ਆਦਿਲ ਨਾਲ ਨਿਕਾਹ ਮਗਰੋਂ ਸਦਮੇ ‘ਚ ਰਾਖੀ ਸਾਵੰਤ

ਆਦਿਲ ਨਾਲ ਨਿਕਾਹ ਮਗਰੋਂ ਸਦਮੇ ‘ਚ ਰਾਖੀ ਸਾਵੰਤ, ਆਖੇ- ਮੈਨੂੰ ਟਰੱਕ ਅੱਗੇ ਧੱਕਾ ਦੇ ਦਿਓ

Rakhi Sawant: ਹਾਲ ਹੀ ਵਿੱਚ ਰਾਖੀ ਸਾਵੰਤ ਤੋਂ ਡਰਾਮਾ ਕਵੀਨ ਬਣੀ ਬੇਗਮ ਫਾਤਿਮਾ ਮੋਨਾਲੀਸਾ ਨਾਲ ਮੁਲਾਕਾਤ ਕਰਕੇ ਆਪਣਾ ਦਰਦ ਬਿਆਨ ਕਰਨਾ ਸ਼ੁਰੂ ਕਰ ਦਿੱਤਾ। ਰਾਖੀ ਜ਼ਮੀਨ ਉਤੇ ਆਪਣੇ ਸਿਰ ‘ਤੇ ਹੱਥ ਰੱਖ ਕੇ ਬੈਠ ਗਈ ਅਤੇ ਭੋਜਪੁਰੀ ਅਦਾਕਾਰਾ ਨੂੰ ਉਸ ਨੂੰ ਟਰੱਕ ਦੇ ਅੱਗੇ ਧੱਕਾ ਦੇਣ ਲਈ ਕਹਿਣ ਲੱਗੀ।

Rakhi Sawant and Adil Khan secretly get married; the couple poses with a marriage certificate – ਰਾਖੀ ਸਾਵੰਤ ਨੇ ਮੋਨਾਲੀਸਾ ਦੇ ਸਾਹਮਣੇ ਮਰਨ ਦੀ ਗੱਲ ਆਖੀ: ਹਾਲ ਹੀ ਵਿੱਚ, ਬੇਗਮ ਫਾਤਿਮਾ ਤੋਂ ਡਰਾਮਾ ਕਵੀਨ ਬਣੀ ਰਾਖੀ ਸਾਵੰਤ ਮੋਨਾਲੀਸਾ ਨੂੰ ਮਿਲੀ ਅਤੇ ਭੋਜਪੁਰੀ ਅਦਾਕਾਰਾ ਦੇ ਸਾਹਮਣੇ ਆਪਣਾ ਦਰਦ ਜ਼ਾਹਰ ਕਰਨਾ ਸ਼ੁਰੂ ਕਰ ਦਿੱਤਾ। ਰਾਖੀ ਆਪਣੇ ਸਿਰ ‘ਤੇ ਹੱਥ ਰੱਖ ਕੇ ਜ਼ਮੀਨ ‘ਤੇ ਬੈਠ ਕੇ ਮੋਨਾਲੀਸਾ ਨੂੰ ਕਹਿੰਦੀ ਹੈ, ‘ਮੇਰਾ ਪਤੀ ਇਹ ਮੰਨਣ ਲਈ ਤਿਆਰ ਨਹੀਂ ਹੈ ਕਿ ਉਸ ਨੇ ਮੇਰੇ ਨਾਲ ਵਿਆਹ ਕੀਤਾ ਹੈ ਅਤੇ ਉਸ ਨੇ ਇਸ ਗੱਲ ਤੋਂ ਸਾਫ਼ ਇਨਕਾਰ ਵੀ ਕੀਤਾ। ਬਾਅਦ ਵਿਚ ਰਾਖੀ ਖੜ੍ਹੀ ਹੋ ਜਾਂਦੀ ਹੈ ਅਤੇ ਮੋਨਾਲੀਸਾ ਨੂੰ ਕਹਿੰਦੀ ਹੈ ਕਿ ਟਰੱਕ ਆ ਰਿਹਾ ਹੈ, ਮੈਨੂੰ ਉਸ ਦੇ ਅੱਗੇ ਧੱਕਾ ਦਿਓ, ਮੈਂ ਮਰ ਜਾਵਾਂਗੀ

