ਤਿੰਨ ਪੰਜਾਬੀ ਨੌਜਵਾਨ ਐਬਟਸਫੋਰਡ ਦੇ ਬਜੁਰਗ ਜੋੜੇ ਦੇ ਕਤਲ ਦੇ ਦੋਸ਼ ਹੇਠ ਗ੍ਰਿਫਤਾਰ

ਐਬਟਸਫੋਰਡ, ਬ੍ਰਿਟਿਸ਼ ਕੋਲੰਬੀਆ: ਮਈ 2022 ਚ ਐਬਟਸਫੋਰਡ ਦੇ ਇੱਕ ਬਜੁਰਗ ਜੋੜੇ ਦੇ ਕਤਲ ਦੇ ਦੋਸ਼ ਹੇਠ ਇੰਟੈਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (IHIT) ਦੀ ਟੀਮ ਵੱਲੋ ਸਰੀ ਦੇ ਤਿੰਨ ਪੰਜਾਬੀਆ ਉੱਤੇ ਪਹਿਲੀ ਡਿਗਰੀ ਦੇ ਕਤਲ ਦੇ ਦੋਸ਼ ਲਗਾ ਗ੍ਰਿਫਤਾਰ ਕੀਤਾ ਗਿਆ ਹੈ।

ਇਸ ਸਬੰਧ ਚ IHIT ਵੱਲੋ ਸਰੀ ਦੇ ਗੁਰਕਰਨ ਸਿੰਘ(22), ਅਭਿਜੀਤ ਸਿੰਘ (20), ਅਤੇ ਖੁਸ਼ਵੀਰ ਤੂਰ(20) ਨੂੰ ਬਜੁਰਗ ਜੋੜੇ ਆਰਨੋਲਡ ਡੀ ਜੋਂਗ (77) ਅਤੇ ਉਸਦੀ ਪਤਨੀ ਜੋਐਨ (76) ਦੀ ਮੌਤ ਦੇ ਸਬੰਧ ਵਿੱਚ ਪਹਿਲੀ ਡਿਗਰੀ ਕਤਲ ਦੇ ਦੋ ਦੋਸ਼ ਹੇਠ ਗ੍ਰਿਫਤਾਰ ਅਤੇ ਚਾਰਜ ਕੀਤਾ ਗਿਆ ਹੈ।

ਇੰਟੈਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (IHIT) ਨੇ ਅੱਜ ਸ਼ੁੱਕਰਵਾਰ ਦੁਪਹਿਰ (16 ਦਸੰਬਰ) ਨੂੰ ਇੰਨਾ ਗ੍ਰਿਫਤਾਰੀਆਂ ਅਤੇ ਚਾਰਜ਼ਜ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ 9 ਮਈ ਨੂੰ 77 ਸਾਲਾ ਆਰਨੌਲਡ ਡੀ ਜੌਂਗ ਅਤੇ ਉਨ੍ਹਾਂ ਦੀ 76 ਸਾਲਾ ਪਤਨੀ ਜੋਐਨ ਡੀ ਜੌਂਗ ਦੇ ਮ੍ਰਿਤ ਸ਼ਰੀਰ ਉਨ੍ਹਾਂ ਦੇ ਘਰ ‘ਚ ਮਿਲੇ ਸਨ। ਬੁਜ਼ੁਰਗ ਜੋੜੇ ਬਾਰੇ ਦੱਸਿਆ ਗਿਆ ਸੀ ਕਿ ਉਹ ਇੱਕ ਲੋਕਲ ਟਰੱਕਿੰਗ ਕੰਪਨੀ ਦੇ ਫਾਊਂਡਰ ਸਨ।

ਕੁਲਤਰਨ ਸਿੰਘ ਪਧਿਆਣਾ

ਸੱਤ ਦਸੰਬਰ ਨੂੰ ਸਰੀ ਵਿੱਚ ਛੁਰੇ ਮਾਰ ਕੇ ਕਤਲ ਕੀਤੀ ਗਈ ਹਰਪ੍ਰੀਤ ਕੌਰ ਗਿੱਲ (40) ਦੇ ਮਾਮਲੇ ‘ਚ ਪੁਲਿਸ ਨੇ ਉਸਦੇ ਪਤੀ ਨਵਿੰਦਰ ਗਿੱਲ (40) ਨੂੰ ‘ਸੈਕਿੰਡ ਡਿਗਰੀ ਮਰਡਰ’ ਵਿੱਚ ਚਾਰਜ ਕਰ ਲਿਆ ਹੈ, ਜਿਸਦਾ ਪਿੱਛੋਂ ਸੰਬੰਧ ਉਤਰਾਖੰਡ ਸੂਬੇ ਨਾਲ ਦੱਸਿਆ ਜਾ ਰਿਹਾ ਹੈ।

ਇਸਦੇ ਨਾਲ ਹੀ ਇਸੇ ਸਾਲ ਮਈ ਮਹੀਨੇ ਦੀ ਨੌਂ ਤਰੀਕ ਨੂੰ ਇੱਕ ਬਜ਼ੁਰਗ ਗੋਰੇ ਜੋੜੇ ਨੂੰ ਐਬਸਫੋਰਡ ਵਿਖੇ ਮਾਰਨ ਦੇ ਮਾਮਲੇ ‘ਚ ਪੁਲਿਸ ਨੇ ਸਰੀ ਦੇ ਤਿੰਨ ਨੌਜਵਾਨਾਂ 20 ਸਾਲਾ ਗੁਰਕਰਨ ਸਿੰਘ, 22 ਸਾਲਾ ਅਭੀਜੀਤ ਸਿੰਘ ਤੇ 22 ਸਾਲਾ ਖੁਸ਼ਵੀਰ ਤੂਰ ਨੂੰ ‘ਫਸਟ ਡਿਗਰੀ ਮਰਡਰ’ ਲਈ ਚਾਰਜ ਕੀਤਾ ਹੈ।

ਤਸਵੀਰਾਂ: ਖੱਬੇ ਹਰਪ੍ਰੀਤ ਕੌਰ ਗਿੱਲ ਤੇ ਸੱਜੇ ਬਜ਼ੁਰਗ ਜੋੜਾ ਅਰਨੌਲਡ ਤੇ ਜੁਐਨ ਡੀ ਜੌਂਗ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