ਕੈਨੇਡੀਅਨ ਨਾਗਰਿਕਾ ਨੂੰ ਭਾਰਤ ਨਹੀਂ ਦੇਵੇਗਾ E-Visa

ਕੈਨੇਡੀਅਨ ਨਾਗਰਿਕਾ ਨੂੰ ਭਾਰਤ ਨਹੀਂ ਦੇਵੇਗਾ E-Visa, ਭਾਰਤ ਦਾਖਲ ਹੋਣ ਲਈ ਸਟਿੱਕਰ ਵੀਜਾ ਦੀ ਪਵੇਗੀ ਲੋੜ

ਨਵੀਂ ਦਿੱਲੀ,ਭਾਰਤ: ਭਾਰਤ ਸਰਕਾਰ 15 ਨਵੰਬਰ ਤੋ ਵਿਦੇਸ਼ੀ ਨਾਗਰਿਕਾ ਲਈ ਟੂਰਿਸਟ ਐੰਟਰੀ ਖੋਲ੍ਹ ਰਹੀ ਹੈ ਪਰ ਕੈਨੇਡੀਅਨ ਨਾਗਰਿਕਾ ਵਾਸਤੇ E-Visa ਦੀ ਪਾਬੰਦੀ ਰਹੇਗੀ ਮਤਲਬ ਕਿ ਕੈਨੇਡੀਅਨ ਨਾਗਰਿਕਾ ਨੂੰ ਭਾਰਤ ਜਾਣ ਲਈ ਸਟਿੱਕਰ ਵੀਜੇ ਦੀ ਲੋੜ ਪਵੇਗੀ। ਕੈਨੇਡਾ ੳੱਤੇ E-Visa ਦੀ ਪਾਬੰਦੀ ਨੂੰ ਭਾਰਤ ਸਰਕਾਰ ਨੇ ਇਸ ਲਈ ਨਹੀਂ ਹਟਾਇਆ ਹੈ ਕਿਉੰਕਿ ਪਿਛਲੇ ਸਮੇਂ ਦੌਰਾਨ ਕੈਨੇਡਾ ਸਰਕਾਰ ਨੇ ਕੋਵਿਡ ਟੈਸਟਾ ਚ ਹੁੰਦੀਆ ਠੱਗੀਆ ਕਾਰਨ ਭਾਰਤ ਤੋ ਸਿੱਧੀਆ ਉਡਾਨਾ ਤੇ ਰੋਕ ਲਗਾ ਦਿੱਤੀ ਸੀ।

ਹੁਣ ਭਾਂਵੇ ਕੈਨੇਡਾ ਨੇ ਸਿੱਧੀਆ ਉਡਾਨਾ ਤੇ ਰੋਕ ਹਟਾ ਦਿੱਤੀ ਹੈ ਪਰ ਭਾਰਤ ਨੇ ਕੈਨੇਡੀਅਨ ਨਾਗਰਿਕਾ ਨੂੰ E-Visa ਦੇਣ ਤੇ ਰੋਕ ਨਹੀਂ ਹਟਾਈ ਹੈ ਜਿਸ ਕਾਰਨ ਕੈਨੇਡਾ ਚ ਮੌਜੂਦ ਵੱਖ-ਵੱਖ ਵੀਜ਼ਾ ਸੈੰਟਰਾ ਦੇ ਬਾਹਰ ਸਟਿੱਕਰ ਵੀਜ਼ਾ ਲਈ ਲੰਮੀਆ ਕਤਾਰਾ ਲੱਗ ਰਹੀਆ ਹਨ। ਕੈਨੇਡਾ ਉਨਾਂ ਗਿਣੇ ਚੁਣੇ ਮੁਲਖਾ ਚੋਂ ਹੈ ਜਿਸ ਤੇ ਭਾਰਤ ਨੇ E-Visa ਲਈ ਰੋਕ ਲਗਾਈ ਹੋਈ ਹੈ।

ਕੁਲਤਰਨ ਸਿੰਘ ਪਧਿਆਣਾ