ਦੇਖੋ ਕਿੰਨਾ ਦੁੱਖ ਹੈ ਬਿਲ ਵਾਪਸ ਹੋਣ ਦਾ

ਦੇਖੋ ਕਿੰਨਾ ਦੁੱਖ ਹੈ ਬਿਲ ਵਾਪਸ ਹੋਣ ਦਾ। ਹੁਣ ਬਾਹਰਲੇ ਸਿੱਖਾਂ ਨੂੰ ਭਰਮਾ ਕੇ ਫੰਡ ਲੈਣ ਲਈ ਕੋਈ ਨਵਾਂ ਹੀਲਾ ਕਰਨਾ ਪਊ ਵਿਚਾਰੇ ਉਗਰਾਹਾਂ ਨੂੰ।

ਇਕ ਸਮਾਂ ਉਹ ਵੀ ਸੀ ਜਦੋਂ ਜੋਗਿੰਦਰ ਉਗਰਾਹਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਸੀ ਕਿ ਕਿਵੇਂ ਨਾ ਕਿਵੇਂ ਪੁੱਠੇ ਬਿਆਨ ਦੇ ਕੇ ਇਕੱਠ ਨੂੰ ਖਿਲਾਰਿਆ ਜਾਵੇ। ਉਗਰਾਹਾਂ ਦੇ ਪੁੱਠੇ ਬਿਆਨ ਬੀਜੇਪੀ ਦੇ ਇਸ ਹੱਦ ਤੱਕ ਹੱਕ ‘ਚ ਭੁਗਤਦੇ ਹਨ ਕਿ ਬੀਜੇਪੀ ਉਸ ਦੇ ਬਿਆਨਾਂ ਨੂੰ ਆਵਦੇ ਪੇਜ ‘ਤੇ ਸ਼ੇਅਰ ਕਰਦੀ ਸੀ। ਪਰ ਬੰਦਾ ਕਿਸੇ ਦਾ ਜਿੰਨਾ ਮਰਜ਼ੀ ਮਾੜਾ ਕਰਲੇ, ਰੱਬ ਨਾ ਕਰੇ। ਉਗਰਾਹਾਂ ਦੀਆਂ ਸਾਰੀਆਂ ਸਾਜ਼ਿਸ਼ਾਂ ਜ਼ੀਰੋ ਹੋ ਗਈਆਂ। ਖਾਲਸੇ ਦੀ ਜਿੱਤ ਹੋਈ।

ਲੀਡਰ ਫ਼ੇਲ੍ਹ, ਪੰਥ ਜੇਤੂ
2008 ‘ਚ ਡੇਰਾ ਸਿਰਸਾ ਵੱਲੋੰ ਕੀਤੇ ਸਵਾਂਗ ਤੋੰ ਸ਼ੁਰੂ ਹੋ ਕੇ, ਭਾਈ ਰਾਜੋਆਣੇ ਦੀ ਫਾਂ ਸੀ ਰੁਕਵਾਉਣ, ਡੇਰਾਵਾਦ ਨੂੰ ਭਾਜ ਦੇਣ, ਗੁਰੂ ਦੀਆਂ ਬੇਅਦਬੀਆਂ ਕਰਨ ਵਾਲਿਆਂ ਨੂੰ ਸਜਾਵਾਂ ਦੇਣ ਤੇ ਪੰਜਾਬ ਨੂੰ ਨਸ਼ਿਆਂ ਨਾਲ ਉਜਾੜਨ ਵਾਲੇ ਅਕਾਲੀ ਦਲ ਖਿਲਾਫ ਸਰਬੱਤ ਖਾਲਸੇ ਤੱਕ ਸਿੱਖ ਕੌਮ ਨੇ ਸਭ ਮੋਰਚੇ ਬਿਨਾਂ ਕਿਸੇ ਸਖਸ਼ੀ ਲੀਡਰ ਤੋੰ ਜਾਂ ਕੰਮ ਚਲਾਊ ਲੀਡਰਾਂ ਤੋੰ ਲੜੇ। ਇਸੇ ਲੜੀ ‘ਚ ਉਸੇ ਜਜ਼ਬੇ ਤੇ ਜੋਰ ਨਾਲ ਸਿੱਖ ਕਿਸਾਨੀ ਦੇ ਸੰਘਰਸ਼ ਨੂੰ ਤੁਰੇ। ਜਦੋੰ ਸਿੱਖ ਕਿਸਾਨੀ ਦਿੱਲੀ ਗਈ ਤਾਂ ਉਨਾਂ ਦੇ ਬੁੱਲਾਂ ਤੇ ਜੈਕਾਰੇ ਤੇ ਟੈਕਟਰਾਂ ਤੇ ਦਿੱਲੀ ਨੂੰ ਲਲਕਾਰਿਆਂ ਦੇ ਗੀਤ ਸਨ।

