ਹਰਨਾਜ਼ ਸੰਧੂ ਦਾ ‘Oops Moment’ ਹੋ ਰਿਹਾ ਵਾਈਰਲ

Harnaaz Sandhu: ਹਰਨਾਜ਼ ਸੰਧੂ ਦਾ ‘Oops Moment’ ਹੋ ਰਿਹਾ ਵਾਈਰਲ, ਦੇਖੋ ਕਿਵੇਂ ਰੈਂਪ ਵਾਕ ਦੌਰਾਨ ਮੱਚਿਆ ਬਵਾਲ

Harnaaz Sandhu Oops Moment Video: ਪਿਛਲੇ ਸਾਲ ਦੀ ਮਿਸ ਯੂਨੀਵਰਸ ਯਾਨੀ ਭਾਰਤ ਦੀ ਹਰਨਾਜ਼ ਸੰਧੂ (Harnaaz Sandhu) ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ। ਜਿਸ ਵਿੱਚ ਮਿਸ ਯੂਨੀਵਰਸ ਦਾ ਓਪਸ ਮੂਵਮੇਂਟ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ

Harnaaz Sandhu Oops Moment Video: ਪਿਛਲੇ ਸਾਲ ਦੀ ਮਿਸ ਯੂਨੀਵਰਸ ਯਾਨੀ ਭਾਰਤ ਦੀ ਹਰਨਾਜ਼ ਸੰਧੂ (Harnaaz Sandhu) ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ। ਜਿਸ ਵਿੱਚ ਮਿਸ ਯੂਨੀਵਰਸ ਦਾ ਓਪਸ ਮੂਵਮੇਂਟ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ, ਇਹ ਵੀਡੀਓ ਸਾਲ 2022 ਦਾ ਹੈ। ਜਿਸ ਵਿੱਚ ਮਿਸ ਯੂਨੀਵਰਸ ਵੱਲੋਂ ਫਾਈਨਲ ਵਾਕ ਕੀਤੀ ਗਈ ਅਤੇ ਇਸ ਦੌਰਾਨ ਉਸ ਦੀਆਂ ਅੱਖਾਂ ਭਰ ਆਈਆਂ।

ਹਰਨਾਜ਼ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਸਟੇਜ ‘ਤੇ ਨਜ਼ਰ ਆ ਰਹੀ ਅਤੇ ਬੈਕਗ੍ਰਾਊਂਡ ਵਿੱਚ ਕੁਝ ਲਾਈਨਾਂ ਸੁਣਨ ਨੂੰ ਮਿਲ ਰਹੀਆ ਹਨ। ਉਨ੍ਹਾਂ ਦੇ ਭਾਸ਼ਣ ਦੇ ਅੰਤ ‘ਚ ‘ਨਮਸਤੇ ਯੂਨੀਵਰਸ’ ਸੁਣਾਈ ਦੇ ਰਿਹਾ। ਇਸ ਦੌਰਾਨ ਉਨ੍ਹਾਂ ਦੀਆਂ ਅੱਖਾਂ ‘ਚ ਹੰਝੂ ਆ ਗਏ। ਇਸ ਦੌਰਾਨ ਉਹ ਬਲੈਕ ਆਊਟਫਿਟ ‘ਚ ਨਜ਼ਰ ਆਈ। ਇਸ ਡਰੈੱਸ ‘ਚ ਹਰਨਾਜ਼ ਬੇਹੱਦ ਖੂਬਸੂਰਤ ਲੱਗ ਰਹੀ ਸੀ। ਹਾਲਾਂਕਿ ਜਦੋਂ ਹੀ ਉਹ ਅੱਗੇ ਵੱਧਣ ਲੱਗੀ ਤਾਂ ਹਰਨਾਜ਼ ਅਚਾਨਕ ਡਿੱਗਣ ਵਾਲੀ ਸੀ। ਇਹ ਓਪਸ ਮੂਵਮੈਂਟ ਖੂਬ ਵਾਈਰਲ ਹੋ ਰਿਹਾ ਹੈ।

ਦੱਸ ਦੇਈਏ ਕਿ ਮਿਸ ਯੂਨੀਵਰਸ ਬਣਨ ਤੋਂ ਪਹਿਲਾਂ ਹਰਨਾਜ਼ ਕਈ ਖ਼ਿਤਾਬ ਜਿੱਤ ਚੁੱਕੀ ਹੈ। ਹਰਨਾਜ਼ ਨੇ ਸਾਲ 2017 ਵਿੱਚ ਟਾਈਮਜ਼ ਫਰੈਸ਼ ਫੇਸ ਮਿਸ ਚੰਡੀਗੜ੍ਹ, ਸਾਲ 2018 ਵਿੱਚ ਮਿਸ ਮੈਕਸ ਐਮਰਜਿੰਗ ਸਟਾਰ, ਸਾਲ 2019 ਵਿੱਚ ਫੈਮਿਨਾ ਮਿਸ ਇੰਡੀਆ ਪੰਜਾਬ ਦਾ ਖਿਤਾਬ ਜਿੱਤਿਆ ਅਤੇ ਹੁਣ 2021 ਵਿੱਚ ਮਿਸ ਯੂਨੀਵਰਸ ਇੰਡੀਆ ਦਾ ਖਿਤਾਬ ਜਿੱਤ ਕੇ ਪਰਿਵਾਰ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। .

ਮਿਸ ਯੂਨੀਵਰਸ ਹਰਨਾਜ਼ ਸੰਧੂ ਹੋਈ ‘oops Moment’ ਦਾ ਸ਼ਿਕਾਰ ਮਿਸ ਯੂਨੀਵਰਸ 2022 ਵਜੌ ਆਪਣੀ ਆਖਰੀ Walk ਦੌਰਾਨ ਲੜਖੜਾਏ ਪੈਰ