ਇਸ ਬੀਮਾਰੀ ਦੇ ਚਲਦਿਆਂ ਵਧਿਆ Harnaaz Sandhu ਦਾ ਭਾਰ, ਮਜ਼ਾਕ ਉਡਾਉਣ ਵਾਲੇ ਜ਼ਰੂਰ ਪੜ੍ਹਨ ਇਹ ਖ਼ਬਰ

ਇਸ ਬੀਮਾਰੀ ਦੇ ਚਲਦਿਆਂ ਵਧਿਆ ਹਰਨਾਜ਼ ਸੰਧੂ ਦਾ ਭਾਰ, ਮਜ਼ਾਕ ਉਡਾਉਣ ਵਾਲੇ ਜ਼ਰੂਰ ਪੜ੍ਹਨ ਇਹ ਖ਼ਬਰ

ਮਿਸ ਯੂਨੀਵਰਸ 2022 ਦਾ ਤਾਜ ਅਮਰੀਕਾ ਦੇ ਟੈਕਸਾਸ ਸੂਬੇ ਦੀ ਫੈਸ਼ਨ ਡਿਜ਼ਾਈਨਰ, ਮਾਡਲ ਆਰ. ਬੌਨੀ ਗੈਬ੍ਰੀਅਲ ਦੇ ਸਿਰ ਸਜ ਗਿਆ ਹੈ। ਉਸ ਨੂੰ ਇਹ ਸਨਮਾਨ ਦੇਣ ਪਹੁੰਚੀ ਸੀ ਮਿਸ ਯੂਨੀਵਰਸ 2021 ਰਹੀ ਭਾਰਤ ਦੀ ਹਰਨਾਜ਼ ਕੌਰ ਸੰਧੂ। ਇਥੇ ਉਸ ਨੇ ਬਤੌਰ ਮਿਸ ਯੂਨੀਵਰਸ ਆਪਣੀ ਆਖਰੀ ਵਾਕ ਕੀਤੀ ਤੇ ਆਪਣੇ ਤਾਜ ਨੂੰ ਅਲਵਿਦਾ ਕਿਹਾ, ਜਿਸ ਕਾਰਨ ਉਹ ਥੋੜ੍ਹੀ ਭਾਵੁਕ ਵੀ ਹੋ ਗਈ ਸੀ। ਇਸ ਇਵੈਂਟ ਤੋਂ ਬਾਅਦ ਹੀ ਉਹ ਚਰਚਾ ’ਚ ਬਣੀ ਹੋਈ ਹੈ।

ਸਭ ਤੋਂ ਪਹਿਲਾਂ ਤਾਂ ਹਰਨਾਜ਼ ਦੀ ਡਰੈੱਸ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਦਾ ਕੰਮ ਕੀਤਾ। ਇਸ ਡਰੈੱਸ ’ਚ ਉਨ੍ਹਾਂ ਦੋ ਸ਼ਖ਼ਸੀਅਤਾਂ ਨੂੰ ਮਾਣ ਦਿੱਤਾ ਗਿਆ, ਜਿਨ੍ਹਾਂ ਨੇ ਉਸ ਤੋਂ ਪਹਿਲਾਂ ਭਾਰਤ ਦਾ ਨਾਂ ਰੌਸ਼ਨ ਕੀਤਾ। ਇਨ੍ਹਾਂ ’ਚ ਮਿਸ ਯਨੀਵਰਸ 1994 ਸੁਸ਼ਮਿਤਾ ਸੇਨ ਤੇ ਮਿਸ ਯੂਨੀਵਰਸ 2000 ਲਾਰਾ ਦੱਤਾ ਦੀਆਂ ਤਸਵੀਰਾਂ ਛਪੀਆਂ ਸਨ, ਜੋ ਦੇਖਣ ’ਚ ਬੇਹੱਦ ਸ਼ਾਨਦਾਰ ਲੱਗ ਰਹੀਆਂ ਸਨ। ਇਸ ਤੋਂ ਇਲਾਵਾ ਉਹ ਆਪਣੇ ਭਾਰ ਕਾਰਨ ਵੀ ਚਰਚਾ ’ਚ ਆ ਗਈ। ਲੋਕ ਉਸ ਨੂੰ ਇਸ ਤਰ੍ਹਾਂ ਦੇਖ ਕੇ ਕਾਫੀ ਹੈਰਾਨ ਹਨ।

