ਖਾਦ ਵਾਲੇ ਥੈਲੇ ਵਿਚ ਸਾਮਾਨ ਲੈ ਕੇ ਜਾਣ ਵਾਲੇ ਨੌਜੁਆਨ ਦਾ ਸੱਚ ਆਇਆ ਸਾਹਮਣੇ

ਬੀਤੇ ਦਿਨੀਂ ਸੋਸ਼ਲ ਮੀਡੀਆ ‘ਤੇ ਇਕ ਫੋਟੋ ਬੜੀ ਵਾਇਰਲ ਹੋ ਰਹੀ ਸੀ ਜਿਸ ‘ਚ ਇਕ ਨੌਜਵਾਨ ਏਅਰਪੋਰਟ ‘ਤੇ ਇਕ ਖਾਧ ਵਾਲੇ ਗੱਟੇ ‘ਚ ਸਮਾਨ ਪਾਈ ਖੜਾ ਦਿਖਾਈ ਦੇ ਰਿਹਾ ਹੈ।ਜਿਸ ਨੂੰ ਦੇਖ ਕੇ ਕਈ ਲੋਕ ਵੱਖ ਵੱਖ ਪ੍ਰਤੀਕ੍ਰਿਆਵਾਂ ਦੇ ਰਹੇ ਹਨ।ਪਰ ਸੱਚਾਈ ਕਿਸੇ ਨੂੰ ਪਤਾ ਨਹੀਂ।ਤਾਂ ਤੁਹਾਨੂੰ ਦੱਸ ਦੇਈਏ ਕਿ ਉਕਤ ਨੌਜਵਾਨ ਸਾਬਕਾ ਫੌਜ਼ੀ ਹੈ।ਉਹ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹੈ।ਜੈਪਾਲ ਸਿੰਘ ਸੰਧੂ ਨੇ ਫਜ਼ੂਲਖਰਚੀ ਤੋਂ ਬਚਣ ਤੇ ਭਾਰੀ ਵਜ਼ਨ ਵਾਲੇ ਅਟੈਚੀ ਬੈਗਾਂ ਦੀ ਥਾਂ ਖਾਧ ਵਾਲਾ ਗੱਟਾ ਚੁਣਿਆ ਸੀ।

Airpot ‘ਤੇ Viral ਹੋਏ ਗੱਟੇ ਵਾਲੇ ਮੁੰਡੇ ਦੇ ਚਾਚੇ ਦਾ Interview- ਦੱਸਿਆ ਆਖਿਰ ਕਿਹੜੀ ਮਜਬੂਰੀ ਬਣਗੀ ਗੱਟੇ ‘ਚ ਕੱਪੜੇ ਲੈਜਾਣ ਦੀ- ਫੌਜ ਦੀ ਨੌਕਰੀ ਛੱਡ ਭਤੀਜ ਕਿਉਂ ਗਿਆ Australia ਇਹ ਵੀ ਸੁਣਲੋ

ਜੰਗ ਪਿੰਡ ਦਾ ਗੱਟੇ ਵਾਲਾ ਨੌਂਜੁਆਨ ਜੈਪਾਲ ਸਿੰਘ ਸੰਧੂ
