ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੱਲੋਂ ਉਨ੍ਹਾਂ ਪ੍ਰਾਈਵੇਟ ਕੰਪਨੀ ਦੀਆਂ ਬੱਸਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਜੋ ਨਿਯਮਾਂ ਦਾ ਪਾਲਨ ਨਹੀਂ ਕਰਦੀਆਂ ਹਨ ਤੇ ਟੈਕਸ ਨਹੀਂ ਭਰਦੀਆਂ ਹਨ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਜ਼ਬਤ ਕੀਤੀਆਂ ਔਰਬਿਟ ਕੰਪਨੀ ਦੀਆਂ ਬੱਸਾਂ ਛੱਡਣ ਦੇ ਆਦੇਸ਼ ਦਿੱਤੇ ਹਨ ਇਸ ਮਾਮਲੇ ਤੇ ਟਰਾਂਸਪੋਰਟ ਮੰਤਰੀ ਨੇ ਪ੍ਰਤੀਕਰਮ ਦਿੱਤਾ ਹੈ ਉਨ੍ਹਾਂ ਮਾਣਯੋਗ ਹਾਈ ਕੋਰਟ ਨੂੰ ਅਪੀਲ ਵੀ ਕੀਤੀ ਹੈ ਕਿ ਟੈਕਸ ਚੋਰੀ ਕਰਨ ਵਾਲਿਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਰਾਹਤ ਨਾ ਦਿੱਤੀ ਜਾਵੇ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਤੇ ਵਿਭਾਗ ਦੀ
ਕਾਰਵਾਈ ਜਾਰੀ ਰਹੇਗੀ ਉੱਥੇ ਹੀ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਇਹ ਕਿਹਾ ਕਿ ਬੱਸਾਂ ਛੱਡ ਦੇਵੋ ਉਨ੍ਹਾਂ ਨੇ ਪਹਿਲਾਂ ਟੈਕਸ ਭਰਿਆ ਹੈ ਪਰ ਜਦੋਂ ਅਸੀਂ ਉਨ੍ਹਾਂ ਦੀਆਂ ਬੱਸਾਂ ਇੰਪਾਊਂਡ ਕੀਤੀਆਂ ਸੀ ਤਾਂ ਉਸ ਸਮੇਂ ਉਨ੍ਹਾਂ ਨੇ ਟੈਕਸ ਨਹੀਂ ਭਰਿਆ ਸੀ ਇਸੇ ਕਾਰਨ ਅਸੀਂ ਉਨ੍ਹਾਂ ਦੀਆਂ ਬੱਸਾਂ ਇੰਪਾਊਂਡ ਕੀਤੀਆਂ ਸਨ ਤੇ ਰੱਦ ਕਰਕੇ ਫੜੀਆਂ ਸਨ 12 ਕਰੋੜ ਰੁਪਿਆ 13 ਤੇ 15 ਤਰੀਕ ਨੂੰ
ਅਸੀਂ ਸੁਖਬੀਰ ਸਿੰਘ ਬਾਦਲ ਜਿਹੜਾ ਕਿ ਆਪਣੇ ਆਪ ਨੂੰ ਫੰਨੇ ਖ਼ਾਨ ਕਹਿੰਦੇ ਹਨ ਉਸ ਦੇ ਕੋਲੋਂ ਪੈਸੇ ਭਰਾਏ ਸਨ ਬਠਿੰਡੇ ਦੇ ਅੰਦਰ ਤੇ 2 ਕਰੋਡ਼ ਰੁਪਈਆ ਮੈਂ ਰਾਜਧਾਨੀ ਕੰਪਨੀ ਦੇ ਖ਼ਿਲਾਫ਼ ਹੁਸ਼ਿਆਰਪੁਰ ਦੇ ਅੰਦਰ ਭਰਿਆ ਹੈ ਮੈਂ ਕਿਹੜਾ ਕੋਈ ਉਨ੍ਹਾਂ ਦੀਆਂ ਬੱਸਾਂ ਫੜ ਕੇ ਆਪਣੀਆਂ ਬੱਸਾਂ ਚਲਾਉਣੀਆਂ ਸੀ ਜੇਕਰ ਮਾਨਯੋਗ ਹਾਈ ਕੋਰਟ ਨੇ ਛੱਡ ਦਿੱਤੀਆਂ ਹਨ ਤਾਂ ਮੈਨੂੰ ਕੋਈ ਵੀ ਇਤਰਾਜ਼ ਨਹੀਂ ਹੈ
ਲੇਕਿਨ ਵੱਡੇ ਬੰਦੇ ਸੀ ਉਨ੍ਹਾਂ ਦੀਆਂ ਬੱਸਾਂ ਦਾ ਕਿਸੇ ਨੇ ਫੜੀਆਂ ਹੀ ਨਹੀਂ ਸੀ ਅਸੀਂ ਤਾਂ ਟੈਕਸ ਨੂੰ ਦੇਖਦੇ ਹੋਏ ਉਨ੍ਹਾਂ ਦੀਆਂ ਬੱਸਾਂ ਫੜੀਆਂ ਸੀ ਜੋ ਕਿ ਹੁਣ ਉਨ੍ਹਾਂ ਦੇ ਵੱਲੋਂ ਭਰ ਦਿੱਤਾ ਗਿਆ ਹੈ ਤੇ ਜੇ ਉਨ੍ਹਾਂ ਨੇ ਫਿਰ ਟੈਕਸ ਨਾ ਭਰਿਆ ਤਾਂ ਅਸੀਂ ਉਨ੍ਹਾਂ ਦੀਆਂ ਬੱਸਾਂ ਫਿਰ ਫੜ ਕੇ ਅੰਦਰ ਦੇ ਦੇਵਾਂਗੇ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