ਸੋਸ਼ਲ ਮੀਡੀਆ ’ਤੇ ਹਰਨਾਜ਼ ਨੂੰ ਕਾਫੀ ਬਾਡੀ ਸ਼ੇਮ ਕੀਤਾ ਜਾ ਰਿਹਾ ਹੈ, ਉਸ ਦੇ ਵਧੇ ਭਾਰ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਉਸ ਦਾ ਮਜ਼ਾਕ ਬਣਾਉਣ ਵਾਲਿਆਂ ਨੂੰ ਇਹ ਨਹੀਂ ਪਤਾ ਕਿ ਉਹ ਇਕ ਬੀਮਾਰੀ ਨਾਲ ਜੂਝ ਰਹੀ ਹੈ। ਹਰਨਾਜ਼ ਨੇ ਖ਼ੁਦ ਦੱਸਿਆ ਸੀ ਕਿ ਉਸ ਨੂੰ Celiac ਬੀਮਾਰੀ ਹੈ, ਜਿਸ ਕਾਰਨ ਉਸ ਨੂੰ ਗਲੂਟੇਨ ਤੋਂ ਐਲਰਜੀ ਹੈ। Celiac ਬੀਮਾਰੀ ਇਕ ਅਜਿਹੀ ਸਥਿਤੀ ਹੈ, ਜਿਸ ’ਚ ਤੁਹਾਨੂੰ ਆਮ ਤੌਰ ’ਤੇ ਕਣਕ, ਜੌ ਤੇ ਰਾਈ ਤੋਂ ਐਲਰਜੀ ਹੁੰਦੀ ਹੈ।

ਇਸ ਗਲੂਟੇਨ ਐਲਰਜੀ ਕਾਰਨ ਉਸ ਦਾ ਭਾਰ ਕਾਫੀ ਵੱਧ ਗਿਆ ਹੈ ਤੇ ਉਸ ਦੇ ਚਿਹਰੇ ’ਤੇ ਵੀ ਉਹ ਅਸਰ ਦਿਖ ਰਿਹਾ ਹੈ। ਬਿਊਟੀ ਕੁਈਨ ਨੇ ਦੱਸਿਆ ਸੀ ਕਿ ਉਸ ਨੂੰ ਇਹ ਬੀਮਾਰੀ ਜਨਮ ਤੋਂ ਹੈ, ਜਿਸ ਕਾਰਨ ਉਸ ਨੂੰ ਕਣਕ ਦੇ ਆਟੇ ਦੀ ਰੋਟੀ ਤਕ ਖਾਣੀ ਮਨ੍ਹਾ ਹੈ। ਹਰਨਾਜ਼ ਨੇ ਆਪਣੀ ਇਕ ਇੰਟਰਵਿਊ ’ਚ ਟਰੋਲਰਜ਼ ਨੂੰ ਜਵਾਬ ਦਿੰਦਿਆਂ ਕਿਹਾ ਸੀ, ‘‘ਮੈਂ ਉਨ੍ਹਾਂ ਹਿੰਮਤੀ ਤੇ ਆਤਮ ਵਿਸ਼ਵਾਸ ਨਾਲ ਭਰੀਆਂ ਕੁੜੀਆਂ ’ਚੋਂ ਇਕ ਹਾਂ, ਜੋ ਮੰਨਦੀਆਂ ਹਨ ਕਿ ਭਾਵੇਂ ਹੀ ਮੈਂ ਮੋਟੀ ਹਾਂ, ਭਾਵੇਂ ਹੀ ਮੈਂ ਪਤਲੀ ਹਾਂ, ਇਹ ਮੇਰਾ ਸਰੀਰ ਹੈ ਤੇ ਮੈਂ ਖ਼ੁਦ ਨੂੰ ਪਿਆਰ ਕਰਦੀ ਹਾਂ।’’

Harnaaz Sandhu: ਹਰਨਾਜ਼ ਸੰਧੂ ਦਾ ‘Oops Moment’ ਹੋ ਰਿਹਾ ਵਾਈਰਲ, ਦੇਖੋ ਕਿਵੇਂ ਰੈਂਪ ਵਾਕ ਦੌਰਾਨ ਮੱਚਿਆ ਬਵਾਲ

Harnaaz Sandhu Oops Moment Video: ਪਿਛਲੇ ਸਾਲ ਦੀ ਮਿਸ ਯੂਨੀਵਰਸ ਯਾਨੀ ਭਾਰਤ ਦੀ ਹਰਨਾਜ਼ ਸੰਧੂ (Harnaaz Sandhu) ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ। ਜਿਸ ਵਿੱਚ ਮਿਸ ਯੂਨੀਵਰਸ ਦਾ ਓਪਸ ਮੂਵਮੇਂਟ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ

Harnaaz Sandhu Oops Moment Video: ਪਿਛਲੇ ਸਾਲ ਦੀ ਮਿਸ ਯੂਨੀਵਰਸ ਯਾਨੀ ਭਾਰਤ ਦੀ ਹਰਨਾਜ਼ ਸੰਧੂ (Harnaaz Sandhu) ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ। ਜਿਸ ਵਿੱਚ ਮਿਸ ਯੂਨੀਵਰਸ ਦਾ ਓਪਸ ਮੂਵਮੇਂਟ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ

