ਸ਼ੈਰੀ ਮਾਨ ਦਾ ਪਾਕਿਸਤਾਨੀ ਕੁੜੀ ਨਾਲ ਵਿਆਹ- ਕੀਤਾ ਪਿਆਰ ਦਾ ਇਜ਼ਹਾਰ, ਛੱਡੀ ਦਾਰੂ

ਚੰਡੀਗੜ੍ਹ: ਪੰਜਾਬੀ ਗਾਇਕ ਸ਼ੈਰੀ ਮਾਨ ਨੂੰ ਪਾਕਿਸਤਾਨੀ ਲੜਕੀ ਦੇ ਨਾਲ ਪਿਆਰ ਹੋ ਗਿਆ ਹੈ। ਉਸ ਨਾਲ ਸ਼ੈਰੀ ਮਾਨ ਨੇ ਜ਼ਿੰਦਗੀ ਦੀ ਸ਼ੁਰੂਆਤ ਕਰਨ ਦਾ ਫੈਸਲਾ ਕਰ ਲਿਆ ਹੈ। ਸ਼ੈਰੀ ਮਾਨ ਨੇ ਸੋਸ਼ਲ ਮੀਡੀਆ ‘ਤੇ ਆਪਣੇ ਇਸ਼ਕ ਬਾਰੇ ਖੁਦ ਸਭ ਨੂੰ ਜਾਣਕਾਰੀ ਦਿੱਤੀ ਤੇ ਪਰੀਜ਼ਾਦ ਮਾਨ ਦੇ ਨਾਲ ਤਸਵੀਰ ਸ਼ੇਅਰ ਵੀ ਕੀਤੀ।

ਸ਼ੈਰੀ ਮਾਨ ਨੇ ਪਾਕਿਸਤਾਨੀ ਲੜਕੀ ਪਰੀਜ਼ਾਦ ਨੂੰ ਆਪਣਾ ਦਿਲ ਦੇ ਦਿੱਤਾ ਹੈ ਜਿਸ ਲਈ ਸ਼ੈਰੀ ਮਾਨ ਨੇ ਕਈ ਆਦਤਾਂ ਨੂੰ ਵੀ ਛੱਡ ਦਿੱਤਾ ਹੈ। ਗਾਇਕ ਨੇ ਪਰੀਜ਼ਾਦ ਨਾਲ ਤਸਵੀਰ ਸ਼ੇਅਰ ਕਰ ਲਿਖਿਆ,” ਤੇਰੀਆਂ ਅੱਖਾਂ ਕਾਰਨ ਹੈ ਜਿਸ ਕਰਕੇ ਮੈਂ ਸ਼ਰਾਬ ਛੱਡ ਦਿੱਤੀ ਹੈ। ਪਰੀਜ਼ਾਦ ਮਾਨ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਤੇ ਹਮੇਸ਼ਾ ਤੇਰਾ ਹੀ ਰਹਾਂਗਾ।”

ਪਰ ਕੀ ਸ਼ੈਰੀ ਮਾਨ ਨੇ ਪਰੀਜ਼ਾਦ ਨਾਲ ਵਿਆਹ ਕਰਵਾ ਲਿਆ ਹੈ ਜਾਂ ਅਜੇ ਇਸ਼ਕ ਦੀ ਸਿਰਫ ਸ਼ੁਰੂਆਤ ਹੀ ਹੈ। ਕਿਉਂਕਿ ਪਰੀਜ਼ਾਦ ਦੀ ਇੰਸਟਾਗ੍ਰਾਮ ID ਦੇ ਨਾਂ ਨਾਲ ਮਾਨ ਲਿਖਿਆ ਹੈ, ਜੋ ਸ਼ੈਰੀ ਮਾਨ ਦੀ ਕਾਸਟ ਹੈ। ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦੋਵਾਂ ਨੇ ਵਿਆਹ ਕਰਵਾ ਲਿਆ ਹੈ।

ਇਸ ਤੋਂ ਇਲਾਵਾ ਸ਼ੈਰੀ ਮਾਨ ਨੇ ਪਾਕਿਸਤਾਨੀ ਫੈਨਜ਼ ਲਈ ਵੀ ਖਾਸ ਸੰਦੇਸ਼ ਲਿਖਿਆ,”ਪਾਕਿਸਤਾਨ, ਮੈਂ ਆ ਰਿਹਾ ਜੱਟੋ। ਤੁਸੀਂ ਸਭ ਮੇਰਾ ਇੰਤਜ਼ਾਰ ਕਰ ਰਹੇ ਸੀ ਤੇ ਹੁਣ ਮੇਰੇ ਕੋਲ ਉੱਥੇ ਆਉਣ ਲਈ ਵੈਲਿਡ ਰੀਜ਼ਨ ਵੀ ਹੈ।” ਬਾਕੀ ਸ਼ੈਰੀ ਮਾਨ ਨੂੰ ਉਸ ਦੇ ਕਰੀਬੀ ਤੇ ਫੈਨਜ਼ ਇਸ ਖਾਸ ਮੌਕੇ ਲਈ ਵਧਾਈਆਂ ਵੀ ਦੇ ਰਹੇ ਹਨ।