ਰੁਪਿੰਦਰ ਸਿੰਘ ਗਰੇਵਾਲ ਤੋਂ ਗਿੱਪੀ ਗਰੇਵਾਲ ਬਣਨ ਦਾ ਸਫ਼ਰ, ਪ੍ਰਸਿੱਧੀ ਖੱਟ ਇੰਝ ਬਣੇ ਫ਼ਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ

‘ਜੀਹਨੇ ਮੇਰਾ ਦਿਲ ਲੁਟਿਆ’, ‘ਕੈਰੀ ਔਨ ਜੱਟਾ’, ‘ਸਿੰਘ ਵਰਸਿਜ਼ ਕੌਰ’ ਅਤੇ ‘ਮੇਲ ਕਰਾਦੇ ਰੱਬਾ’ ਵਰਗੀਆਂ ਫ਼ਿਲਮਾਂ ਨਾਲ ਸ਼ੌਹਰਤ ਖੱਟਣ ਵਾਲੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਅੱਜ ਆਪਣਾ 39ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਗਿੱਪੀ ਗਰੇਵਾਲ ਦਾ ਜਨਮ 2 ਜਨਵਰੀ 1982 ਨੂੰ ਕੂਮ ਕਲਾਂ, ਲੁਧਿਆਣਾ ਵਿਖੇ ਹੋਇਆ ਸੀ। ਗਿੱਪੀ ਗਰੇਵਾਲ ਇਕ ਭਾਰਤੀ ਪੰਜਾਬੀ ਗਾਇਕ ਅਤੇ ਅਭਿਨੇਤਾ ਹਨ। ਗਿੱਪੀ ਗਰੇਵਾਲ ਦਾ ਨਾਂ ਉਨ੍ਹਾਂ ਪੰਜਾਬੀ ਗਾਇਕਾਂ ‘ਚ ਆਉਂਦਾ ਹੈ, ਜਿਨ੍ਹਾਂ ਨੇ ਆਪਣੇ ਬਲਬੁਤੇ ‘ਤੇ ਗਾਇਕੀ ਦੇ ਨਾਲ-ਨਾਲ ਐਕਟਿੰਗ ਦੇ ਖ਼ੇਤਰ ‘ਚ ਵੀ ਇਕ ਵੱਖਰਾ ਹੀ ਮੁਕਾਮ ਹਾਸਲ ਕਰ ਚੁੱਕੇ ਹਨ

ਬਹੁਤ ਹੀ ਘੱਟ ਲੋਕ ਜਾਣਦੇ ਹੋਣਗੇ ਕਿ ਗਿੱਪੀ ਗਰੇਵਾਲ ਦਾ ਅਸਲ ਨਾਂ ਰੁਪਿੰਦਰ ਸਿੰਘ ਗਰੇਵਲ ਹੈ। ਗਿੱਪੀ ਗਰਵੇਲ ਦੀ ਪਤਨੀ ਦਾ ਨਾਂ ਰਵਨੀਤ ਕੌਰ ਹੈ ਅਤੇ ਇਨ੍ਹਾਂ ਦੇ 3 ਬੇਟੇ ਹਨ, ਜਿਨ੍ਹਾਂ ਦੇ ਨਾਂ ਗੁਰਫਤਿਹ, ਏਕਓਂਕਾਰ ਤੇ ਗੁਰਬਾਜ਼ ਗਰੇਵਾਲ ਹੈ। ਗਿੱਪੀ ਗਰੇਵਾਲ ਇਕ ਭਾਰਤੀ ਪੰਜਾਬੀ ਗਾਇਕ ਅਤੇ ਅਭਿਨੇਤਾ ਹਨ।

ਗਿੱਪੀ ਗਰੇਵਾਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2010 ‘ਚ ਪੰਜਾਬੀ ਫ਼ਿਲਮ ‘ਮੇਲ ਕਰਾਦੇ ਰੱਬਾ’ ਨਾਲ ਕੀਤੀ। ਇਸ ਫ਼ਿਲਮ ‘ਚ ਗਿੱਪੀ ਨੇ ਜਿੰਮੀ ਸ਼ੇਰਗਿੱਲ ਅਤੇ ਨੀਰੂ ਬਾਜਵਾ ਨਾਲ ਕੰਮ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ‘ਜੀਹਨੇ ਮੇਰਾ ਦਿਲ ਲੁਟਿਆ’, ‘ਕੈਰੀ ਔਨ ਜੱਟਾ’, ‘ਸਿੰਘ ਵਰਸਿਜ਼ ਕੌਰ’ ਵਰਗੀਆਂ ਫ਼ਿਲਮਾਂ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ।

