ਇਹਨੂੰ ਕਹਿੰਦੇ ਨੇ ਲੋਕਾਂ ਦਾ ਮੁੱਖ ਮੰਤਰੀ

ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਚਰਨਜੀਤ ਸਿੰਘ ਚੰਨੀ ਬਠਿੰਡਾ ਅਤੇ ਮਾਨਸਾ ਪਹੁੰਚੇ ਸਨ ਜਿੱਥੇ ਕਿਸਾਨਾਂ ਦੀ ਨਰਮੇ ਦੀ ਫ਼ਸਲ ਗੁਲਾਬੀ ਸੁੰਡੀ ਦੇ ਹਮਲੇ ਨਾਲ ਖਰਾਬ ਹੋਈ ਹੈ ਚੰਨੀ ਵੱਲੋਂ

ਫਸਲਾਂ ਦਾ ਜਾਇਜ਼ਾ ਲਿਆ ਗਿਆ ਹੈ ਅਤੇ ਨਾਲ ਹੀ ਮੁਆਵਜ਼ੇ ਦਾ ਅੈਲਾਨ ਵੀ ਕੀਤਾ ਗਿਆ ਹੈ ਕਿ ਜਲਦ ਹੀ ਕਿਸਾਨਾਂ ਨੂੰ ਸਿੱਧੇ ਤੌਰ ਦੇ ਉਤੇ ਮੁਆਵਜ਼ਾ ਦੇ ਦਿੱਤਾ ਜਾਵੇਗਾ ਇਸ ਦੇ ਚੱਲਦਿਆਂ ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਨੇ ਸਿੱਧ ਕਰ ਦਿੱਤਾ ਹੈ ਕਿ ਚੰਨੀ ਇਕ ਆਮ ਆਦਮੀ ਦੀ ਤਰ੍ਹਾਂ ਵਿਚਰ ਰਹੇ ਹਨ ਹਾਲਾਂਕਿ ਮੁੱਖ ਮੰਤਰੀ ਬਣੇ ਹਨ ਤਸਵੀਰਾਂ ਦੇ ਵਿਚ ਉਹ ਕਿਸੇ ਕਿਸਾਨ ਦੇ ਘਰ

ਭੋਜਨ ਕਰਦੇ ਹੋਏ ਦਿਖਾਈ ਦੇ ਰਹੇ ਹਨ ਦੱਸ ਦੇਈਏ ਕਿ ਇੱਕ ਕਿਸਾਨ ਵੱਲੋਂ ਉਨ੍ਹਾਂ ਨੂੰ ਭੋਜਨ ਦਾ ਸੱਦਾ ਦਿੱਤਾ ਗਿਆ ਸੀ ਤਾਂ ਦੁਪਹਿਰ ਦਾ ਭੋਜਨ ਚੰਨੀ ਨੇ ਉਨ੍ਹਾਂ ਦੇ ਘਰੇ ਕੀਤਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਚਰਨਜੀਤ ਸਿੰਘ ਚੰਨੀ ਕਿਸ ਤਰ੍ਹਾਂ ਸਾਦੀ ਰੋਟੀ ਖਾਂਦੇ ਹੋਏ ਨਜ਼ਰ ਆ ਰਹੇ ਹਨ ਇਹ ਖਾਸ ਗੱਲ ਇਹ ਹੈ ਕਿ ਜਦੋਂ ਵੀ ਕੋਈ ਵੀ ਆਈ ਪੀ ਕਿਤੇ ਜਾਂਦਾ ਤਾਂ ਕਿਸੇ ਹੋਟਲ ਵਿਚ ਖਾਣੇ ਦਾ ਪ੍ਰਬੰਧ ਕੀਤਾ ਜਾਂਦਾ ਹੈ ਕਿਸੇ ਹੋਟਲ ਵਿੱਚ

ਬੈਠ ਕੇ ਖਾਣਾ ਖਾਧਾ ਜਾਂਦਾ ਹੈ ਪਰ ਚਰਨਜੀਤ ਸਿੰਘ ਚੰਨੀ ਨੇ ਉਸ ਧਾਰਨਾ ਨੂੰ ਤੋੜ ਦਿੱਤਾ ਹੈ ਉਨ੍ਹਾਂ ਨੇ ਇੱਕ ਕਿਸਾਨ ਦੇ ਘਰ ਬੈਠ ਕੇ ਸਾਦਾ ਫੁਲਕਾ ਖਾਧਾ ਹੈ ਸਾਦੀ ਦਾਲ ਖਾਧੀ ਹੈ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਚਰਨਜੀਤ ਸਿੰਘ ਚੰਨੀ ਜਦੋਂ ਤੋਂ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ ਉਦੋਂ ਤੋਂ ਹੀ ਕਾਫੀ ਬਦਲਾਅ ਲਿਆ ਰਹੇ ਹਨ ਉਨ੍ਹਾਂ ਵੱਲੋਂ ਆਪਣੀ ਸਕਿਉਰਿਟੀ ਦੇ ਵਿਚ ਸੁਰੱਖਿਆ ਦੇ ਵਿਚ ਵੀ ਘਾਟਾ ਕਰਨ ਦੀ ਗੱਲ ਕਹੀ ਗਈ ਸੀ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