ਸਲਮਾਨ-ਰਣਬੀਰ ਸਮੇਤ ਇਨ੍ਹਾਂ ਸਿਤਾਰਿਆਂ ਨੇ ਕੈਟਰੀਨਾ-ਵਿੱਕੀ ਨੂੰ ਦਿੱਤੇ ਕਰੋੜਾਂ ਦੇ ਤੋਹਫ਼ੇ

ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦਾ ਵਿਆਹ 9 ਦਸੰਬਰ ਨੂੰ ਸ਼ਾਹੀ ਅੰਦਾਜ਼ ‘ਚ ਰਾਜਸਥਾਨ ‘ਚ ਹੋਇਆ ਸੀ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ ਅਤੇ ਪ੍ਰਸ਼ੰਸਕ ਹੁਣ ਤੱਕ ਦੋਵਾਂ ਨੂੰ ਵਧਾਈਆਂ ਦੇ ਰਹੇ ਹਨ। ਹਾਲਾਂਕਿ ਹਾਲੇ ਤੱਕ ਕੈਟਰੀਨਾ-ਵਿੱਕੀ ਦੇ ਵਿਆਹ ਦੀਆਂ ਬਹੁਤੀਆਂ ਤਸਵੀਰਾਂ ਸਾਹਮਣੇ ਨਹੀਂ ਆਈਆਂ ਹਨ, ਜਿਸ ਕਾਰਨ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਵਿਆਹ ‘ਚ ਕਿਹੜੇ-ਕਿਹੜੇ ਮਹਿਮਾਨ ਪਹੁੰਚੇ ਸਨ। ਕੈਟਰੀਨਾ ਤੇ ਵਿੱਕੀ ਦੇ ਵਿਆਹ ਤੋਂ ਬਾਅਦ ਦੋਹਾਂ ਦੇ ਪ੍ਰਸ਼ੰਸਕ ਇਹ ਜਾਨਣਾ ਚਾਹੁੰਦੇ ਹਨ ਕਿ ਆਖਿਰਕਾਰ ਦੋਹਾਂ ਨੂੰ ਵਿਆਹ ‘ਚ ਕਿਹੜੇ-ਕਿਹੜੇ ਤੋਹਫ਼ੇ ਮਿਲੇ ਹਨ? ਆਓ ਅਸੀਂ ਤੁਹਾਨੂੰ ਇਸ ਦੀ ਵਿਸਤ੍ਰਿਤ ਸੂਚੀ ਦਿਖਾਉਂਦੇ ਹਾਂ…

ਦੱਸ ਦਈਏ ਕਿ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਵਿਆਹ ‘ਚ ਆਪਣੇ ਕਰੀਬੀ ਲੋਕਾਂ ਨੂੰ ਹੀ ਬੁਲਾਇਆ ਸੀ ਪਰ ਕਈ ਅਜਿਹੇ ਸਿਤਾਰੇ ਹਨ, ਜੋ ਦੋਹਾਂ ਦੇ ਵਿਆਹ ‘ਚ ਨਹੀਂ ਪਹੁੰਚੇ ਸਗੋਂ ਉਨ੍ਹਾਂ ਨੇ ਜੋੜੇ ਨੂੰ ਬਹੁਤ ਮਹਿੰਗੇ ਤੋਹਫ਼ੇ ਦਿੱਤੇ ਹਨ। ਇਸ ਲਿਸਟ ‘ਚ ਸਲਮਾਨ ਖ਼ਾਨ ਅਤੇ ਰਣਬੀਰ ਕਪੂਰ ਦਾ ਨਾਂ ਵੀ ਸ਼ਾਮਲ ਹੈ।

ਸ਼ਾਹਰੁਖ ਖ਼ਾਨ – ਖ਼ਬਰਾਂ ਮੁਤਾਬਕ, ਵਿੱਕੀ ਕੌਸ਼ਲ ਅਤੇ ਕੈਟਰੀਨਾ ਦੇ ਵਿਆਹ ‘ਚ ਉਨ੍ਹਾਂ ਨੂੰ ਬਹੁਤ ਮਹਿੰਗਾ ਅਤੇ ਵੱਡਾ ਤੋਹਫ਼ਾ ਮਿਲਿਆ ਹੈ। ਸ਼ਾਹਰੁਖ ਖ਼ਾਨ ਨੇ ਕੈਟਰੀਨਾ ਅਤੇ ਵਿੱਕੀ ਕੌਸ਼ਲ ਨੂੰ ਇੱਕ ਸ਼ਾਨਦਾਰ ਪੇਂਟਿੰਗ ਗਿਫਟ ਕੀਤੀ ਸੀ। ਇਸ ਪੇਂਟਿੰਗ ਦੀ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਹੈ।

ਰਿਤਿਕ ਰੋਸ਼ਨ – ਉੱਥੇ ਹੀ ਰਿਤਿਕ ਰੋਸ਼ਨ ਨੇ ਦੋਹਾਂ ਨੂੰ ਵਿਆਹ ਦੇ ਤੋਹਫ਼ੇ ਵਜੋਂ BMW G310 R ਬਾਈਕ ਦਿੱਤੀ ਹੈ। ਦੱਸ ਦੇਈਏ ਕਿ ਇਸ ਬਾਈਕ ਦੀ ਕੀਮਤ ਕਰੀਬ 3 ਲੱਖ ਰੁਪਏ ਦੱਸੀ ਜਾ ਰਹੀ ਹੈ।

ਤਾਪਸੀ ਪੰਨੂ – ਵਿੱਕੀ ਕੌਸ਼ਲ ਨੂੰ ਉਸ ਦੀ ਮਨਮਰਜ਼ੀਆਂ ਦੀ ਸਹਿ-ਕਲਾਕਾਰ ਤਾਪਸੀ ਪੰਨੂ ਨੇ ਇੱਕ ਪਲੈਟੀਨਮ ਬਰੇਸਲੇਟ ਵਿਆਹ ਦਾ ਤੋਹਫ਼ਾ ਦਿੱਤਾ ਹੈ। ਇਸ ਬਰੇਸਲੇਟ ਦੀ ਕੀਮਤ 1.4 ਲੱਖ ਰੁਪਏ ਦੱਸੀ ਜਾ ਰਹੀ ਹੈ।

ਸਲਮਾਨ ਖ਼ਾਨ – ਬਾਲੀਵੁੱਡ ਦੇ ਦਬੰਗ ਖ਼ਾਨ ਯਾਨੀਕਿ ਸਲਮਾਨ ਖ਼ਾਨ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਨੂੰ ਵਿਆਹ ਦੇ ਤੋਹਫ਼ੇ ਵਜੋਂ ਰੇਂਜ ਰੋਵਰ ਕਾਰ ਦਿੱਤੀ ਹੈ। ਇਸ ਕਾਰ ਦੀ ਕੀਮਤ 3 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਰਣਬੀਰ ਕਪੂਰ – ਇਸ ਦੇ ਨਾਲ ਹੀ ਰਣਬੀਰ ਕਪੂਰ ਨੇ ਕੈਟਰੀਨਾ ਕੈਫ ਨੂੰ 2.5 ਕਰੋੜ ਦੀ ਕੀਮਤ ਦਾ ਹੀਰੇ ਦਾ ਹਾਰ ਤੋਹਫ਼ੇ ‘ਚ ਦਿੱਤਾ।

ਆਲੀਆ ਭੱਟ – ਅਦਾਕਾਰਾ ਆਲੀਆ ਭੱਟ ਨੇ ਵਿੱਕੀ ਤੇ ਕੈਟਰੀਨਾ ਨੂੰ ਪਰਫਿਊਮ ਦੀ ਬਾਸਕਿਟ ਦਿੱਤੀ ਹੈ, ਜਿਸ ਦੀ ਕੀਮਤ ਲੱਖਾਂ ‘ਚ ਦੱਸੀ ਜਾ ਰਹੀ ਹੈ।

ਅਨੁਸ਼ਕਾ ਸ਼ਰਮਾ – ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਨੂੰ ਡਾਇਮੰਡ ਦੇ ਇਅਰਰਿੰਗ ਦਿੱਤੇ ਹਨ, ਜਿਸ ਦੀ ਕੀਮਤ 6.4 ਲੱਖ ਦੱਸੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ 9 ਦਸੰਬਰ ਨੂੰ ਵਿਆਹ ਦੇ ਬੰਧਨ ‘ਚ ਬੱਝੇ ਹਨ। ਦੋਵਾਂ ਨੇ ਆਪਣੇ ਵਿਆਹ ਨੂੰ ਕਾਫੀ ਨਿੱਜੀ ਰੱਖਿਆ ਸੀ ਅਤੇ ਵਿਆਹ ‘ਚ ਜਾਣ ਵਾਲੇ ਮਹਿਮਾਨਾਂ ਨੂੰ ਮੋਬਾਈਲ ਫੋਨ ਤੱਕ ਲਿਜਾਣ ਦੀ ਮਨਾਹੀ ਸੀ, ਜਿਸ ਕਾਰਨ ਵਿਆਹ ਦੀਆਂ ਬਹੁਤ ਸਾਰੀਆਂ ਤਸਵੀਰਾਂ ਸਾਹਮਣੇ ਨਹੀਂ ਆਈਆਂ। ਦੋਵਾਂ ਦੇ ਵਿਆਹ ਦੀ ਸੁਰੱਖਿਆ ਵੀ ਬਹੁਤ ਜ਼ਿਆਦਾ ਸੀ।