Canada ਦੇ 2 ਪੰਜਾਬੀ ਨੌਜਵਾਨਾਂ ਬਾਰੇ ਲੋਕਾਂ ਲਈ ਚੇਤਾਵਨੀ

Canada ਦੇ 2 ਪੰਜਾਬੀ ਨੌਜਵਾਨਾਂ ਬਾਰੇ ਲੋਕਾਂ ਲਈ ਚੇਤਾਵਨੀ

ਬੀ.ਸੀ. ‘ਚ ਲੋਅਰ ਮੇਨਲੈਂਡ ਦੀ ਗੈਂਗ ਹਿੰਸਾ ਨਾਲ ਜੁੜੇ ਸਰ੍ਹੀ ਦੇ 2 ਨੌਜਵਾਨਾਂ ਬਾਰੇ ਪੁਲਿਸ ਨੇ ਪਬਲਿਕ ਸੇਫਟੀ ਚੇਤਾਵਨੀ ਜਾਰੀ ਕੀਤੀ ਹੈ। ਦੋਵਾਂ ਦੀ ਪਛਾਣ 24 ਸਾਲਾ ਕਰਨਵੀਰ ਗਰਚਾ ਅਤੇ 22 ਸਾਲਾ ਹਰਕੀਰਤ ਝੁੱਟੀ ਵਜੋਂ ਹੋਈ ਹੈ। ਸਰ੍ਹੀ ਆਰ.ਸੀ.ਐਮ.ਪੀ. ਦਾ ਕਹਿਣਾ ਹੈ ਕਿ ਦੋਵੇਂ ਲੋਕ ਅਪਰਾਧਿਕ ਗਤੀਵਿਧੀ ਅਤੇ ਹਿੰਸਕ ਕਾਰਵਾਈਆਂ ਨਾਲ ਸੰਬੰਧਤ ਹਨ। ਇੱਕ ਬਿਆਨ ਜਾਰੀ ਕਰ ਆਖਿਆ ਗਿਆ ਕਿ ਦੋਵਾਂ ਦੇ ਗੈਂਗ ਐਕਟੀਵਿਟੀ, ਡਰੱਗ ਟਰੇਡ, ਸ਼ੂਟਿੰਗਸ ਅਤੇ ਹੋਰ ਗਤੀਵਿਧੀਆਂ ਨਾਲ ਜੁੜੇ ਹੋਣ ਕਾਰਨ ਇਨ੍ਹਾਂ ਲੋਕਾਂ ਨੇ ਖੁਦ ਲਈ, ਆਪਣੇ ਪਰਿਵਾਰਾਂ ਲਈ ਅਤੇ ਕਮਿਊਨਿਟੀ ਲਈ ਖਤਰਾ ਖੜਾ ਕਰ ਲਿਆ ਹੈ।

