ਮੋਦੀ ਨੇ ਚੀਨ ਦੇ ਡਰੋਂ ਬਿਲ ਵਾਪਸ ਲਏ – ਰਾਜੇਵਾਲ

ਚਾਈਨਾ ਵੱਲੋਂ ਖ਼ਤਰੇ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਮਹਿਸੂਸ ਕੀਤਾ ਕਿ ਸਿੱਖਾਂ ਨੂੰ ਹੋਰ ਜ਼ਿਆਦਾ ਨਿਰਾਸ਼ ਨਹੀਂ ਕੀਤਾ ਜਾ ਸਕਦਾ ਅਤੇ ਬਿੱਲ ਵਾਪਸ ਲੈ ਲਏ। ਸਭ ਸਿੱਖ ਸੰਗਤਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਅਤੇ ਬਿਲ ਵਾਪਸ ਹੋਣ ਦੀਆਂ ਵਧਾਈਆਂ

ਕਿਸਾਨ ਖੇਤੀ ਬਿਲ ਰੱਦ‌ ਹੋਣ ਤੋਂ ਬਾਅਦ ਮਹਿਕਮਾ ਪੰਜਾਬੀ ਨੇ ਪਹਿਲੀ ਪੋਸਟ ਇਹੀ ਪਾਈ ਸੀ ਕਿ ਬਿਲ ਚੀਨ ਦੇ ਡਰ ਤੋਂ ਵਾਪਸ ਹੋਏ ਨੇ। ਇਸ ਦੌਰਾਨ ਕਿਸਾਨ ਯੂਨੀਅਨਾਂ ਦੇ ਚਮਚੇ ਕਿਸਾਨ ਆਗੂਆਂ ਨੂੰ ਕਰੈਡਿਟ ਦਿੰਦੇ ਰਹੇ।

ਪਰ ਅੱਜ ਬਲਬੀਰ ਰਾਜੇਵਾਲ ਨੇ ਜਾਣੇ ਅਣਜਾਣੇ ਆਪ ਹੀ ਮੰਨ ਲਿਆ ਕਿ ਮੋਦੀ ਨੇ ਚੀਨ ਦੇ ਡਰੋਂ ਬਿਲ ਵਾਪਸ ਲਏ ਨੇ।

ਇਕ ਸਾਲ ਪਹਿਲਾਂ ਅੱਜ ਦੇ ਦਿਨ ਜੋਗਿੰਦਰ ਸਿੰਘ ਉਗਰਾਹਾਂ ਕੀ ਕਹਿ ਰਹੇ ਸਨ ? ਸੁਣੋ ਤੇ ਦੱਸੋ ਕਿ ਕੀ ਉਗਰਾਹਾਂ ਸਾਹਬ ਦੇ ਸਿਰ ਖੇਤੀ ਕਾਨੂੰਨ ਵਾਪਸ ਹੋਣ ਦਾ ਸਿਹਰਾ ਬੰਨਣਾ ਚਾਹੀਦਾ ਜਾਂ ਨਹੀਂ ?

ਸਿੱਖਾਂ ਨੇ ਇਹ ਸੰਘਰਸ਼ ਵੀ ਬਿਨਾਂ ਕਿਸੇ ਆਗੂ ਦੀ ਅਗਵਾਈ ਤੋੰ ਜਿੱਤਿਆ। ਸਿੱਖ ਨੌਜਵਾਨੀ ਸਣੇ ਬੀਬੀਆਂ, ਵਿਦੇਸ਼ਾਂ ‘ਚ ਬੈਠੇ ਸਿੱਖ, ਪੰਥਕ ਸੰਸਥਾਵਾਂ, ਨਿਹੰਗ ਸਿੰਘ, ਕਾਰ ਸੇਵਾ ਵਾਲੇ, ਲੰਗਰਾਂ ਵਾਲੇ ਸਮੂਹ ਮਾਈ ਭਾਈ ਦੀ ਜਿੱਤ ਹੈ।
ਜਗਤ ਗੁਰੂ ਆਪ ਪਰਮੇਸ਼ਰ, ਕਰਨ ਕਾਰਨ ਸਮਰੱਥ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਬਿੱਲ ਰੱਦ ਕਰਾਉਣ ਲਈ ਚੁਣਨਾ ਗੁਰੂ ਰੂਪ ਸੰਗਤਾਂ ਦੇ ਬੋਲਾਂ ਨਾਲ ਸੱਜਣ ਠੱਗ ਦੇ ਹਿਰਦੇ ‘ਚ ਚਾਨਣ ਹੋਣ ਨਿਆਂਈ ਹੈ।