ਗਿੱਪੀ ਗਰੇਵਾਲ ਦੀ ਐਲਬਮ ‘ਫੁਲਕਾਰੀ’ ਨੇ ਕਈ ਰਿਕਾਰਡ ਤੋੜੇ ਸਨ। ਇਸ ਤੋਂ ਇਲਾਵਾ ‘ਗੱਭਰੂ’, ‘ਤਾਰਿਆ’, ‘ਰਾਜ ਕਰਦਾ’, ‘ਗੱਲ ਤੇਰੀ ਵੰਗ ਦੀ’, ‘ਅੰਗਰੇਜ਼ੀ ਬੀਟ’, ‘ਹੈਲੋ-ਹੈਲੋ ਸ਼ੈੱਟਅੱਪ’, ‘ਫੋਟੋ’ ਆਦਿ ਵਰਗੇ ਗੀਤਾਂ ਨਾਲ ਗਿੱਪੀ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਉਨ੍ਹਾਂ ਦੇ ਇਹ ਗੀਤ ਦਰਸ਼ਕਾਂ ‘ਚ ਕਾਫੀ ਹਿੱਟ ਹੋਏ ਹਨ।

ਗਿੱਪੀ ਗਰੇਵਾਲ ਨੇ ਆਪਣੇ ਸੰਗੀਤ ਕਰੀਅਰ ਦੀ ਸ਼ੁਰੂਆਤ ਐਲਬਮ ‘ਚੱਖ ਲਈ’ ਨਾਲ ਕੀਤੀ। ਇਸ ਐਲਬਮ ਨੂੰ ਅਮਨ ਹੇਅਰ ਵਲੋਂ ਤਿਆਰ ਕੀਤਾ ਗਿਆ ਸੀ। ਇਸ ਤੋਂ ਬਾਅਦ ਗਿੱਪੀ ਨੇ ਐਲਬਮਾਂ ‘ਨਸ਼ਾ’, ‘ਫੁਲਕਾਰੀ’, ‘ਫੁਲਕਾਰੀ 2 ਜਸਟ ਹਿੱਟਸ, ‘ਗੈਂਗਸਟਰ’ ਆਦਿ ‘ਚ ਕੰਮ ਕੀਤਾ। ਸਾਲ 2012 ‘ਚ ਗਿੱਪੀ ਦਾ ‘ਅੰਗਰੇਜ਼ੀ ਬੀਟ’ ਗਾਣਾ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ।

‘ਜਿਨੇ ਮੇਰਾ ਦਿਲ ਲੁਟਿਆ’, ‘ਮਿਰਜ਼ਾ ਦਿ ਅਨਟੋਲਡ ਸਟੋਰੀ’, ‘ਕੈਰੀ ਆਨ ਜੱਟਾ’, ‘ਸਿੰਘ ਵੇਡਸ ਕੌਰ’, ‘ਲੱਕੀ ਦੀ ਅਣਲੱਕੀ ਸਟੋਰੀ’, ‘ਬੈਸਟ ਆਫ ਲਕ’, ‘ਭਾਜੀ ਇਨ ਪ੍ਰੋਬਲਮ’, ‘ਮੇਲ ਕਰਾਦੇ ਰੱਬਾ’, ‘ਮਿਰਜ਼ਾ ਦਿ ਅਨਟੋਲਡ ਸਟੋਰੀ’, ‘ਅਰਦਾਸ’, ‘ਅਰਦਾਸ ਕਰਾਂ’, ‘ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ’, ‘ਮੰਜੇ ਬਿਸਤਰੇ’, ‘ਡਾਕਾ’ ਆਦਿ ਫਿਲਮਾਂ ‘ਚ ਕੰਮ ਕਰ ਚੁੱਕੇ ਹਨ।

