Garry Sandhu ਦੇ ਘਰ ਹੋਈ ਚੋਰੀ, Live ਹੋ ਕੇ ਦੱਸਿਆ ਘਰ ਦਾ ਪੂਰਾ ਹਾਲ

ਗੈਰੀ ਸੰਧੂ ਦੇ ਘਰ ਹੋਈ ਚੋਰੀ, ਲਾਈਵ ਹੋ ਕੇ ਕੱਢੀਆਂ ਗਾਲਾਂ-ਦੱਸਿਆ ਘਰ ਦਾ ਪੂਰਾ ਹਾਲ. ਚੋਰ ਫੜ੍ਹਨ ਵਾਲੇ ਨੂੰ 5000 ਪੋਂਡ ਕੈਸ਼ ਦੇਣ ਦਾ ਕੀਤਾ ਐਲਾਨ

ਆਪਣੇ ਗੀਤਾ ਪਰਫੋਰਮੈਂਸ ਤੇ ਸ਼ਾਨਦਾਰ ਲਿਖਤੀ ਤੋਂ ਇਲਾਵਾ ਆਪਣੇ ਬੇਬਾਕ ਅੰਦਾਜ਼ ਨਾਲ ਚਰਚਾ ‘ਚ ਰਹਿਣ ਵਾਲੇ ਪੰਜਾਬੀ ਸਿੰਗਰ ਗੈਰੀ ਸੰਧੂ ਦੇ ਘਰ ਚੋਰੀ ਹੋਈ ਹੈ। ਇਸ ਦੀ ਜਾਣਕਾਰੀ ਉਨ੍ਹਾਂ ਖੁੱਦ ਲਾਈਵ ਹੋ ਕੇ ਦਿੱਤੀ ਹੈ। ਉਨ੍ਹਾਂ ਲਾਈਵ ਹੋ ਕੇ ਪੂਰੇ ਘਰ ਦਾ ਹਾਲ ਦੱਸਿਆ ਹੈ ਤੇ ਚੋਰੀ ਕਰਨ ਵਾਲੇ ਚੋਰਾਂ ਨੂੰ ਆਪਣੇ ਅੰਦਾਜ਼ ‘ਚ ਗਾਲ੍ਹਾਂ ਵੀ ਕੱਢੀਆਂ ਉਨ੍ਹਾਂ ਕਿਹਾ ਕਿ ਚੋਰੀ ਘਰੋ ਪਰ ਬੂਟ ਤਾਂ ਬਾਹਰ ਲਾਇਆ ਕਰੋ ਕਿਸੇ ਦੇ ਘਰ ‘ਚ ਗੰਦ ਕਿਓ ਪਾਉਂਦੇ ਹੋ ਮੈਨੂੰ ਵੀ ਜਵਾਬ ਦੇਣਾ ਪੈਂਦਾ ਹੈ।

ਉਨ੍ਹਾਂ ਨੇ ਕਿਹਾ ਕਿ ਜਿਵੇ ਸਾਡਾ ਕੰਮ ਗੀਤ ਗਾਉਣਾ ਹੈ ਉਸੇ ਤਰ੍ਹਾਂ ਚੋਰਾਂ ਦਾ ਕੰਮ ਚੋਰੀ ਕਰਨਾ ਪਰ ਚੋਰਾਂ ਨੂੰ ਘਰ ‘ਚ ਇੰਨਾ ਖਲਾਰਾ ਨਹੀਂ ਸੀ ਪਾਉਣਾ ਚਾਹੀਦਾ ਇਸ ਕਾਰਨ ਮੈਨੂੰ ਵੀ ਘਰ ਵਾਲੀ ਤੋਂ ਗਾਲ੍ਹਾਂ ਪਈਆਂ ਹਨ। ਇਸਦੇ ਨਾਲ ਹੀ ਉਨ੍ਹਾਂ ਚੋਰੀ ਕਰਨ ਵਾਲੇ ਚੋਰਾਂ ਨੂੰ ਫੜਾਉਣ ਵਾਲੇ ਨੂੰ 5 ਹਜ਼ਾਰ ਪੌਂਡ ਦਾ ਇਨਾਮ ਦੇਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਉਹ ਮੇਰਾ 5 ਹਜ਼ਾਰ ਦਾ ਸਮਾਨ ਤਾਂ ਨਹੀਂ ਲੈ ਕੇ ਗਏ ਪਰ ਉਹ ਕੁਝ ਮੇਰੀਆਂ, ਮਾਂ ਤੇ ਬੱਚੇ ਦੀਆਂ ਨਿਸ਼ਾਨੀਆਂ ਲੈ ਗਏ ਹਨ ਜੋ ਕੇ ਮੇਰੇ ਲਈ ਬੇਸ਼ਕੀਮਤੀ ਹਨ।