ਬਾਅਦ ਵਿੱਚ, ਰਾਖੀ ਸਾਵੰਤ ਨੇ ਆਪਣੇ ਮੋਬਾਈਲ ‘ਤੇ ਮੋਨਾਲੀਸਾ ਨੂੰ ਵਿਆਹ ਦੀਆਂ ਫੋਟੋਆਂ ਅਤੇ ਵਿਆਹ ਦਾ ਸਰਟੀਫਿਕੇਟ ਦਿਖਾਇਆ। ਇਸ ‘ਤੇ ਉਹ ਕਹਿੰਦੀ ਹੈ, ਹਾਂ ਮੈਂ ਇਹ ਦੇਖਿਆ ਹੈ। ਫਿਰ ਰਾਖੀ ਕਹਿੰਦੀ ਹੈ, ਮੇਰਾ ਵਿਆਹ ਹੋ ਗਿਆ ਹੈ। ਮੇਰੀ ਕੋਰਟ ਮੈਰਿਜ ਵੀ ਹੋ ਚੁੱਕੀ ਹੈ। ਇਹ ਲੋਕ ਹੁਣ ਮੇਰਾ ਪਿੱਛਾ ਕਰ ਰਹੇ ਹਨ, ਅਦਾਲਤ ਵਿੱਚ ਜਾ ਕੇ ਪਤਾ ਕਰੋ। ਮੇਰੇ ਕੋਲ ਸਰਟੀਫਿਕੇਟ ਹੈ ਜੋ ‘ਦੁੱਧ ਦਾ ਦੁੱਧ ਪਾਣੀ ਦਾ ਪਾਣੀ’ ਕਰ ਦੇਵੇਗਾ। ਰਾਖੀ ਦੀ ਇਹ ਪੋਸਟ ਇੰਟਰਨੈੱਟ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਦੱਸ ਦੇਈਏ ਕਿ ਰਾਖੀ ਨੇ ਆਪਣੇ ਬੁਆਏਫ੍ਰੈਂਡ ਆਦਿਲ ਦੁਰਾਨੀ (Adil Durrani) ਨਾਲ ਨਿਕਾਹ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦਿਆਂ ਦੱਸਿਆ ਕਿ ਉਸ ਦਾ ਵਿਆਹ 7 ਮਹੀਨੇ ਪਹਿਲਾਂ ਆਦਿਲ ਨਾਲ ਹੋਇਆ ਸੀ ਪਰ ਆਦਿਲ ਨੇ ਉਸ ‘ਤੇ ਇਸ ਵਿਆਹ ਨੂੰ ਗੁਪਤ ਰੱਖਣ ਲਈ ਦਬਾਅ ਪਾਇਆ ਸੀ। ਰਾਖੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨਿਕਾਹ ਦੇ ਨਾਲ ਕੋਰਟ ਮੈਰਿਜ ਵੀ ਕੀਤੀ ਸੀ। ਪਰ ਹੁਣ ਤੱਕ ਇਹ ਗੱਲ ਸਭ ਤੋਂ ਛੁਪਾਈ ਹੋਈ ਸੀ।

ਇੱਕ ਇੰਟਰਵਿਊ ਵਿੱਚ ਰਾਖੀ ਸਾਵੰਤ ਨੇ ਆਪਣੇ ਵਿਆਹ ਅਤੇ ਆਦਿਲ ਨਾਲ ਧੋਖੇ ਬਾਰੇ ਗੱਲ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਹੁਣ ਲਵ ਜੇਹਾਦ ਦਾ ਡਰ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਕਿਉਂਕਿ ਆਦਿਲ ਦਾ ਪਰਿਵਾਰ ਉਸ ‘ਤੇ ਕਾਫੀ ਦਬਾਅ ਪਾ ਰਿਹਾ ਹੈ, ਜਿਸ ਕਾਰਨ ਉਹ ਉਨ੍ਹਾਂ ਨਾਲ ਗੱਲ ਨਹੀਂ ਕਰ ਰਿਹਾ ਹੈ।

ਇੰਨਾ ਹੀ ਨਹੀਂ ਰਾਖੀ ਨੇ ਆਦਿਲ ਦੇ ਕਿਸੇ ਹੋਰ ਲੜਕੀ ਨਾਲ ਰਿਲੇਸ਼ਨਸ਼ਿਪ ‘ਚ ਹੋਣ ਦੀ ਗੱਲ ਵੀ ਕਹੀ ਹੈ। ਰਾਖੀ ਸਾਵੰਤ ਦਾ ਕਹਿਣਾ ਹੈ ਕਿ ਆਦਿਲ ਨੇ ਉਸ ਨਾਲ ਧੋਖਾ ਕੀਤਾ ਹੈ, ਆਦਿਲ ਦਾ ਕਿਸੇ ਹੋਰ ਨਾਲ ਅਫੇਅਰ ਹੈ, ਜਦਕਿ ਉਸ ਨੇ ਉਸ ਨਾਲ ਵਿਆਹ ਕਰ ਲਿਆ ਹੈ। ਵਿਆਹ ਤੋਂ ਬਾਅਦ ਵੀ ਉਹ ਕਿਸੇ ਹੋਰ ਨਾਲ ਹੈ। ਆਦਿਲ ਦੀ ਇਸ ਹਰਕਤ ਨੂੰ ਦੇਖਣ ਤੋਂ ਬਾਅਦ ਰਾਖੀ ਨੇ ਆਪਣੇ ਵਿਆਹ ਦਾ ਸੱਚ ਸਭ ਦੇ ਸਾਹਮਣੇ ਰੱਖਿਆ ਹੈ। ਰਾਖੀ ਨੇ ਇਹ ਵੀ ਦੱਸਿਆ ਕਿ ਉਸ ਨੇ ਵਿਆਹ ਤੋਂ ਬਾਅਦ ਆਪਣਾ ਨਾਂ ਬਦਲ ਲਿਆ ਸੀ। ਉਸ ਨੇ ਆਪਣਾ ਨਾਂ ਫਾਤਿਮਾ ਰੱਖਿਆ ਹੈ। ਦੂਜੇ ਪਾਸੇ ਆਦਿਲ ਨੇ ਨਿਕਾਹ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ। ਆਦਿਲ ਦਾ ਕਹਿਣਾ ਹੈ ਕਿ ਉਸ ਨੇ ਅਤੇ ਰਾਖੀ ਨੇ ਵਿਆਹ ਨਹੀਂ ਕੀਤਾ ਹੈ। ਰਾਖੀ ਅਤੇ ਆਦਿਲ ਦੇ ਰਿਸ਼ਤੇ ਦੀ ਸੱਚਾਈ ਹੁਣ ਕੋਈ ਨਹੀਂ ਜਾਣਦਾ।