ਗਿੱਪੀ ਗਰੇਵਾਲ ਨੇ ਬਾਲੀਵੁੱਡ ਦੇ ਹੀਮੈਨ ਧਰਮਿੰਦਰ ਨਾਲ ਸਾਲ 2014 ‘ਚ ‘ਡਬਲ ਦਿ ਟਰਬਲ’ ਫਿਲਮ ‘ਚ ਕੰਮ ਕੀਤਾ। ਗਿੱਪੀ ਗਰੇਵਾਲ ਨੇ ਜ਼ਰੀਨ ਖਾਨ ਨਾਲ ਫ਼ਿਲਮ ‘ਜੱਟ ਜੇਮਸ ਬੌਂਡ ‘ਚ ਲੀਡ ਕਿਰਦਾਰ ਪਲੇਅ ਕੀਤਾ ਸੀ। ਇਹ ਫਿਲਮ ਬਾਕਸ ਆਫਿਸ ‘ਤੇ ਸਫਲ ਸਾਬਤ ਹੋਈ ਸੀ। ਇਸ ਫ਼ਿਲਮ ‘ਚ ਰਾਹਤ ਫਤਿਹ ਅਲੀ ਵਲੋਂ ਗਾਇਆ ਗਾਣਾ ‘ਕੱਲੇ-ਕੱਲੇ ਬੈਣ ਰਾਤ ਨੂੰ’ ਦਰਸ਼ਕਾਂ ਵਲੋਂ ਬਹੁਤ ਹੀ ਪਸੰਦ ਕੀਤਾ ਗਿਆ ਸੀ।

ਇਸ ਤੋਂ ਇਲਾਵਾ ਗਿੱਪੀ ਨੇ ਸੈਫ ਅਲੀ ਖ਼ਾਨ ਅਤੇ ਦੀਪਿਕਾ ਪਾਦੁਕੋਣ ਦੀ ਬਾਲੀਵੁੱਡ ਫ਼ਿਲਮ ‘ਕੌਕਟੇਲ’ ‘ਚ ਆਪਣਾ ਸੰਗੀਤ ਵੀ ਦੇ ਚੁੱਕੇ ਹਨ। ਗਿੱਪੀ ਗਰੇਵਾਲ ਨੂੰ ਬਹੁਤ ਸਾਰੀਆਂ ਫ਼ਿਲਮਾਂ ਲਈ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਸਾਲ 2011 ‘ਚ ਆਈ ਫ਼ਿਲਮ ‘ਜਿਹਨੇ ਮੇਰਾ ਦਿਲ ਲੁਟਿਆ’ ਲਈ ਬੈਸਟ ਐਕਟਰ ਦਾ ਐਵਾਰਡ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਸਾਲ 2012 ‘ਚ ‘ਪਿਫਾ ਬੈਸਟ ਐਕਟਰ ਐਵਾਰਡ’ ਅਤੇ ‘ਪੀ. ਟੀ. ਸੀ. ਬੈਸਟ ਐਕਟਰ’ ਅਤੇ 2015 ‘ਚ ‘ਜੱਟ ਜੇਮਜ਼ ਬਾਂਡ’ ਲਈ ਮਿਲਿਆ ਸੀ।

ਕਿਸਾਨ ਮਾਰੂ ਖ਼ੇਤੀ ਕਾਨੂੰਨਾਂ ਖਿਲਾਫ਼ ਲਗਾਤਾਰ ਕਿਸਾਨਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ ਸੀ। ਕਿਸਾਨਾਂ ਦੇ ਮੋਰਚੇ ਨੂੰ ਹਰ ਵਰਗ ਦਾ ਸਹਿਯੋਗ ਮਿਲਿਆ। ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਨੇ ਵੀ ਪਹਿਲੇ ਦਿਨ ਤੋਂ ਹੀ ਕਿਸਾਨਾਂ ਦਾ ਸਮਰਥਨ ਕੀਤਾ ਸੀ। ਇਸੇ ਦੌਰਾਨ ਹੀ ਗਿੱਪੀ ਗਰੇਵਾਲ ਕੈਨੇਡਾ ਤੋਂ ਦਿੱਲੀ ਧਰਨੇ ‘ਚ ਪਹੁੰਚੇ ਸਨ। ਇਸ ਦੌਰਾਨ ਨੇ ਕਿਸਾਨੀ ਅੰਦੋਲਨ ‘ਚ ਪਹੁੰਚ ਕੇ ਗਿੱਪੀ ਨੇ ਲੰਗਰ ਬਣਾਉਣ ਦੇ ਨਾਲ-ਨਾਲ ਕਈ ਹੋਰ ਸੇਵਾਵਾਂ ‘ਚ ਵੀ ਹੱਥ ਵੰਡਾਇਆ ਸੀ।

ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬੀ ਗਾਇਕ ਕੰਵਰ ਗਰੇਵਾਲ, ਗਲਵ ਵੜੈਚ, ਹਰਫ ਚੀਮਾ, ਦੀਪ ਸਿੱਧੂ ਅਤੇ ਅਦਾਕਾਰਾ ਸੋਨੀਆ ਮਾਨ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਦਾ ਹਿੱਸਾ ਰਹੇ ਸਨ। ਇਹ ਅਜਿਹੇ ਕਲਾਕਾਰ ਨੇ, ਜੋ ਪਹਿਲੇ ਦਿਨ ਤੋਂ ਦਿੱਲੀ ਅੰਦੋਲਨ ’ਚ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹੇ। ਇਨ੍ਹਾਂ ਤੋਂ ਇਲਾਵਾ ਪੰਜਾਬੀ ਫ਼ਿਲਮ ਇੰਡਸਟਰੀ ਦੇ ਪ੍ਰਸਿੱਧ ਅਦਾਕਾਰ ਮਲਕੀਤ ਰੌਣੀ, ਜੈਜ਼ੀ ਬੀ, ਜਸਬੀਰ ਜੱਸੀ ਅਤੇ ਇਹਾਨਾ ਢਿੱਲੋਂ ਨੇ ਕਿਸਾਨੀ ਅੰਦੋਲਨ ’ਚ ਪਹੁੰਚ ਕੇ ਕਿਸਾਨਾਂ ਨਾਲ ਨਵਾਂ ਸਾਲ ਮਨਾਇਆ ਸੀ।

ਦੱਸ ਦਈਏ ਕਿ ਪਿਛਲੇ ਸਾਲ ਪੰਜਾਬੀ ਕਲਾਕਾਰਾਂ ਦਾ ਇਕ ਵੱਖਰਾ ਰੂਪ ਵੇਖਣ ਨੂੰ ਮਿਲਿਆ। ਕੋਰੋਨਾ ਕਾਲ ‘ਚ ਜ਼ਰੂਰਤਮੰਦ ਲੋਕਾਂ ਲਈ ਜਿਥੇ ਪੰਜਾਬੀ ਕਲਾਕਾਰਾਂ ਨੇ ਹੱਥ ਵਧਾਇਆ, ਉਥੇ ਹੀ ਕਿਸਾਨੀ ਅੰਦੋਲਨ ‘ਚ ਵੀ ਪਹਿਲੇ ਦਿਨ ਤੋਂ ਕਿਸਾਨ ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ।

ਗੱਲ ਕਰੀਏ ਸਾਲ ਦੀ ਸ਼ੁਰੂਆਤ ਦੀ ਤਾਂ ਜਿਥੇ ਕੋਰੋਨਾ ਵਾਇਰਸ ਕਰਕੇ ਦੇਸ਼ ਭਰ ‘ਚ ਤਾਲਾਬੰਦੀ ਦੇਖਣ ਨੂੰ ਮਿਲੀ, ਉਥੇ ਪੰਜਾਬੀ ਕਲਾਕਾਰ ਵੀ ਘਰਾਂ ‘ਚ ਬੈਠ ਗਏ। ਆਪਣੀ ਟੀਮ ਅਤੇ ਆਮ ਲੋਕਾਂ ਦੀਆਂ ਜ਼ਰੂਰਤਾਂ ਨੂੰ ਦੇਖ ਵੱਖ-ਵੱਖ ਕਲਾਕਾਰਾਂ ਵਲੋਂ ਆਪਣੇ ਇਲਾਕੇ ਦੇ ਜ਼ਰੂਰਤਮੰਦਾਂ ਤੇ ਨਜ਼ਦੀਕੀਆਂ ਦੀ ਮਦਦ ਕੀਤੀ ਗਈ। ਦਿਹਾੜੀਦਾਰ ਲੋਕਾਂ ਲਈ ਇਸ ਔਖੀ ਘੜੀ ‘ਚ ਗੁਜ਼ਾਰਾ ਕਰਨਾ ਮੁਸ਼ਕਿਲ ਹੋਇਆ ਪਰ ਕਲਾਕਾਰਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਦਿਹਾੜੀਦਾਰ ਵਿਅਕਤੀਆਂ ਦੀ ਰੋਟੀ ਬੰਦ ਨਹੀਂ ਹੋਣ ਦਿੱਤੀ ਤੇ ਮਦਦ ਲਈ ਹਰ ਸੰਭਵ ਕੋਸ਼ਿਸ਼ ਕੀਤੀ।