Harnaaz Sandhu Oops Moment Video: ਪਿਛਲੇ ਸਾਲ ਦੀ ਮਿਸ ਯੂਨੀਵਰਸ ਯਾਨੀ ਭਾਰਤ ਦੀ ਹਰਨਾਜ਼ ਸੰਧੂ (Harnaaz Sandhu) ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ। ਜਿਸ ਵਿੱਚ ਮਿਸ ਯੂਨੀਵਰਸ ਦਾ ਓਪਸ ਮੂਵਮੇਂਟ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ, ਇਹ ਵੀਡੀਓ ਸਾਲ 2022 ਦਾ ਹੈ। ਜਿਸ ਵਿੱਚ ਮਿਸ ਯੂਨੀਵਰਸ ਵੱਲੋਂ ਫਾਈਨਲ ਵਾਕ ਕੀਤੀ ਗਈ ਅਤੇ ਇਸ ਦੌਰਾਨ ਉਸ ਦੀਆਂ ਅੱਖਾਂ ਭਰ ਆਈਆ

ਹਰਨਾਜ਼ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਸਟੇਜ ‘ਤੇ ਨਜ਼ਰ ਆ ਰਹੀ ਅਤੇ ਬੈਕਗ੍ਰਾਊਂਡ ਵਿੱਚ ਕੁਝ ਲਾਈਨਾਂ ਸੁਣਨ ਨੂੰ ਮਿਲ ਰਹੀਆ ਹਨ। ਉਨ੍ਹਾਂ ਦੇ ਭਾਸ਼ਣ ਦੇ ਅੰਤ ‘ਚ ‘ਨਮਸਤੇ ਯੂਨੀਵਰਸ’ ਸੁਣਾਈ ਦੇ ਰਿਹਾ। ਇਸ ਦੌਰਾਨ ਉਨ੍ਹਾਂ ਦੀਆਂ ਅੱਖਾਂ ‘ਚ ਹੰਝੂ ਆ ਗਏ। ਇਸ ਦੌਰਾਨ ਉਹ ਬਲੈਕ ਆਊਟਫਿਟ ‘ਚ ਨਜ਼ਰ ਆਈ। ਇਸ ਡਰੈੱਸ ‘ਚ ਹਰਨਾਜ਼ ਬੇਹੱਦ ਖੂਬਸੂਰਤ ਲੱਗ ਰਹੀ ਸੀ। ਹਾਲਾਂਕਿ ਜਦੋਂ ਹੀ ਉਹ ਅੱਗੇ ਵੱਧਣ ਲੱਗੀ ਤਾਂ ਹਰਨਾਜ਼ ਅਚਾਨਕ ਡਿੱਗਣ ਵਾਲੀ ਸੀ। ਇਹ ਓਪਸ ਮੂਵਮੈਂਟ ਖੂਬ ਵਾਈਰਲ ਹੋ ਰਿਹਾ ਹੈ।

ਦੱਸ ਦੇਈਏ ਕਿ ਮਿਸ ਯੂਨੀਵਰਸ ਬਣਨ ਤੋਂ ਪਹਿਲਾਂ ਹਰਨਾਜ਼ ਕਈ ਖ਼ਿਤਾਬ ਜਿੱਤ ਚੁੱਕੀ ਹੈ। ਹਰਨਾਜ਼ ਨੇ ਸਾਲ 2017 ਵਿੱਚ ਟਾਈਮਜ਼ ਫਰੈਸ਼ ਫੇਸ ਮਿਸ ਚੰਡੀਗੜ੍ਹ, ਸਾਲ 2018 ਵਿੱਚ ਮਿਸ ਮੈਕਸ ਐਮਰਜਿੰਗ ਸਟਾਰ, ਸਾਲ 2019 ਵਿੱਚ ਫੈਮਿਨਾ ਮਿਸ ਇੰਡੀਆ ਪੰਜਾਬ ਦਾ ਖਿਤਾਬ ਜਿੱਤਿਆ ਅਤੇ ਹੁਣ 2021 ਵਿੱਚ ਮਿਸ ਯੂਨੀਵਰਸ ਇੰਡੀਆ ਦਾ ਖਿਤਾਬ ਜਿੱਤ ਕੇ ਪਰਿਵਾਰ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। .

ਮਿਸ ਯੂਨੀਵਰਸ ਹਰਨਾਜ਼ ਸੰਧੂ ਹੋਈ ‘oops Moment’ ਦਾ ਸ਼ਿਕਾਰ ਮਿਸ ਯੂਨੀਵਰਸ 2022 ਵਜੌ ਆਪਣੀ ਆਖਰੀ Walk ਦੌਰਾਨ ਲੜਖੜਾਏ ਪੈਰ