ਪੰਜਾਬ ਚ ਨਵਾਂ ਅੰਦੋਲਨ ਸ਼ੁਰੂ

ਇਸ ਵੇਲੇ ਦੀ ਵੱਡੀ ਖ਼ਬਰ ਸੂਬੇ ਭਰ ਚ ਧਰਨੇ ਪ੍ਰਦਰਸ਼ਨਾਂ ਦਾ ਦੌਰ ਲਗਾਤਾਰ ਜਾਰੀ ਹੈ ਹੁਣ ਪਾਵਰਕਾਮ ਆਊਟਸੋਰਸ ਮੀਟਰ ਰੀਡਰ ਯੂਨੀਅਨ ਪੰਜਾਬ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ ਗਿਆ ਹੈ ਮੀਟਰ ਰੀਡਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਨ੍ਹਾਂ ਸਮਾਂ ਉਹ ਪੰਜਾਬ ਭਰ ਚ ਮੀਟਰ ਰੀਡਿੰਗ ਦਾ ਕੰਮ ਬੰਦ ਰੱਖਣਗੇ ਇਸੇ ਦੇ ਚਲਦਿਆਂ ਗੁਰਦਾਸਪੁਰ ਦੇ ਡੀ ਸੀ ਦਫ਼ਤਰ ਦੇ ਬਾਹਰ ਮੁਲਾਜ਼ਮਾਂ ਵੱਲੋਂ ਧਰਨਾ ਦਿੱਤਾ ਗਿਆ ਹੈ ਉੱਥੇ ਹੀ

ਸੂਬਾ ਪ੍ਰਧਾਨ ਦਾ ਕਹਿਣਾ ਹੈ ਕਿ ਅਸੀਂ ਅੱਜ ਪਾਵਰਕੌਮ ਆਊਟਸੋਰਸਿੰਗ ਮੀਟਰ ਯੂਨੀਅਨ ਵੱਲੋਂ ਧਰਨਾ ਲਾਇਆ ਹੈ ਸਾਨੂੰ ਤਨਖਾਹ ਬਹੁਤ ਘੱਟ ਮਿਲਦੀ ਹੈ ਅਸੀਂ ਵਾਰ ਵਾਰ ਕੰਪਨੀ ਨੂੰ ਵੀ ਕਹਿ ਚੁੱਕੇ ਹਾਂ ਪੰਜਾਬ ਸਰਕਾਰ ਕੋਲੋਂ ਪਹਿਲਾਂ ਵੀ ਮੰਗ ਕਰ ਚੁੱਕੇ ਹਾਂ ਕਿ ਸਾਡੀ ਤਨਖਾਹ ਵਧਾਈ ਜਾਵੇ ਇਸ ਕਰਕੇ ਅਸੀਂ ਧਰਨਾ ਲਾਇਆ ਹੈ ਤੇ ਸਾਡੀਆਂ ਕੁਝ ਤਨਖਾਹਾਂ ਪੈਂਡਿੰਗ ਦੇ ਵਿੱਚ ਚੱਲ ਰਹੀਆਂ ਸਨ ਅਜੇ ਤਕ ਸਾਨੂੰ ਉਹ ਤਨਖਾਹਾਂ ਵੀ ਨਹੀਂ ਮਿਲੀਆਂ ਸਨ ਲਾਕਡਾਊਨ ਦੇ ਵਿੱਚ ਸਰਕਾਰ ਨੇ ਸਾਡਾ ਫੰਡਰ ਰਿਲੀਜ਼ ਕੀਤਾ ਸੀ ਅਜੇ ਤੱਕ ਸਾਨੂੰ ਉਹ ਵੀ ਨਹੀਂ ਮਿਲਿਆ ਹ

ਡੇਢ ਸਾਲ ਤੋਂ ਫੰਡ ਵੀ ਪੈਂਡਿੰਗ ਚੱਲ ਰਿਹਾ ਹੈ ਤੇ ਸਾਡਾ ਇਹ ਸਾਰਾ ਮੁਹੱਈਆ ਕਰਾਇਆ ਜਾਵੇ ਅਸੀਂ ਅੱਜ ਐੱਸ ਪੀ ਸਾਹਬ ਨੂੰ ਮੰਗ ਪੱਤਰ ਦੇਣਾ ਹੈ ਇਸ ਤੋਂ ਪਹਿਲਾਂ ਅਸੀਂ ਡੀ ਸੀ ਸਾਹਬ ਤੱਕ ਪਹੁੰਚ ਕੀਤੀ ਹੈ ਤਾਂ ਜੋ ਸਾਡਾ ਸ਼ੋਸ਼ਣ ਹੋ ਰਿਹਾ ਹੈ ਬੰਦ ਕੀਤਾ ਜਾਵੇ ਹੁਣ ਆਪਣੀਆਂ ਮੰਗਾਂ ਨੂੰ ਲੈ ਕੇ ਮੁਲਾਜ਼ਮਾਂ ਨੇ ਕੈਪਟਨ ਦਾ ਸ਼ਹਿਰ ਛੱਡ ਕੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸ਼ਹਿਰ ਵੱਲ ਰੁਖ ਕਰਨਾ ਸ਼ੁਰੂ ਕਰ ਦਿੱਤਾ ਹੈ ਦੇਖਣਾ ਹੋਵੇਗਾ ਕਿ ਇਨ੍ਹਾਂ ਮੁਲਾਜ਼ਮਾਂ ਦਾ ਮਸਲਾ ਕਦੋਂ ਹੱਲ ਹੁੰਦਾ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