‘ਟਿਪ ਟਿਪ ਬਰਸਾ ਪਾਣੀ’ ਗਾਣੇ ‘ਤੇ ਅਕਸ਼ੇ ਅਤੇ ਕੈਟਰੀਨਾ ਦੀ ਵੀਡੀਉ ਵਾਇਰਲ

ਮੁੰਬਈ- ਫਿਲਮਮੇਕਰ ਰੋਹਿਤ ਸ਼ੈੱਟੀ ਦੀ ਫਿਲਮ ‘ਸੂਰਿਆਵੰਸ਼ੀ’ 5 ਨਵੰਬਰ ਨੂੰ ਰਿਲੀਜ਼ ਹੋ ਗਈ ਹੈ। ਫਿਲਮ ਨੂੰ ਲੋਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ। ਹਾਲ ਹੀ ‘ਚ ਫਿਲਮ ਦਾ ਗਾਣਾ ‘ਟਿਪ ਟਿਪ ਬਰਸਾ ਪਾਣੀ’ ਰਿਲੀਜ਼ ਕੀਤਾ ਗਿਆ ਹੈ ਜਿਸ ‘ਚ ਅਕਸ਼ੈ ਕੁਮਾਰ ਅਤੇ ਅਦਾਕਾਰਾ ਕੈਟਰੀਨਾ ਕੈਫ ਰੋਮਾਂਸ ਕਰਦੇ ਨਜ਼ਰ ਆ ਰਹੇ ਹਨ। ਦੋਵਾਂ ਨੂੰ ਦੇਖ ਕੇ ਪ੍ਰਸ਼ੰਸਕਾਂ ਨੂੰ ਰਵੀਨਾ ਟੰਡਨ ਦੀ ਯਾਦ ਆ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਗਾਣੇ ਦੇ ਵੀਡੀਓ ‘ਚ ਕੈਟਰੀਨਾ ਸਿਲਵਰ ਸਾੜੀ ‘ਚ ਨਜ਼ਰ ਆ ਰਹੀ ਹੈ। ਉਧਰ ਅਕਸ਼ੇ ਬਲੈਕ ਕੱਪੜਿਆਂ ‘ਚ ਦਿਖਾਈ ਦੇ ਰਹੇ ਹਨ। ਅਕਸ਼ੇ ਅਤੇ ਕੈਟਰੀਨਾ ‘ਟਿਪ ਟਿਪ ਬਰਸਾ ਪਾਣੀ’ ਗਾਣੇ ‘ਤੇ ਡਾਂਸ ਅਤੇ ਰੋਮਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਦੋਵਾਂ ਦੇ ਰੋਮਾਂਸ ਦੀ ਵੀਡੀਓ ਸੱਚ ‘ਚ ਪਾਣੀ ‘ਚ ਅੱਗ ਲਗਾ ਰਿਹਾ ਹੈ। ਪ੍ਰਸ਼ੰਸਕਾਂ ਨੂੰ ਇਹ ਗਾਣਾ ਖੂਬ ਪਸੰਦ ਆ ਰਿਹਾ ਹੈ।

ਦੱਸ ਦੇਈਏ ਕਿ ਫਿਲਮ ‘ਮੋਹਰਾ’ ਸਾਲ 1994 ‘ਚ ਰਿਲੀਜ਼ ਹੋਈ ਸੀ। ‘ਟਿਪ ਟਿਪ ਬਰਸਾ ਪਾਣੀ’ ਇਸ ਫਿਲਮ ਦਾ ਹਿੱਟ ਗਾਣਾ ਸੀ। ਫਿਲਮ ‘ਚ ਇਸ ਗਾਣੇ ‘ਤੇ ਅਕਸ਼ੈ ਅਤੇ ਰਵੀਨਾ ਨੇ ਰੋਮਾਂਸ ਕੀਤਾ ਸੀ। ਹੁਣ ਇਸ ਗਾਣੇ ਦੇ ਰੀਮਿਕਸ ਵਰਜ਼ਨ ‘ਤੇ ਅਕਸ਼ੇ ਅਤੇ ਕੈਟਰੀਨਾ ਦੀ ਜੋੜੀ ਰੋਮਾਂਸ ਕਰਦੀ ਦਿਖਾਈ ਦੇ ਰਹੀ ਹੈ। ਕੈਟਰੀਨਾ ਕੈਫ ਰਵੀਨਾ ਟੰਡਨ ਨੂੰ ਜ਼ਬਰਦਸਤ ਟੱਕਰ ਦਿੰਦੀ ਹੋਈ ਨਜ਼ਰ ਆ ਰਹੀ ਹੈ।

ਅਕਸ਼ੇ ਕੁਮਾਰ ਤੇ ਕੈਟਰੀਨਾ ਕੈਫ ਦੀ ਫ਼ਿਲਮ ‘ਸੂਰਿਆਵੰਸ਼ੀ’ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ਨੂੰ ਬਾਕਸ ਆਫਿਸ ’ਤੇ ਧਮਾਕੇਦਾਰ ਓਪਨਿੰਗ ਮਿਲੀ ਹੈ। ਹੁਣ ਫ਼ਿਲਮ ਦਾ ਨਵਾਂ ਗਾਣਾ ‘ਟਿਪ-ਟਿਪ ਬਰਸਾ ਪਾਣੀ’ ਰਿਲੀਜ਼ ਕੀਤਾ ਗਿਆ ਹੈ। ਇਸ ’ਚ ਕੈਟਰੀਨਾ ਕੈਫ ਤੇ ਅਕਸ਼ੇ ਕੁਮਾਰ ਫ਼ਿਲਮ ‘ਮੋਹਰਾ’ ਦੇ ਸੁਪਰਹਿੱਟ ਗਾਣੇ ਨੂੰ ਰੀਕ੍ਰਿਏਟ ਕਰਨ ਦਾ ਯਤਨ ਕਰ ਰਹੇ ਹਨ।