ਸਰਕਾਰ ਦੀ ਖੱਬੀ ਧਿਰ (ਕਾਮਰੇਡਾਂ) ਨੇ ਇਸ ਪੰਜਾਬ ਤੇ ਦਿੱਲੀ ਦੀ ਜੰਗ ਨੂੰ ਮੋਦੀ ਤੇ ਗੈਰ-ਭਾਜਪਾਈ ਤਾਕਤਾਂ ਦੀ ਲੜਾਈ ਬਣਾਉਣ ਤੇ ਜੋਰ ਲਾਇਆ। 26 ਜਨਵਰੀ 2021 ਦੇ ਇਤਿਹਾਸਿਕ ਦਿਨ ਸਿੱਖ ਕਿਸਾਨੀ ਨੇ ਆਪਣਾ ਨਿਸ਼ਾਨ ਦਿੱਲੀ ਦੇ ਲਾਲ ਕਿਲੇ ਤੇ ਲਹਿਰਾ ਕੇ ਆਪਣੀ ਇਤਿਹਾਸਕ ਚੇਤਨਾਂ ਨੂੰ ਚਾਲੂ ਮੋਰਚੇ ਦੀ ਰੂਹੇ ਰਵਾਂ ਸ਼ਕਤੀ ਵਜੋੰ ਸਪੱਸ਼ਟ ਕਰ ਦਿੱਤਾ।

ਕਮਜ਼ੋਰ ਲੀਡਰਸ਼ਿਪ ਸਿੱਖ ਰੋਹ ਦੀ ਬੁਲੰਦੀ ਨੂੰ ਸਮਝਣ ਤੋੰ ਅਸਮਰੱਥ ਸੀ ਤੇ ਲੋਕਾਂ ਨੂੰ ਨਿਰਾਸ਼ ਕੀਤਾ।
ਪਰ 26 ਜਨਵਰੀ ਨੇ ਦਿੱਲੀ ਦੇ ਭੁਲੇਖੇ ਕੱਡ ਦਿੱਤੇ। ਸਿੱਖਾਂ ਨੇ ਇਹ ਸੰਘਰਸ਼ ਵੀ ਬਿਨਾਂ ਕਿਸੇ ਆਗੂ ਦੀ ਅਗਵਾਈ ਤੋੰ ਜਿੱਤਿਆ। ਸਿੱਖ ਨੌਜਵਾਨੀ ਸਣੇ ਬੀਬੀਆਂ, ਵਿਦੇਸ਼ਾਂ ‘ਚ ਬੈਠੇ ਸਿੱਖ, ਪੰਥਕ ਸੰਸਥਾਵਾਂ, ਨਿਹੰਗ ਸਿੰਘ, ਕਾਰ ਸੇਵਾ ਵਾਲੇ, ਲੰਗਰਾਂ ਵਾਲੇ ਸਮੂਹ ਮਾਈ ਭਾਈ ਦੀ ਜਿੱਤ ਹੈ।

ਜਗਤ ਗੁਰੂ ਆਪ ਪਰਮੇਸ਼ਰ, ਕਰਨ ਕਾਰਨ ਸਮਰੱਥ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਬਿੱਲ ਰੱਦ ਕਰਾਉਣ ਲਈ ਚੁਣਨਾ ਗੁਰੂ ਰੂਪ ਸੰਗਤਾਂ ਦੇ ਬੋਲਾਂ ਨਾਲ ਸੱਜਣ ਠੱਗ ਦੇ ਹਿਰਦੇ ‘ਚ ਚਾਨਣ ਹੋਣ ਨਿਆਂਈ ਹੈ।