Tunisha Sharma ਦੀ ਮੌਤ ਦੇ ਮਾਮਲੇ ‘ਚ ਅਲੀਬਾਬਾ ਦੇ ਲੀਡ ਐਕਟਰ ਸ਼ੀਜ਼ਾਨ ਖ਼ਾਨ ਗ੍ਰਿਫਤਾਰ

ਬੀਤੀ ਰਾਤ ਮ੍ਰਿਤਕ ਐਕਟਰਸ ਦੀ ਮਾਂ ਨੇ ਉਕਸਾਏ ਜਾਣ ‘ਤੇ ਖੁਦਕੁਸ਼ੀ ਕਰਨ ਦੀ ਸ਼ਿਕਾਇਤ ਦਰਜ ਕਰਵਾਈ, ਜਦਕਿ ਹੁਣ ਪੁਲਿਸ ਨੇ ਇਸ ਮਾਮਲੇ ‘ਚ ਸੀਰੀਅਲ ਅਲੀਬਾਬਾ ਦੇ ਮੁੱਖ ਐਕਟਰਸ ਸ਼ੀਜਾਨ ਖ਼ਾਨ ਨੂੰ ਗ੍ਰਿਫਤਾਰ ਕਰ ਲਿਆ ਹੈ।

ਬੀਤੇ ਦਿਨ ਟੀਵੀ ਸੀਰੀਅਲਾਂ ਦੇ ਸੈੱਟ ‘ਤੇ ਐਕਟਰਸ ਤੁਨੀਸ਼ਾ ਸ਼ਰਮਾ ਦੀ ਮੌਤ ਦੇ ਮਾਮਲੇ ‘ਚ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਜਿੱਥੇ ਐਕਟਰਸ ਦੀ ਮਾਂ ਨੇ ਉਕਸਾਏ ਜਾਣ ਤੋਂ ਬਾਅਦ ਬੀਤੀ ਰਾਤ ਖੁਦਕੁਸ਼ੀ ਦੀ ਸ਼ਿਕਾਇਤ ਦਰਜ ਕਰਵਾਈ, ਉੱਥੇ ਹੀ ਹੁਣ ਪੁਲਿਸ ਨੇ ਇਸ ਮਾਮਲੇ ‘ਚ ਸੀਰੀਅਲ ਅਲੀਬਾਬਾ ਦੇ ਮੁੱਖ ਐਕਟਰ ਸ਼ੀਜਾਨ ਖ਼ਾਨ ਨੂੰ ਗ੍ਰਿਫਤਾਰ ਕਰ ਲਿਆ ਹੈ।

ਹਾਲਾਂਕਿ ਐਕਟਰਸ ਦੀ ਮੌਤ ਤੋਂ ਗੁੱਸੇ ‘ਚ ਆਏ ਫੈਨਸ ਬੀਤੀ ਰਾਤ ਤੋਂ ਹੀ ਸੋਸ਼ਲ ਮੀਡੀਆ ‘ਤੇ ਪੋਸਟ ਕਰ ਰਹੇ ਸੀ। ਪਰ ਹੁਣ ਇਸ ਮਾਮਲੇ ‘ਚ ਐਕਟਰ ਦੀ ਗ੍ਰਿਫਤਾਰੀ ਤੋਂ ਬਾਅਦ ਫੈਨਸ ਦਾ ਗੁੱਸਾ ਹੋਰ ਵਧ ਗਿਆ ਹੈ।

ਏਐਨਆਈ ਦੀ ਰਿਪੋਰਟ ਮੁਤਾਬਕ ਵਲਿਵ ਪੁਲਿਸ ਨੇ ਕਿਹਾ ਹੈ, “ਟੀਵੀ ਐਕਟਰਸ ਤੁਨੀਸ਼ਾ ਸ਼ਰਮਾ ਦੀ ਮੌਤ ਦੇ ਮਾਮਲੇ ‘ਚ ਐਕਟਰਸ ਦੇ ਸਹਿ-ਐਕਟਰ ਸ਼ੀਜਾਨ ਖ਼ਾਨ ਨੂੰ ਆਤਮਹੱਤਿਆ ਲਈ ਉਕਸਾਉਣ ਦਾ ਮਾਮਲਾ ਦਰਜ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਉਸ ‘ਤੇ ਆਈਪੀਸੀ ਦੀ ਧਾਰਾ 306 ਤਹਿਤ ਦਰਜ ਕੀਤਾ ਗਿਆ ਹੈ

ਵਾਲੀਵ ਪੁਲਿਸ ਮੁਤਾਬਕ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਚਾਹ ਬ੍ਰੇਕ ਤੋਂ ਬਾਅਦ ਐਕਟਰਸ ਟਾਇਲਟ ‘ਚ ਗਈ ਤੇ ਜਦੋਂ ਉਹ ਵਾਪਸ ਨਹੀਂ ਆਈ ਤਾਂ ਪੁਲਿਸ ਨੇ ਦਰਵਾਜ਼ਾ ਤੋੜਿਆ ਅਤੇ ਉਨ੍ਹਾਂ ਨੂੰ ਕਥਿਤ ਤੌਰ ‘ਤੇ ਐਕਟਰਸ ਦੀ ਲਟਕਦੀ ਲਾਸ਼ ਮਿਲੀ।

ਇਸ ਤੋਂ ਇਲਾਵਾ ਵਾਲਿਵ ਪੁਲਿਸ ਨੇ ਕਿਹਾ ਕਿ ਮੌਕੇ ਤੋਂ ਅਜੇ ਤੱਕ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ, ਇਸ ਲਈ ਖੁਦਕੁਸ਼ੀ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ। ਹਾਲਾਂਕਿ ਪੁਲਿਸ ਨੇ ਕਿਹਾ ਕਿ ਉਹ ਕਤਲ ਤੇ ਖੁਦਕੁਸ਼ੀ ਦੋਵਾਂ ਦੇ ਆਧਾਰ ‘ਤੇ ਮੌਤ ਦੀ ਜਾਂਚ ਕਰੇਗੀ। ਦੂਜੇ ਪਾਸੇ ਜੇਕਰ ਸ਼ੀਜਾਨ ਖ਼ਾਨ ਦੇ ਰਿਸ਼ਤੇ ਦੀ ਗੱਲ ਕਰੀਏ ਤਾਂ ਉਹ ਇੱਕ ਦੂਜੇ ਨੂੰ ਡੇਟ ਕਰ ਰਹੇ ਸੀ।

ਦੱਸ ਦੇਈਏ ਕਿ ਬਾਲੀਵੁੱਡ ਦੀਆਂ ਕਈ ਫਿਲਮਾਂ ਅਤੇ ਟੀਵੀ ਸੀਰੀਅਲਾਂ ਦਾ ਹਿੱਸਾ ਰਹਿ ਚੁੱਕੀ ਐਕਟਰਸ ਤੁਨੀਸ਼ਾ ਸ਼ਰਮਾ ਨੇ ਬੀਤੇ ਦਿਨ ਸੀਰੀਅਲ ਦੇ ਸੈੱਟ ‘ਤੇ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ। ਇਸ ਦੇ ਨਾਲ ਹੀ ਉਸ ਦੀ ਮੌਤ ਤੋਂ ਪਹਿਲਾਂ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਆਪਣੇ ਸੀਨ ਤੋਂ ਪਹਿਲਾਂ ਮੇਕਅੱਪ ਕਰਦੀ ਨਜ਼ਰ ਆ ਰਹੀ ਸੀ।