ਹਾਲਾਂਕਿ ਲੋਕਾਂ ਨੂੰ ਗਾਣੇ ’ਤੇ ਕੈਟਰੀਨਾ ਕੈਫ ਦਾ ਡਾਂਸ ਜ਼ਿਆਦਾ ਪਸੰਦ ਨਹੀਂ ਆ ਰਿਹਾ। ਲੋਕ ਇਸ ਦੀ ਤੁਲਨਾ ਰਵੀਨਾ ਟੰਡਨ ਦੇ ਡਾਂਸ ਨਾਲ ਕਰ ਰਹੇ ਹਨ ਤੇ ਉਸ ਦੇ ਡਾਂਸ ਨੂੰ ਕੈਟਰੀਨਾ ਨਾਲੋਂ ਬਿਹਤਰ ਦੱਸ ਰਹੇ ਹਨ। ਹਾਲਾਂਕਿ ਕਈ ਲੋਕਾਂ ਨੇ ਕੈਟਰੀਨਾ ਕੈਫ ਦਾ ਬਚਾਅ ਵੀ ਕੀਤਾ ਹੈ ਤੇ ਉਹ ਤੁਲਨਾ ਨਾ ਕਰਨ ਦੀ ਗੱਲ ਕਹਿ ਰਹੇ ਹਨ ਤੇ ਕੈਟਰੀਨਾ ਕੈਫ ਦੀ ਸਰਾਹਨਾ ਵੀ ਕਰ ਰਹੇ ਹਨ।

ਫ਼ਿਲਮ ‘ਸੂਰਿਆਵੰਸ਼ੀ’ ’ਚ ਅਕਸ਼ੇ ਕੁਮਾਰ ਤੋਂ ਇਲਾਵਾ ਅਜੇ ਦੇਵਗਨ ਤੇ ਰਣਵੀਰ ਸਿੰਘ ਦੀ ਵੀ ਅਹਿਮ ਭੂਮਿਕਾ ਹੈ। ਕੈਟਰੀਨਾ ਕੈਫ ਦੇ ਗੀਤ ’ਤੇ ਇਕ ਪ੍ਰਸ਼ੰਸਕ ਨੇ ਲਿਖਿਆ, ‘ਟਿਪ ਟਿਪ ਬਰਸਾ ਪਾਣੀ ਗਰਲ ਰਵੀਨਾ ਟੰਡਨ ਦੀ ਕੈਟਰੀਨਾ ਕੈਫ ਮੁਕਾਬਲਾ ਨਹੀਂ ਕਰ ਸਕਦੀ।’ ਕੈਟਰੀਨਾ ਕੈਫ ਇਸ ਗੀਤ ਲਈ ਕੁਝ ਜ਼ਿਆਦਾ ਖ਼ੂਬਸੂਰਤ ਹੈ। ਰਵੀਨਾ ਟੰਡਨ ਦੀ ਇਕ ਵੱਖਰੀ ਕਿਸਮ ਦੀ ਖ਼ੂਬਸੂਰਤੀ ਹੈ। ਕੈਟਰੀਨਾ ਕੈਫ ਨੂੰ ਅਗਲੀ ਵਾਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਤੁਸੀਂ ਸਾਡੀ 90 ਦੀ ਗਰਲ ਨਾਲ ਮੇਚ ਨਹੀਂ ਖਾ ਸਕਦੇ।’

ਇਸ ਦੌਰਾਨ ਗਾਣੇ ’ਚ ਕੈਟਰੀਨਾ ਕੈਫ ਤੇ ਅਕਸ਼ੇ ਕੁਮਾਰ ਨੂੰ ਮੀਂਹ ’ਚ ਡਾਂਸ ਕਰਦੇ ਦੇਖਿਆ ਜਾ ਸਕਦਾ ਹੈ। ਅਸਲ ਗਾਣੇ ਨੂੰ ਅਲਕਾ ਯਾਗਨਿਕ ਤੇ ਉਦਿਤ ਨਾਰਾਇਣ ਨੇ ਗਾਇਆ ਸੀ ਤੇ ਮਿਊਜ਼ਿਕ ਵਿਜੂ ਸ਼ਾਨ ਨੇ ਦਿੱਤਾ ਸੀ। ਉਥੇ ਹੀ ਨਵੇਂ ਗਾਣੇ ਨੂੰ ਤਨਿਸ਼ਕ ਬਾਗਚੀ ਨੇ ਰੀਕ੍ਰਿਏਟ ਕੀਤਾ ਹੈ। ਫ਼ਿਲਮ ‘ਸੂਰਿਆਵੰਸ਼ੀ’ ਦਾ ਨਿਰਦੇਸ਼ਨ ਰੋਹਿਤ ਸ਼ੈੱਟੀ ਨੇ ਕੀਤਾ ਹੈ।