ਕੈਲਗਰੀ ਨੇੜੇ ਵਾਪਰੇ ਹਾਦਸੇ ‘ਚ ਇਕ ਦੀ ਮੌਤ, 9 ਜ਼ਖ਼ਮੀ

ਕੈਲਗਰੀ-ਕੈਲਗਰੀ ਤੋਂ ਥੋੜੀ ਦੂਰ ਹਾਈਵੇਅ 2 ਨੇੜੇ ਏਅਰਡਰੀ ਤਕਰੀਬਨ 2 ਦਰਜਨ ਵਾਹਨਾਂ ਦੀ ਘਾਤਕ ਟੱਕਰ ਹੋਣ ਕਰਕੇ ਇਕ ਵਿਅਕਤੀ ਦੀ ਮੌਤ ਅਤੇ 9 ਹੋਰ ਜਣਿਆ ਦੇ ਜ਼ਖ਼ਮੀ ਹੋਣ ਦੀ ਖਬਰ ਹੈ | ਵਾਹਨਾਂ ਦੇ ਆਪਸ ‘ਚ ਭਿੜਨ ਕਰਕੇ ਧੂੰਆਂ ਅਤੇ ਅੱਗ ਦੀਆਂ ਲਪਟਾਂ ਲੋਕਾਂ ਨੂੰ ਦਿਖਾਈ ਦਿੱਤੀਆਂ | ਮੌਕੇ ‘ਤੇ ਪਹੁੰਚ ਕੇ ਆਰ.ਸੀ.ਐਮ.ਪੀ. ਅਤੇ ਅੱਗ ਦੇ ਕਾਬੂ ਪਾਉਣ ਵਾਲੀਆ ਇਕਾਈਆਂ ਨੇ ਜ਼ਖ਼ਮੀ ਲੋਕਾਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਹਸਪਤਾਲ ਪਹੁੰਚਾਇਆ ਗਿਆ | ਪੁਲਿਸ ਦੇ ਦੱਸਣ ਮੁਤਾਬਿਕ ਇਹ ਹਾਦਸਾ ਮੌਸਮ ਦੀ ਖਰਾਬੀ ਹੋਣ ਕਰਕੇ ਸੜਕ ਤੇ ਬਰਫ਼ ਦੀ ਤਿਲਕਣ ਅਤੇ ਧੁੰਦ ਪੈਣ ਕਰਕੇ ਵਾਪਰਿਆ ਹੈ | ਧੁੰਦ ਪੈਣ ਕਰਕੇ ਤਕਰੀਬਨ 15 ਤੋਂ 20 ਵਾਹਨਾਂ ਦੀ ਆਪਸ ‘ਚ ਹੋਈ ਟੱਕਰ ਦੀ ਰਿਪੋਰਟ ਸਾਹਮਣੇ ਆਈ ਹੈ | ਮੁੱਢਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਇਕ ਵਪਾਰਕ ਵਾਹਨ ਜਿਸ ‘ਚ ਇਕ ਟ੍ਰੇਲਰ, ਪੰਜ ਸੇਡਾਨ, ਚਾਰ ਪਿਕਅੱਪ ਟਰੱਕ, ਤਿੰਨ ਐਸ ਯੂ ਵੀ ਅਤੇ ਇਕ ਯਾਤਰੀ ਵੈਨ ਵੀ ਸ਼ਾਮਿਲ ਹੈ | ਹਾਦਸੇ ‘ਚ ਏਅਰਡਰੀ, ਰੌਕੀ ਵਿਊ ਕਾਉਂਟੀ, ਕਾਰਸਟੇਅਰਜ਼ ਅਤੇ ਡਿਡਸਬਰੀ ਦੇ ਅੱਗ ਵਜਾਓ ਵਿਭਾਗ ਨੇ ਪਹੁੰਚ ਕੇ ਅੱਗ ਨੂੰ ਕਾਬੂ ਕੀਤਾ | ਇਥੇ ਇਹ ਗੱਲ ਦੱਸਣਯੋਗ ਹੈ ਕਿ ਪੂਰੇ ਕੈਨੇਡਾ ‘ਚ ਹੀ ਮੌਸਮ ਦੀ ਖਰਾਬੀ ਚੱਲ ਰਹੀ ਹੈ | ਸੜਕਾਂ ਦੀ ਹਾਲਤ ਬਰਫ਼ ਪੈਣ ਕਰਕੇ ਵਧੀਆ ਨਹੀਂ ਹੈ ਪ੍ਰਸ਼ਾਸਨ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ ਛੁੱਟੀਆਂ ਦਾ ਸੀਜ਼ਨ ਹੋਣ ਕਰਕੇ ਲੋਕ ਬਾਹਰ ਘੁੰਮਣ ਜਾਂਦੇ ਹਨ ਇਸ ਸਮੇਂ ਉਹ ਆਪਣਾ ਧਿਆਨ ਰੱਖਣ ਤਾਂ ਜੋ ਕੋਈ ਵੀ ਅਣਸੁਖਾਵੀ ਘਟਨਾ ਤੋਂ ਬਚਿਆ ਜਾ ਸਕੇ |