਰੀ ਕੀਤੀ ਸੀ। ਇਹ ਕੁੜੀ ਸਭ ਤੋਂ ਛੋਟੀ ਸੀ ਵੱਡਾ ਭਰਾ ਨਿਊਜ਼ੀਲੈਂਡ ਹੈ ਅਤੇ ਭੈਣ ਸਪੇਨ ਹੈ। ਇਹ ਕੁੜੀ ਨੇਪੀਅਰ ਰਹਿੰਦੇ ਸ. ਜਗਜੀਵਨ ਸਿੰਘ ਹੋਰਾਂ ਦੀ ਸਕੀ ਭਾਣਜੀ ਲਗਦੀ ਸੀ। ਸ਼ਿਵਮ ਕੌਰ ਦਾ ਜੱਦੀ ਪਿੰਡ ਮੇਘੋਵਾਲ ਗੰਜਿਆਂ ਜ਼ਿਲ੍ਹਾ ਹੁਸ਼ਿਆਰਪੁਰ ਸੀ।

ਸਮਝਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਟੈਸਲਾ ਕਾਰ ਸੜਕੀ ਹੰਪ ਤੋਂ ਲੰਘਣ ਵੇਲੇ ਨਿਯੰਤਰਣ ਤੋਂ ਬਾਹਰ ਹੋ ਗਈ ਹੈ, ਤੇ ਕਾਰ ਲਾਗੇ ਟਰਾਂਸਫਾਰਮਰ ਦੇ ਵਿਚ ਵੱਜ ਗਈ, ਜਿਸ ਕਾਰਨ ਟ੍ਰਾਂਫਾਰਮਰ ਅਤੇ ਕਾਰ ਨੂੰ ਬਹੁਤ ਜਿਆਦਾ ਅੱਗ ਲੱਗ ਗਈ। ਕੁੜੀ ਦਾ ਮਿ੍ਰਤਕ ਸਰੀਰ ਕਾਫੀ ਨੁਕਸਾਨਿਆ ਗਿਆ ਹੈ। ਪਰਿਵਾਰ ਬਹੁਤ ਹੀ ਦੁਖਦਾਈ ਤੇ ਗਮਗੀਨ ਅਵਸਥਾ ਵਿਚ ਹੈ। ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਸ. ਜਗਜੀਵਨ ਸਿੰਘ ਨੇਪੀਅਰ ਨਾਲ ਸੰਪਰਕ ਕਰਨ ਲਈ ਫੋਨ ਨੰਬਰ 021 935 135 ਉਤੇ ਸੰਪਰਕ ਕੀਤਾ ਜਾ ਸਕਦਾ ਹੈ।

ਨਿਊਜ਼ੀਲੈਂਡ ਵੱਸਦੇ ਪੰਜਾਬੀ ਭਾਈਚਾਰੇ ‘ਚ ਉਸ ਵੇਲੇ ਮਯੂਸੀ ਛਾਅ ਗਈ ਜਦੋਂ 22 ਸਾਲਾ ਪੰਜਾਬੀ ਕੁੜੀ ਸ਼ਿਵਮ ਕੌਰ (ਖੁਸ਼ੀ) ਦੀ ਮੌਤ ਦੀ ਖ਼ਬਰ ਪ੍ਰਾਪਤ ਹੋਈ। ਇਹ ਹਾਦਸਾ 4 ਜਨਵਰੀ ਦੀ ਸ਼ਾਮ ਤਕਰੀਬਨ 4 ਵਜੇ ਉਦੋਂ ਵਾਪਰਿਆ, ਜਦੋ ਸ਼ਿਵਮ ਕੌਰ ਆਪਣੇ ਕਾਰ ਚਾਲਕ ਸਾਥੀ ਨਾਲ ਕੈਬਰਿਂਜ ਕੋਲ ਪੈਂਦੇ ਟਾਉਪੀਰੀ ਟਾਊਨ ਜਾ ਰਹੀ ਸੀ। ਇਸ ਦੌਰਾਨ ਸੜਕ ਵਿਚਕਾਰ ਹੰਪ/ਸਪੀਡ ਬਰੇਕਰ ਤੋਂ ਲੰਘਣ ਦੌਰਾਨ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਟ੍ਰਾਂਸਫਾਰਮਰ ਜਾ ਟਕਰਾਈ। ਟੱਕਰ ਹੁੰਦਿਆਂ ਹੀ ਗੱਡੀ ਅਤੇ ਟ੍ਰਾਂਸਫਾਰਮਰ ਨੂੰ ਅੱਗ ਲੱਗ ਗਈ ਤੇ ਸ਼ਿਵਮ ਕੌਰ ਅੱਗ ਨਾਲ ਬੁਰੀ ਤਰਾਂ ਝੁਲ਼ਸ ਗਈ, ਜਿਸ ਨਾਲ ਉਸ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਕਾਰ ਚਾਲਕ ਸਾਥੀ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਦੱਸਿਆ ਜਾ ਰਿਹਾ ਹੈ। ਸ਼ਿਵਮ ਕੌਰ ਆਕਲੈਂਡ ਦੇ ਪਾਪਾਟੋਏਟੋਏ ਸਬਰਬ ਦੀ ਰਹਿਣ ਵਾਲੀ ਸੀ ਅਤੇ ਹੁਣੇ ਹੀ ਲਾਅ ਦੀ ਡਿਗਰੀ ਹਾਸਲ ਕਰ ਵਕੀਲ ਬਣੀ ਸੀ। ਸ਼ਿਵਮ ਆਪਣੇ ਮਾਪਿਆਂ ਬਲਦੇਵ ਸਿੰਘ ਅਤੇ ਰਜਿੰਦਰਪਾਲ ਕੌਰ ਅਤੇ ਇਕ ਵੱਡੇ ਭਰਾ ਨਾਲ 2015 ਤੋਂ ਆਕਲੈਂਡ ਵਿਖੇ ਰਹਿ ਰਹੀ ਸੀ ਅਤੇ ਪਰਿਵਾਰ ‘ਚ ਸਭ ਤੋਂ ਛੋਟੀ ਸੀ।