ਆਹ ਫੋਟੋ ਮੇਰੇ ਪਿੰਡ ਦੇ ਇੱਕ ਸੁਚੱਜੇ ਨੌਂਜੁਆਨ ਤੇ ਸਾਡੇ ਭਤੀਜੇ ਜੈਪਾਲ ਸਿੰਘ ਸੰਧੂ ਦੀ ਹੈ ਕੱਲੵ ਪਰਸੋਂ ਦੀ ਸ਼ੋਸ਼ਲ ਮੀਡੀਆ ਤੇ ਘੁੰਮ ਰਹੀ ਹੈ ਕਿ ਨੌਂਜੁਆਨ ਅਟੈਚੀ ਨੀ ਲੈ ਸਕਿਆ ਤਾਂ ਖਾਦ ਆਲੇ ਗੱਟੇ ਚ ਲੀੜਾ ਲੱਤਾ ਪਾਈ ਫਿਰਦਾ ਹੈ, ਓ ਭਲਿਉ ਮਾਣਸੋ ਰੱਬ ਦੀ ਕਿਰਪਾ ਹੈ ਇਹਨਾਂ ਨੌਂਜੁਆਨਾਂ ਦੋਵਾਂ ਭਰਾਵਾਂ ਤੇ ਇਹਨਾਂ ਦੀ ਸਾਡੇ ਪਿੰਡ ਚ ਵੀ ਗੁਜਾਰੇ ਜੋਗੀ ਸੋਹਣੀ ਜਾਇਦਾਦ ਹੈ, ਆਪ ਇਹ ਨੌਂਜੁਆਨ ਭਾਰਤ ਦੀ ਆਰਮੀਂ ਦੀ ਸਿੱਖ ਰੈਜੀਮੈਂਟ ਦਾ ਫੌਜੀ ਹੈ। ਪਿਛਲੇ ਚਾਰ ਪੰਜ ਸਾਲਾਂ ਤੋਂ ਭਾਰਤੀ ਫੌਜ ਚ ਆਪਣੀ ਡਿਊਟੀ ਨਿਭਾ ਰਿਹਾ ਹੈ।
ਹੁਣ ਉਹ ਫੌਜ ਦੀ ਨੌਕਰੀ ਛੱਡ ਹੋਰ ਉਚੇਰੀ ਪੜਾਈ ਤੇ ਕੰਮ ਦੇ ਸਬੰਧ ਚ ਅਸਟਰੇਲੀਆ ਗਿਆ ਹੈ। ਜਿਹੜਾ ਬੰਦਾ ਪੰਦਰਾ ਵੀਹ ਲੱਖ ਲਾਕੇ ਅਸਟਰੇਲੀਆ ਚੱਲਿਆ, ਭਲਾ ਭਲਿਉਮਾਣਸੋ ਉਹ ਪੰਜ ਹਜਾਰ ਦਾ ਟੈਚੀ ਨੀ ਲੈ ਸਕਦਾ ਸੀ। ਨਾਲੇ ਮੂਰਖੋ ਉਹ ਪਹਿਲਾਂ ਨੌਕਰੀ ਕਰਕੇ ਆਵਦਾ ਕਮਾਈ ਕਰਕੇ ਵਿਦੇਸ਼ ਗਿਆ ਹੈ, ਜਮੀਨ ਵੇਚਕੇ ਨੀ ਚੱਲਿਆ, ਉਹੋ ਜਿਹੇ ਸਾਲੇ ਊਂਧੇ ਚੈਨਲਾਂ ਆਲੇ ਨੇ, ਅਖੇ ਜੀ ਮਜਬੂਰੀਆਂ, ਫਲਾਨਾਂ ਢਿਮਕਾ, ਭਲਾ ਭੈਣ ਦਿਉ ਯਾਰੋ ਕਾਹਦੀ ਮਜਬੂਰੀ ਹੈ ਤੁਹਾਡੇ ਪਿਉ ਆਲੀ ਉਹ ਮੁੰਡਾ ਚੰਗੀ ਭਲੀ ਏਥੇ ਵਧੀਆ ਨੌਕਰੀ ਕਰਦਾ ਸੀ, ਨੌਕਰੀ ਛੱਡਕੇ ਉਹ ਅਸਟਰੇਲੀਆ ਚੱਲਿਆ, ਅਗਲੇ ਦਾ ਕੋਈ ਆਵਦਾ ਸਿਸਟਮ ਹੋਊ, ਭੈਣ ਦੀਆਂ ਮਜਬੂਰੀਆਂ ਯਾਹਵੇ ਨਾਂ ਹੋਣ ਤਾਂ।

