ਇਸ ਵੇਲੇ ਦੀ ਵੱਡੀ ਖ਼ਬਰ ਤਿੰਨ ਕਾਲੇ ਖੇਤੀ ਕਾਨੂੰਨ ਨੂੰ ਲੈ ਕੇ ਦਿੱਲੀ ਦੀਆਂ ਬਰੂਹਾਂ ਤੇ ਜੋ ਕਿਸਾਨ ਜਥੇਬੰਦੀਆਂ ਪੂਰੇ ਪੰਜਾਬ ਦੇ ਹਰਿਆਣੇ ਦੇ ਕਿਸਾਨ ਬੈਠੇ ਹੋਏ ਸੀ ਆਖਰ ਬਹੁਤ ਵੱਡੀ ਜਿੱਤ ਹੋਈ ਹੈ ਸਰਕਾਰ ਜਿਹੜੀ ਕਿ ਮੋਦੀ ਸਰਕਾਰ ਕਹਿੰਦੀ ਸੀ ਕਿ ਇਹ ਕਾਨੂੰਨ ਅੱਛੇ ਹਨ ਉਹ ਕਾਨੂੰਨ ਮੋਦੀ ਸਰਕਾਰ ਨੂੰ ਵਾਪਸ ਲੈਣੇ ਪਏ ਹਨ ਇਸ ਸੰਬੰਧੀ ਪ੍ਰੋਫੈਸਰ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਸਾਰਿਆਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਹੈ ਜਿਹੜਾ ਛੋਟਾ ਮੀਡੀਆ ਸੀ ਜਿਸਨੂੰ ਕਿ ਅਸੀਂ
ਵੈੈੱਬ ਚੈਨਲਾਂ ਵਾਲਾ ਕਹਿੰਦੇ ਹਾਂ ਜਾਂ ਹੋਰ ਵੀ ਇਲੈਕਟ੍ਰੋਨਿਕ ਟੀ ਵੀ ਦਾ ਮਾਧਿਅਮ ਵੀ ਉਨ੍ਹਾਂ ਸਾਰਿਆਂ ਨੇ ਹੀ ਬਹੁਤ ਜ਼ਿਆਦਾ ਸਾਥ ਦਿੱਤਾ ਹੈ ਨੈਸ਼ਨਲ ਮੀਡੀਆ ਜ਼ਿਆਦਾ ਗੋਦੀ ਵੱਲ ਚੱਲਿਆ ਸੀ ਉਨ੍ਹਾਂ ਦੇ ਵਿੱਚੋਂ ਕੁਝ ਕੁ ਸ਼ੈਕਸ਼ਨ ਸੀ ਜੋ ਕਿ ਲਗਾਤਾਰ ਸਾਥ ਦਿੰਦੇ ਸੀ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਕਿਸਾਨ ਮਜ਼ਦੂਰ ਨੌਜਵਾਨ ਔਰਤਾਂ ਭੈਣਾਂ ਭਰਾ ਸਾਰਿਆਂ ਨੇ ਹੀ ਵੱਡੇ ਪੱਧਰ ਤੇ ਸਹੂਲੀਅਤ ਵੀ ਕੀਤੀ ਤੇ ਸਾਥ ਵੀ ਦਿੱਤਾ ਤੇ ਕਿਸਾਨੀ ਅੰਦੋਲਨ ਦੇ ਵਿੱਚ ਆਪਣਾ ਆਪਣਾ ਯੋਗਦਾਨ ਵੀ ਪਾਇਆ ਹੈ ਮੈਂ ਆਪਣੇ ਜੀਵਨ ਦੇ ਵਿੱਚ
ਤਿੰਨ ਵੱਡੇ ਸੰਘਰਸ਼ ਦੇਖੇ ਹਨ ਤਿੰਨਾਂ ਦੇ ਵਿੱਚੋਂ ਦੋ ਆਪਸ ਦੇ ਵਿੱਚ ਮਿਲਦੇ ਜੁਲਦੇ ਹਨ ਰੇਲਵੇ ਦੀ ਜੋ ਸਟਰਾਈਕ ਸੀ ਸੰਨ ਚਹੱਤਰ ਵਾਲੀ ਉਹ ਬਹੁਤ ਵੱਡੀ ਸਟਰਾਈਕ ਸੀ ਆਲ ਇੰਡੀਆ ਸਟਰਾਈਕ ਸੀ ਇੰਦਰਾ ਗਾਂਧੀ ਮੂੰਹ ਬੰਦ ਕਰ ਦਿੱਤਾ ਸੀ ਜੂਨ ਪਚੱਤਰ ਚ ਉਸ ਨੂੰ ਐਮਰਜੈਂਸੀ ਲਾਉਣੀ ਪਈ ਸੀ ਉਸ ਤੋਂ ਪਹਿਲਾਂ ਇੱਕ ਜੋ ਮੂਵਮੈਂਟ ਹੋਈ ਮੋਗਾ ਦੇ ਵਿੱਚ ਸਾਡੇ ਨੌਜਵਾਨ ਸਟੂਡੈਂਟ ਸ਼ਹੀਦ ਕਰ ਦਿੱਤੇ ਸੀ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