ਤਾਲਾਬੰਦੀ ‘ਚ ਇਕ ਹੋਰ ਆਫ਼ਤ ਖੇਤੀ ਕਾਨੂੰਨਾਂ ਕਰਕੇ ਆਈ। ਪੰਜਾਬ ਦੇ ਕਿਸਾਨਾਂ ਨੇ ਲੰਮੇ ਸਮੇਂ ਤੱਕ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕੀਤਾ। ਇਸ ਵਿਰੋਧ ਦਾ ਹਿੱਸਾ ਪੰਜਾਬੀ ਕਲਾਕਾਰ ਵੀ ਬਣੇ। ਪੰਜਾਬੀ ਕਲਾਕਾਰਾਂ ਨੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਵੱਡੇ ਪੱਧਰ ‘ਤੇ ਆਮ ਲੋਕਾਂ ਤਕ ਕਿਸਾਨਾਂ ਦੀ ਗੱਲ ਪਹੁੰਚਾਉਣ ‘ਚ ਮਦਦ ਕੀਤੀ ਤੇ ਉਨ੍ਹਾਂ ਦੇ ਹੱਕਾਂ ਲਈ ਖੜ੍ਹੇ ਹੋਣ ਦੀ ਸਲਾਹ ਦਿੱਤੀ। ਕਿਸਾਨੀ ਅੰਦੋਲਨ ‘ਚ ਰੋਜ਼ਾਨਾ ਅਣਗਿਣਤ ਪੰਜਾਬੀ ਕਲਾਕਾਰ ਪਹੁੰਚਦੇ ਸਨ। ਜਿਨ੍ਹਾਂ ਕਲਾਕਾਰਾਂ ਦਾ ਕਦੇ ਆਪਸ ‘ਚ ਵਿਵਾਦ ਸੀ, ਉਹ ਕਲਾਕਾਰ ਵੀ ਇਕ ਮੰਚ ‘ਤੇ ਇਕੱਠੇ ਹੋਏ ਅਤੇ ਕਿਸਾਨਾਂ ਦੇ ਹੱਕ ‘ਚ ਆਵਾਜ਼ ਬੁਲੰਦ ਕੀਤੀ।

ਤਾਲਾਬੰਦੀ ਅਤੇ ਕਿਸਾਨ ਅੰਦੋਲਨ ਕਰਕੇ ਪੰਜਾਬੀ ਗਾਇਕਾਂ ਦੇ ਗੀਤਾਂ ‘ਚ ਵੀ ਵੱਡਾ ਬਦਲਾਅ ਦੇਖਣ ਨੂੰ ਮਿਲਿਆ। ਜਿਥੇ ਤਾਲਾਬੰਦੀ ਕਰਕੇ ਕਈ ਗਾਇਕਾਂ ਨੇ ਘਰ ‘ਚ ਹੀ ਘੱਟ ਬਜਟ ‘ਚ ਮੋਬਾਇਲਾਂ ‘ਤੇ ਗੀਤ ਬਣਾ ਕੇ ਰਿਲੀਜ਼ ਕੀਤੇ, ਉਥੇ ਕਿਸਾਨੀ ਅੰਦੋਲਨ ‘ਤੇ ਹੁਣ ਤਕ ਸੈਂਕੜੇ ਗੀਤ ਰਿਲੀਜ਼ ਹੋ ਚੁੱਕੇ ਹਨ। ਇਨ੍ਹਾਂ ਗੀਤਾਂ ਨੇ ਇਹ ਸਿੱਧ ਕਰ ਦਿੱਤਾ ਕਿ ਪੰਜਾਬੀ ਗਾਇਕ ਸਿਰਫ਼ ਹਥਿਆਰਾਂ ਵਾਲੇ ਗੀਤ ਹੀ ਨਹੀਂ ਗਾਉਂਦੇ, ਸਗੋਂ ਸਮਾਂ ਆਉਣ ’ਤੇ ਹੱਕ-ਸੱਚ ਦੀ ਆਵਾਜ਼ ਬੁਲੰਦ ਕਰਨ ‘ਚ ਵੀ ਅੱਗੇ ਹੁੰਦੇ ਹਨ।