ਸ਼ੈਰੀ ਮਾਨ ਪਤਨੀ ਪਰੀਜ਼ਾਦ ਮਾਨ ਨਾਲ ਆਏ ਨਜ਼ਰ

Sharry Maan: ਸ਼ੈਰੀ ਮਾਨ ਪਤਨੀ ਪਰੀਜ਼ਾਦ ਮਾਨ ਨਾਲ ਆਏ ਨਜ਼ਰ, ਪਹਿਲੀ ਵਾਰ ਸ਼ੇਅਰ ਕੀਤੀ ਖੂਬਸੂਰਤ ਤਸਵੀਰ

Sharry Maan With Wife Parizaad Maan: ਪੰਜਾਬੀ ਗਾਇਕ ਸ਼ੈਰੀ ਮਾਨ (Sharry Maan) ਅਕਸਰ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਸਾਲ 2022 ਵਿੱਚ ਕਲਾਕਾਰ ਪਰਮੀਸ਼ ਵਰਮਾ ਨਾਲ ਆਪਣੇ ਵਿਵਾਦ ਦੇ ਚੱਲਦੇ ਚਰਚਾ ਵਿੱਚ ਰਹੇ। ਹਾਲਾਂਕਿ ਸਾਲ ਦੇ ਆਖੀਰ ਵਿੱਚ ਜਾ ਕੇ ਸ਼ੈਰੀ ਮਾਨ ਨੇ ਸਾਰਿਆ ਕੋਲੋਂ ਮੁਆਫੀ ਮੰਗੀ ਅਤੇ ਗਿਲੇ ਸ਼ਿਕਵੇ ਦੂਰ ਕੀਤੇ।

Sharry Maan With Wife Parizaad Maan: ਪੰਜਾਬੀ ਗਾਇਕ ਸ਼ੈਰੀ ਮਾਨ (Sharry Maan) ਅਕਸਰ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਸਾਲ 2022 ਵਿੱਚ ਕਲਾਕਾਰ ਪਰਮੀਸ਼ ਵਰਮਾ ਨਾਲ ਆਪਣੇ ਵਿਵਾਦ ਦੇ ਚੱਲਦੇ ਚਰਚਾ ਵਿੱਚ ਰਹੇ। ਹਾਲਾਂਕਿ ਸਾਲ ਦੇ ਆਖੀਰ ਵਿੱਚ ਜਾ ਕੇ ਸ਼ੈਰੀ ਮਾਨ ਨੇ ਸਾਰਿਆ ਕੋਲੋਂ ਮੁਆਫੀ ਮੰਗੀ ਅਤੇ ਗਿਲੇ ਸ਼ਿਕਵੇ ਦੂਰ ਕੀਤੇ। ਪਿਛਲਾ ਸਾਲ ਸ਼ੈਰੀ ਮਾਨ ਲਈ ਭਾਵੇ ਕਿਵੇਂ ਦਾ ਵੀ ਰਿਹਾ ਹੋਵੇ ਪਰ ਉਨ੍ਹਾਂ ਨੇ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਬੇਹੱਦ ਖਾਸ ਤਰੀਕੇ ਨਾਲ ਕੀਤੀ। ਕਲਾਕਾਰ ਨੇ ਪਹਿਲੀ ਵਾਰ ਆਪਣੀ ਪਤਨੀ ਪਰੀਜ਼ਾਦ ਮਾਨ (Parizaad Maan) ਨਾਲ ਸੋਸ਼ਲ ਮੀਡੀਆ ਉੱਪਰ ਤਸਵੀਰ ਸ਼ੇਅਰ ਕੀਤੀ ਹੈ।

ਗਾਇਕ ਸ਼ੈਰੀ ਮਾਨ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ‘ਤੇ ਪਤਨੀ ਪਰੀਜ਼ਾਦ ਮਾਨ ਦੇ ਨਾਲ ਇੱਕ ਪਿਆਰੀ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਸ਼ੇਅਰ ਕਰਦਿਆਂ ਸ਼ੈਰੀ ਮਾਨ ਨੇ ਕੈਪਸ਼ਨ ‘ਚ ਲਿਖਿਆ, ‘ਮਾਨ ਪਰਿਵਾਰ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ। ਇਸ ਸਾਲ ਕੋਈ ਸੰਕਲਪ ਨਹੀਂ, ਕਿਉਂਕਿ ਸੰਕਲਪ (ਰੈਜ਼ੋਲਿਊਸ਼ਨ) ਮੇਰੇ ਕੰਮ ‘ਚ ਦਿਸਣਗੇ। ਸਾਰਿਆਂ ਨੂੰ ਨਵਾਂ ਸਾਲ 2023 ਮੁਬਾਰਕ।’

ਜਾਣਕਾਰੀ ਲਈ ਦੱਸ ਦੇਈਏ ਕਿ ਸ਼ੈਰੀ ਮਾਨ ਦੀ ਪਤਨੀ ਪਾਕਿਸਤਾਨੀ ਹੈ। ਉਸ ਦਾ ਜਨਮ ਪਾਕਿਸਤਾਨ ‘ਚ ਹੋਇਆ ਸੀ। ਖਾਸ ਗੱਲ਼ ਇਹ ਹੈ ਕਿ ਕੈਨੇਡਾ ‘ਚ ਉਸ ਨੇ ਐਕਟਿੰਗ ‘ਚ ਕਾਫੀ ਨਾਮ ਕਮਾਇਆ। ਉਸ ਦੌਰਾਨ ਪਰੀਜ਼ਾਦ ਦੀ ਮੁਲਾਕਾਤ ਸ਼ੈਰੀ ਮਾਨ ਨਾਲ ਹੋਈ ਸੀ। ਦੋਵਾਂ ਨੇ ਲਵ ਮੈਰਿਜ ਕੀਤੀ ਸੀ। ਸ਼ੈਰੀ ਨਾਲ ਵਿਆਹ ਤੋਂ ਬਾਅਦ ਉਹ ਕਾਫੀ ਜ਼ਿਆਦਾ ਲਾਈਮਲਾਈਟ ‘ਚ ਆ ਗਈ ਸੀ। ਹਾਲਾਂਕਿ ਵਿਆਹ ਤੋਂ ਬਾਅਦ ਉਹ ਲਾਈਮਲਾਈਟ ਤੋਂ ਦੂਰ ਰਹੀ। ਕਲਾਕਾਰ ਵੱਲੋਂ ਪਹਿਲੀ ਵਾਰ ਪਰੀਜ਼ਾਦ ਨਾਲ ਇਹ ਸ਼ਾਨਦਾਰ ਤਸਵੀਰ ਸ਼ੇਅਰ ਕੀਤੀ ਗਈ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਸ਼ੈਰੀ ਮਾਨ ਨੇ ਹਾਲ ਹੀ ਵਿੱਚ ਗੀਤ ‘ਟੁੱਟਾ ਦਿਲ’ ਰਿਲੀਜ਼ ਕੀਤਾ ਸੀ। ਜਿਸ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ।