ਪਹਿਲਾਂ ਗੁਰੂ ਰੰਧਾਵਾ ਦਾ ਉਡਾਇਆ ਮਜ਼ਾਕ, ਫਿਰ ਨੋਰਾ ਨੇ ਕਰ ਦਿੱਤੀ

ਨੋਰਾ ਫਤੇਹੀ ਤੇ ਗੁਰੂ ਰੰਧਾਵਾ ਦੀ ਦੋਸਤੀ ਜਗ-ਜ਼ਾਹਿਰ ਹੈ। ਦੋਵੇਂ ਅਕਸਰ ਇਕੱਠੇ ਮਸਤੀ ਕਰਦੇ ਨਜ਼ਰ ਆਉਂਦੇ ਹਨ। ਦੋਵਾਂ ਨੇ ਇਕੱਠਿਆਂ ਦੋ ਗੀਤਾਂ ’ਚ ਕੰਮ ਕੀਤਾ ਹੈ। ਅਜਿਹੇ ’ਚ ਦੋਵਾਂ ਦੀ ਆਨਸਕ੍ਰੀਨ ਕੈਮਿਸਟਰੀ ਵੀ ਪ੍ਰਸ਼ੰਸਕਾਂ ਦੀ ਫੇਵਰੇਟ ਬਣ ਗਈ ਹੈ। ਦੋਸਤੀ ਹੈ ਤਾਂ ਗੁਰੂ ਤੇ ਨੋਰਾ ਇਕੱਠੇ ਮਸਤੀ ਵੀ ਕਾਫੀ ਕਰਦੇ ਹਨ। ਅਜਿਹਾ ਹੀ ਕੁਝ ਕਪਿਲ ਸ਼ਰਮਾ ਦੇ ਸ਼ੋਅ ’ਤੇ ਇਸ ਵੀਕੈਂਡ ਦੇਖਣ ਨੂੰ ਮਿਲਣ ਵਾਲਾ ਹੈ।

ਇਸ ਵੀਕੈਂਡ ਨੋਰਾ ਫਤੇਹੀ ਤੇ ਗੁਰੂ ਰੰਧਾਵਾ ਇਕੱਠੇ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਹਾਜ਼ਰੀ ਭਰਨਗੇ। ਦੋਵੇਂ ਇਸ ਸ਼ੋਅ ’ਚ ਆਪਣੇ ਨਵੇਂ ਗੀਤ ‘ਡਾਂਸ ਮੇਰੀ ਰਾਨੀ’ ਦੀ ਪ੍ਰਮੋਸ਼ਨ ਕਰਨ ਪਹੁੰਚੇ ਸਨ। ਕਾਮੇਡੀ ਸ਼ੋਅ ’ਚ ਹਾਸਾ-ਮਜ਼ਾਕ ਨਾ ਹੋਵੇ, ਅਜਿਹਾ ਕਿਵੇਂ ਹੋ ਸਕਦਾ ਹੈ। ਹਾਲਾਂਕਿ ਕਾਮੇਡੀਅਨਜ਼ ਦੇ ਕੁਝ ਕਹਿਣ ਤੋਂ ਪਹਿਲਾਂ ਨੋਰਾ ਫਤੇਹੀ ਨੇ ਹੀ ਗੁਰੂ ਰੰਧਾਵਾ ਦੀ ਲੱਤ ਖਿੱਚਣੀ ਸ਼ੁਰੂ ਕਰ ਦਿੱਤੀ।

ਸ਼ੋਅ ਦਾ ਇਕ ਪ੍ਰੋਮੋ ਸਾਹਮਣੇ ਆਇਆ ਹੈ। ਇਸ ’ਚ ਹੋਸਟ ਕਪਿਲ ਸ਼ਰਮਾ ਨੋਰਾ ਤੋਂ ਪੁੱਛਦੇ ਹਨ ਕਿ ਤੁਹਾਡੇ ਨਾਲ ਰਹਿੰਦਿਆਂ ਕੀ ਗੁਰੂ ਰੰਧਾਵਾ ਦਾ ਡਾਂਸ ਬਿਹਤਰ ਹੋਇਆ ਹੈ? ਇਸ ’ਤੇ ਨੋਰਾ ਕਹਿੰਦੀ ਹੈ, ‘ਹਾਂ ਪਹਿਲਾਂ ਤੋਂ ਠੀਕ ਹੈ। ਨਹੀਂ ਤਾਂ ਪਹਿਲਾਂ ਤਾਂ ਉਹ ਸਿਰਫ ਇਕ ਸਟੈੱਪ ਜਾਣਦਾ ਸੀ।’

ਇਸ ਤੋਂ ਬਾਅਦ ਨੋਰਾ ਗੁਰੂ ਰੰਧਾਵਾ ਦਾ ਹੱਥ ਮਲਣ ਵਾਲਾ ਸਟੈੱਪ ਕਰਕੇ ਦਿਖਾਉਂਦੀ ਹੈ, ਜਿਸ ’ਤੇ ਸਾਰੇ ਹੱਸ ਪੈਂਦੇ ਹਨ। ਗੁਰੂ ਇਸ ਨੂੰ ਦੇਖ ਕੇ ਉਸ ਨੂੰ ਬੋਲਦੇ ਹਨ ਤਾਂ ਨੋਰਾ ਉਸ ਦੀ ਗੱਲ੍ਹ ’ਤੇ ਕਿੱਸ ਕਰਦੀ ਹੈ।

ਇਸ ਪਿਆਰੇ ਪਲ ਨੂੰ ਦੇਖ ਕੇ ਕਪਿਲ ਸ਼ਰਮਾ ਵੀ ਖ਼ੁਦ ਨੂੰ ਰੋਕ ਨਹੀਂ ਸਕੇ। ਉਨ੍ਹਾਂ ਨੇ ਨੋਰਾ ਫਤੇਹੀ ਨੂੰ ਕਿਹਾ, ‘ਤੁਸੀਂ ਜਦੋਂ ਕਿਸੇ ਦਾ ਮਜ਼ਾਕ ਉਡਾਉਂਦੇ ਹੋ ਤਾਂ ਫਿਰ ਬਾਅਦ ’ਚ ਉਸ ਨੂੰ ਕਿੱਸ ਕਰਦੇ ਹੋ?’ ਨੋਰਾ ਨੇ ਹਾਂ ’ਚ ਜਵਾਬ ਦਿੱਤਾ ਤਾਂ ਕਪਿਲ ਨੇ ਕਿਹਾ ਕਿ ਮੇਰਾ ਵੀ 7-8 ਵਾਰ ਮਜ਼ਾਕ ਉਡਾਓ। ਇਸ ਪ੍ਰੋਮੋ ਵੀਡੀਓ ਤੋਂ ਸਾਫ ਹੈ ਕਿ ‘ਦਿ ਕਪਿਲ ਸ਼ਰਮਾ ਸ਼ੋਅ’ ਦਾ ਆਉਣ ਵਾਲਾ ਐਪੀਸੋਡ ਮਜ਼ੇਦਾਰ ਹੋਣ ਵਾਲਾ ਹੈ।