ਸਿਰਸੇ ਵਾਲੇ ਦੀ ਪ੍ਰੇਮਣ ਨਿਕਲੀ ਢਾਈ ਸਾਲ ਦੀ ਬੱਚੀ ਦੀ ਕਾ ਤ ਲ

ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਵਿੱਚ ਢਾਈ ਸਾਲਾਂ ਦੀ ਮਾਸੂਮ ਬੱਚੀ ਨੂੰ ਅਗਵਾ ਕਰ ਕੇ ਜਿਊਂਦੀ ਨੂੰ ਜ਼ਮੀਨ ਹੇਠਾਂ ਦੱਬ ਦੇਣ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ।
ਗੁਆਂਢੀ ਹੈਡ ਕਾਂਸਟੇਬਲ ਬੱਚਿਆਂ ਨੂੰ ਗਲੀ ਵਿਚ ਖੇਡਣ ’ਤੇ ਰੋਕਦਾ ਸੀ। ਪੜੌਸੀ ਔਰਤ ਨੇ ਹੈਡ ਕਾਂਸਟੇਬਲ ਦੀ ਢਾਈ ਸਾਲਾ ਬੱਚੀ ਨੂੰ ਅ ਗ ਵਾ ਕਰਕੇ ਉਸ ਦੀ ਹੱ ਤਿ ਆ ਕਰ ਦਿੱਤੀ ਅਤੇ ਬੱਚੀ ਨੂੰ ਜ਼ਮੀਨ ਵਿਚ ਦੱਬ ਦਿੱਤਾ। ਇਸ ਦਾ ਖੁਲਾਸਾ ਨਾ ਹੁੰਦਾ ਜੇਕਰ ਖੇਤਰ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਉਹ ਬੱਚੀ ਨੂੰ ਲੈ ਜਾਂਦੇ ਹੋਏ ਨਾ ਦਿਖਦੀ। ਪੁਲਿਸ ਨੇ 33 ਸਾਲਾ ਔਰਤ ਨੀਲਮ ਨੂੰ ਗ੍ਰਿਫਤਾਰ ਕਰ ਲਿਆ ਹੇ। ਪੁਲਿਸ ਨੇ ਬੱਚੀ ਨੂੰ ਜ਼ਮੀਨ ਦੇ ਥੱਲਿਓਂ ਕੱਢਿਆ ਅਤੇ ਹਸਪਤਾਲ ਦਾਖ਼ਲ ਕਰਵਾਇਆ,ਪਰ ਉਸ ਦੀ ਮੌਤ ਹੋ ਚੁੱਕੀ ਸੀ। ਦਿਲਰੋਜ ਦੀ ਮਾਂ ਦਾ ਘਟਨਾ ਤੋਂ ਬਾਅਦ ਰੋਅ ਰੋਅ ਕੇ ਬੁਰਾ ਹਾਲ ਹੈ।

ਕ ਤ ਲ ਹੋਈ ਬੱਚੀ ਦੀ ਪਛਾਣ ਸ਼ਿਮਲਾਪੁਰੀ ਇਲਾਕੇ ਦੀ ਰਹਿਣ ਵਾਲੀ ਦਿਲਰੋਜ਼ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਸ਼ਿਮਲਾਪੁਰੀ ਇਲਾਕੇ ਦਾ ਰਹਿਣ ਵਾਲਾ ਹਰਪ੍ਰੀਤ ਸਿੰਘ ਪੁਲਿਸ ਵਿੱਚ ਨੌਕਰੀ ਕਰਦਾ ਹੈ। ਅਤੇ ਉਹ ਇਕ ਸਰਪੰਚ ਦੇ ਨਾਲ ਤਾਇਨਾਤ ਹੈ। ਹਰਪ੍ਰੀਤ ਸਿੰਘ ਗੁਆਂਢ ਵਿਚ ਰਹਿਣ ਵਾਲੀ ਨੀਲਮ ਦੇ ਬੱਚਿਆਂ ਨੂੰ ਗਲੀ ਵਿੱਚ ਖੇਡਣ ਤੋਂ ਰੋਕਦਾ ਸੀ । ਇਸ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਕਈ ਵਾਰ ਝਗੜਾ ਹੋਇਆ। ਮਨ ਵਿੱਚ ਰੰਜਿਸ਼ ਰੱਖੀ ਬੈਠੀ ਨੀਲਮ ਨੇ ਹਰਪ੍ਰੀਤ ਸਿੰਘ ਦੀ ਬੇਟੀ ਦਿਲਰੋਜ਼ ਨੂੰ ਅ ਗ ਵਾ ਕਰ ਲਿਆ। ਕਿਡਨੈਪਿੰਗ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਦੇ ਹੋਸ਼ ਉਡ ਗਏ। ਇਧਰੋਂ ਨੀਲਮ ਦਿਲ ਦਹਿਲਾ ਦੇਣ ਵਾਲੀ ਘਟਨਾ ਨੂੰ ਅੰਜਾਮ ਦੇ ਚੁੱਕੀ ਸੀ। ਨੀਲਮ ਨੇ ਬੱਚੀ ਨੂੰ ਅ ਗ ਵਾ ਕੀਤਾ ਅਤੇ ਸਲੇਮ ਟਾਬਰੀ ਇਲਾਕੇ ਵਿੱਚ ਲਿਜਾ ਕੇ ਇੱਕ ਸੁੰਨਸਾਨ ਥਾਂ ਤੇ ਜ਼ਮੀਨ ਹੇਠਾਂ ਦੱਬ ਦਿੱਤਾ।

ਜਾਣਕਾਰੀ ਦਿੰਦਿਆਂ ਜੁਆਇੰਟ ਕਮਿਸ਼ਨਰ ਨੇ ਦਸਿਆ ਕਿ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਅਤੇ ਪੁਲਿਸ ਨੀਲਮ ਤੱਕ ਪਹੁੰਚੀ। ਲੁਧਿਆਣਾ ਪੁਲਿਸ ਨੇ ਜਦ ਨੀਲਮ ਕੋਲੋਂ ਪੁੱਛਗਿੱਛ ਕੀਤੀ ਤਾਂ ਸਾਰੇ ਮਾਮਲੇ ਦਾ ਖੁਲਾਸਾ ਹੋ ਗਿਆ। ਜਾਣਕਾਰੀ ਤੋਂ ਬਾਅਦ ਪੁਲਿਸ ਤੁਰੰਤ ਸਲੇਮ ਟਾਬਰੀ ਇਲਾਕੇ ਵਿੱਚ ਗਈ ਅਤੇ ਮਾਸੂਮ ਬੱਚੀ ਦਿਲਰੋਜ਼ ਨੂੰ ਜ਼ਮੀਨ ਦੇ ਥੱਲਿਓਂ ਕੱਢਿਆ। ਬੇਸੁੱਧ ਹਾਲਤ ਵਿੱਚ ਬੱਚੀ ਨੂੰ ਦਇਆਨੰਦ ਹਸਪਤਾਲ ਲਿਜਾਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਮਾਮਲੇ ਵਿਚ ਪੁਲਿਸ ਨੇ ਨੀਲਮ ਨੂੰ ਹਿਰਾਸਤ ਵਿੱਚ ਲੈ ਕੇ ਉਸ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਲੋਕਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਧੀ ਦਾ ਦਾਖ਼ਲਾ ਸਕੂਲ ਵਿਚ ਕਰਾਇਆ ਸੀ, ਇਸ ਤੋਂ ਪਹਿਲਾਂ ਉਹ ਪਲੇਵੇਅ ਵਿਚ ਜਾ ਰਹੀ ਸੀ।