ਆਲੀਆ ਭੱਟ ਨੇ ਦਿਲਜੀਤ ਦੋਸਾਂਝ ਨੂੰ ਲੈ ਕੇ ਆਖੀ ਇਹ ਵੱਡੀ ਗੱਲ, ਵੀਡੀਓ ਹੋਈ ਵਾਇਰਲ

ਮੁੰਬਈ- ਬਾਲੀਵੁੱਡ ਅਦਾਕਾਰਾ ਆਲੀਆ ਭੱਟ ਦੀ ਫਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਦੇ ਸੈੱਟ ਤੋਂ ਫਿਲਮ ਦੇ ਡਾਇਰੈਕਟਰ ਕਰਣ ਜੌਹਰ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ ਕਰਣ ਨੇ ਆਲੀਆ ਤੋਂ ਕਈ ਦਿਲਚਸਪ ਸਵਾਲ ਪੁੱਛੇ ਗਏ ਸਨ ਜਿਵੇਂ ਕਿ ਸੀਜ਼ਨ ਦੀ ਫ਼ਿਲਮ, ਉਹ ਸ਼ੋਅ ਜਿਸ ਨੂੰ ਉਹ ਪਸੰਦ ਕਰਦੀ ਹੈ ਅਤੇ ਹੋਰ ਬਹੁਤ ਕੁਝ।

ਇਹਨਾਂ ਸਵਾਲਾਂ ਵਿੱਚ ਕਰਣ ਨੇ ਆਲੀਆ ਨੂੰ ਪੁੱਛਿਆ ਕਿ ਉਸ ਨੂੰ ਇਸ ਸੀਜ਼ਨ ਦਾ ਕਿਹੜਾ ਗੀਤ ਪਸੰਦ ਹੈ ਤਾਂ ਆਲੀਆ ਨੇ ਜਵਾਬ ਦਿੱਤਾ ਕਿ ਉਹ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਦੀ ਤਾਜ਼ਾ ਹਿੱਟ ਐਲਬਮ ‘ਮੂਨਚਾਈਲਡ ਈਰਾ’ ਦਾ ਰੋਮਾਂਟਿਕ ਗੀਤ ‘ਲਵਰ’ ਪਸੰਦ ਕਰਦੀ ਹੈ। ਇੰਨਾ ਹੀ ਨਹੀਂ, ਉਸ ਨੇ ਗਾਣੇ ਦੀ ਇੱਕ ਹੁੱਕ ਲਾਈਨ ਵੀ ਗਾਈ, ਜੋ ਹੈ ‘ਤੇਰਾ ਨੀ ਮੈਂ ਤੇਰਾ ਨੀ ਮੈਂ ਲਵਰ’।

ਗੀਤ ‘ਲਵਰ’ ਦੀ ਗੱਲ ਕਰੀਏ ਤਾਂ ਇਹ ਦਿਲਜੀਤ ਦਾ ਇਹ ਗਾਣਾ ਹਰ ਥਾਂ ਤੇ ਵੱਜਦਾ ਸੁਣਾਈ ਦਿੰਦਾ ਹੈ। ਖਾਸ ਗੱਲ ਇਹ ਹੈ ਕਿ ਇਸ ਗਾਣੇ ਨੂੰ ਬਾਲੀਵੁੱਡ ਦੇ ਕਈ ਸਿਤਾਰੇ ਵੀ ਕਾਫੀ ਪਸੰਦ ਕਰ ਰਹੇ ਹਨ। ਇਸ ਤੋਂ ਪਹਿਲਾਂ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਨੇ ਮੰਨਿਆ ਕਿ ‘ਲਵਰ’ ਉਨ੍ਹਾਂ ਦਾ ਪਸੰਦੀਦਾ ਗੀਤ ਹੈ। ਇਸ ਤੋਂ ਇਲਾਵਾ ਕਿਆਰਾ ਅਡਵਾਨੀ, ਵਰੁਣ ਧਵਨ, ਸਾਰਾ ਅਲੀ ਖਾਨ ਨੇ ਵੀ ਇਸ ਗੀਤ ‘ਤੇ ਵੀਡੀਓ ਬਣਾਈਆਂ ਹਨ।