ਇਹਨਾਂ ਦਾ ਪਿੰਡ ਚ ਵੀ ਘਰ ਬਾਰ ਹੈ ਪੱਕੀ ਰਹਾਇਸ਼ ਸਿਰੀ ਮੁਕਤਸਰ ਸਾਹਿਬ ਸ਼ਹਿਰ ਚ ਹੈ ਇਹਨਾਂ ਨੌਂਜੁਆਨਾਂ ਨੇ ਆਪਣੀ ਮਿਹਨਤ ਕਰਕੇ ਆਪਣਾ ਸੋਹਣਾ ਘਰਬਾਰ ਸ਼ਹਿਰ ਚ ਵੀ ਬਣਾਇਆ ਹੈ। ਕਈ ਵਾਰ ਹੁੰਦਾ ਕਿ ਜਦੋੰ ਤੁਸੀਂ ਕਿਤੇ ਬਾਹਰ ਜਾਣ ਵਾਸਤੇ ਜਹਾਜ ਦਾ ਸਫਰ ਕਰਦੇ ਹੋ ਤਾਂ ਭਾਰ ਦੀ ਇੱਕ ਸੀਮਾਂ ਹੁੰਦੀ ਹੈ ਕਿ ਤੁਸੀਂ ਨਾਲ ਐਨਾਂ ਵਜਨ ਲੈ ਕਿ ਜਾ ਸਕਦੇ ਹੋ,ਇਸ ਲਈ ਚੰਗੇ ਖਾਲੀ ਅਟੈਚੀ ਦਾ ਭਾਰ ਵੀ ਚਾਰ ਪੰਜ ਕਿੱਲੋ ਤੋਂ ਤਾਂਹ ਹੋ ਜਾਂਦਾ ਹੈ ਤੇ ਖਾਦ ਆਲਾ ਗੱਟਾ ਸੌ ਗਰਾਮ ਦਾ ਹੁੰਦਾ ਹੈ। ਉਹਨੇ ਮੁੰਡੇ ਨੇ ਫੁਕਰੇਪੰਥੀ ਦਾ ਖਹਿੜਾ ਛੱਡ ਨਾਲੇ ਤਾਂ ਪੰਜ ਸੱਤ ਹਜਾਰ ਅਟੈਚੀ ਦਾ ਬਚਾਇਆ, ਨਾਲੇ ਛੋਹਰ ਕੋਈ ਚਾਰ ਚੀਜਾਂ ਵੱਧ ਪਾ ਕੇ ਲੈ ਗਿਆ ਹੋਊ। ਉਹਦੇ ਚ ਜਨਤਾ ਆਵਦੇ ਈ ਅੰਦਾਜੇ ਠੋਕੀ ਜਾਂਦੀ ਹੈ। ਜਿੰਨਾਂ ਚਿਰ ਕਿਸੇ ਚੀਜ ਦੀ ਸੱਚਾਈ ਨਾਂ ਪਤਾ ਹੋਵੇ ਐਂਵੇਂ ਨਾਂ ਸ਼ੋਸ਼ਲ ਮੀਡੀਆ ਤੇ ਰੌਲਾ ਪਾਈ ਜਾਇਆ ਕਰੋ, ਇਹ ਉਹ ਹਿੰਮਤੀ ਨੌਂਜੁਆਨ ਨੇ ਜਿੰਨਾਂ ਨੇ ਮਾੜੇ ਦਿਨ ਘਰੋਂ ਚਪੇੜਾਂ ਮਾਰ ਮਾਰ ਕਿ ਕੱਢੇ ਨੇ। ਵਾਹਿਗੁਰੂ ਸਾਡੇ ਇਹਨਾਂ ਭਤੀਜਿਆਂ ਤੇ ਮਿਹਰ ਭਰਿਆ ਹੱਥ ਰੱਖੇ।