ਕੈਨੇਡਾ ’ਚ ਲਾਪਤਾ ਹੋਈ ਭਾਰਤੀ ਮੂਲ ਦੀ ਲੜਕੀ

ਕੈਨੇਡਾ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬਰੈਂਪਟਨ ਤੋਂ ਲਾਪਤਾ 25 ਸਾਲ ਦੀ ਭਾਰਤੀ ਮੂਲ ਦੀ ਇੱਕ ਲੜਕੀ ਦੀ ਤਸਵੀਰ ਜਾਰੀ ਕੀਤੀ ਗਈ ਹੈ। ਨਾਲ ਹੀ ਪੀਲ ਖੇਤਰ- 22 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚਕਰਤਾ ਨੇ ਲਾਪਤਾ ਔਰਤ ਦਾ ਪਤਾ ਲਗਾਉਣ ਵਿੱਚ ਜਨਤਾ ਦੀ ਸਹਾਇਤਾ ਦੀ ਮੰਗ ਕੀਤੀ ਹੈ। ਯਸ਼ਿਕਾ ਗੁਪਤਾ ਨੂੰ ਆਖਰੀ ਵਾਰ ਵੀਰਵਾਰ, ਜਨਵਰੀ 19, 2023 ਨੂੰ ਲਗਭਗ 9:30 ਵਜੇ ਬਰੈਂਪਟਨ ਸਿਟੀ ਵਿੱਚ ਸਟੀਲਜ਼ ਐਵੇਨਿਊ ਵੈਸਟ ਅਤੇ ਕਲੇਮੈਂਟਾਈਨ ਡਰਾਈਵ ਦੇ ਖੇਤਰ ਵਿੱਚ ਦੇਖਿਆ ਗਿਆ ਸੀ।

ਯਸ਼ਿਕਾ ਗੁਪਤਾ ਨੂੰ ਦੱਖਣੀ ਏਸ਼ੀਆਈ ਮੂਲ ਦੀ ਔਰਤ ਵਜੋਂ ਦੱਸਿਆ ਗਿਆ ਹੈ। ਉਸ ਦੀ ਹਾਈਟ 5’3” ਅਤੇ ਗੂੜ੍ਹੀਆਂ ਭੂਰੀਆਂ ਅੱਖਾਂ ਵਜੋਂ ਵਰਣਿਤ ਕੀਤਾ ਗਿਆ ਹੈ। ਉਸਨੂੰ ਆਖਰੀ ਵਾਰ ਬਰਗੰਡੀ/ਮਰੂਨ ਲੰਬੇ ਸਲੀਪਵੀਅਰ/ਟਰੈਕਸੂਟ ਅਤੇ ਕਾਲੇ ਬੂਟ ਪਹਿਨੇ ਦੇਖਿਆ ਗਿਆ ਸੀ। ਪੁਲਸ ਅਤੇ ਪਰਿਵਾਰ ਉਸ ਦੀ ਤੰਦਰੁਸਤੀ ਲਈ ਚਿੰਤਤ ਹਨ। ਯਸ਼ਿਕਾ ਗੁਪਤਾ ਸਬੰਧੀ ਕੋਈ ਵੀ ਜਾਣਕਾਰੀ ਦੇਣ ਦੀ ਅਪੀਲ ਕੀਤੀ ਗਈ ਹੈ। ਜਾਣਕਾਰੀ ਦੇਣ ਲਈ ਕਿਸੇ ਵੀ ਵਿਅਕਤੀ ਨੂੰ 22 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ (905) 453-2121, ਐਕਸਟੈਂਸ਼ਨ 2233 ‘ਤੇ ਕਾਲ ਕਰਨ ਲਈ ਕਿਹਾ ਗਿਆ ਹੈ।

A 25-year-old resident of Brampton is missing for more than 2 days now.Yashika Gupta was last seen on Thursday, January 19, 2023, at approximately 9:30 p.m. in the area of Steeles Avenue West and Clementine Drive in the City of Brampton.Yashika Gupta is described as a female South Asian medium complexion, 5’3”, medium build, black straight shoulder length hair, and dark brown eyes. She was last seen wearing a burgundy/maroon long sleepwear/tracksuit and black snow shoes.

Police and family are concerned for her well-being.
Anyone with information is asked to call investigators with the 22 Division Criminal Investigation Bureau at (905) 453–2121, ext. 2233. Anonymous information may also be submitted by calling Peel Crime Stoppers at 1-800-222-TIPS (8477), by visiting peelcrimestoppers.ca.