ਯੂ-ਟਿਊਬਰ ਅਰਮਾਨ ਮਲਿਕ ਦੀਆਂ ਦੋਵੇਂ ਪਤਨੀਆਂ ਹੋਈਆਂ ਪ੍ਰੈਗਨੇਂਟ, ਲੋਕਾਂ ਨੇ ਇੰਝ ਉਡਾਇਆ ਮਜ਼ਾਕ

Armaan Malik: ਯੂ-ਟਿਊਬਰ ਅਰਮਾਨ ਮਲਿਕ ਦੀਆਂ ਦੋਵੇਂ ਪਤਨੀਆਂ ਹੋਈਆਂ ਪ੍ਰੈਗਨੇਂਟ, ਲੋਕਾਂ ਨੇ ਇੰਝ ਉਡਾਇਆ ਮਜ਼ਾਕ YouTube vlogger Armaan Malik has been receiving a lot of engagement on his social media, and not the good kind.The digital content creator had recently shared a series of images with his two pregnant wives on Instagram.

ਯੂਟਿਊਬਰ ਅਰਮਾਨ ਮਲਿਕ ਦਾ ਨਾਮ ਦੇਸ਼ ਦੇ ਸਭ ਤੋਂ ਫੇਮਸ ਯੂਟਿਊਬਰ ‘ਚੋਂ ਇਕ ਹੈ।ਫੇਮਸ ਯੂਟਿਊਬਰ ਨੂੰ ਹਾਲ ਹੀ ‘ਚ ਇਕ ਪੋਸਟ ਲਈ ਬੁਰੀ ਤਰ੍ਹਾਂ ਟ੍ਰੋਲ ਕੀਤਾ ਗਿਆ।ਮਲਿਕ ਨੇ ਆਪਣੇ ਫੈਨਜ਼ ਦੇ ਨਾਲ ਖੁਸ਼ਖਬਰੀ ਸ਼ੇਅਰ ਕੀਤੀ।ਉਨ੍ਹਾਂ ਨੇ ਆਪਣੀਆਂ ਦੋਵੇਂ ਪਤਨੀਆਂ ਪਾਇਲ ਤੇ ਕ੍ਰਿਤਿਕਾ ਦੇ ਪ੍ਰੈਗਨੇਂਸੀ ਦਾ ਐਲਾਨ ਕੀਤਾ।ਸੋਸ਼ਲ ਮੀਡੀਆ ਯੂਜ਼ਰਸ ਹੈਰਾਨ ਰਹਿ ਗਏ।

ਹੈਦਰਾਬਾਦ ਦੇ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਨੂੰ ਸੋਸ਼ਲ ਮੀਡੀਆ ‘ਤੇ ਟ੍ਰੋਲ ਕੀਤਾ ਜਾ ਰਿਹਾ ਹੈ।ਦੱਸ ਦੇਈਏ ਕਿ ਯੂਟਿਊਬਰ ਦੀਆਂ ਦੋ ਪਤਨੀਆਂ ਹਨ ਤੇ ਦੋਵੇਂ ਹੀ ਗਰਭਵਤੀ ਹਨ।1.5 ਮਿਲੀਅਨ ਫਾਲੋਅਰਸ ਵਾਲੇ ਕੰਟੈਂਟ ਕ੍ਰਿਏਟਰ ਨੇ ਆਪਣੀ ਪਤਨੀ ਪਾਇਲ ‘ਤੇ ਕ੍ਰਿਤਿਕਾ ਦੀ ਪ੍ਰੈਗਨੈਂਸੀ ਦੀ ਘੋਸ਼ਣਾ ਕਰਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ।

ਮਲਿਕ ਨੇ ਇੰਸਟਾਗ੍ਰਾਮ ‘ਤੇ ਆਪਣੀ ਪਤਨੀਆਂ ਦੀਆਂ ਤਸਵੀਰਾਂ ਦੇ ਨਾਲ ਖੁਸ਼ਖਬਰੀ ਸ਼ੇਅਰ ਕੀਤੀ। ਦੋਵੇਂ ਪਤਨੀਆਂ ਦੇ ਨਾਲ ਤਸਵੀਰ ਖਿਚਵਾਉਂਦੇ ਹੋਏ ਮਲਿਕ ਨੇ ਤਸਵੀਰਾਂ ਦੇ ਕੈਪਸ਼ਨ ‘ਚ ਲਿਖਿਆ, ‘ਮੇਰਾ ਪਰਿਵਾਰ’। ਕਈ ਲੋਕ ਪੋਸਟ ‘ਚ ਖਿਝ ਗਏ ਸੀ।ਉਨ੍ਹਾਂ ਨੇ ਯੂਟਿਊਬਰ ਅਰਮਾਨ ਮਲਿਕ ਤੇ ਉਸਦੇ ਪਰਿਵਾਰ ਨੂੰ ਬੇਰਹਿਮੀ ਨਾਲ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।

ਯੂਟਿਊਬਰ ਦਾ ਉੱਡਿਆ ਮਜ਼ਾਕ: ਕਈ ਲੋਕਾਂ ਨੇ ਯੂਟਿਊਬਰ ਅਰਮਾਨ ਮਲਿਕ ਦਾ ਮਜਾਕ ਉਡਾਇਆ, ਜਦੋਂਕਿ ਕੁਝ ਨੇ ਦਾਅਵਾ ਕੀਤਾ ਕਿ ਉਹ ਆਪਣੀ ਦੂਜੀ ਪਤਨੀ ਨੂੰ ਪਹਿਲੀ ਪਤਨੀ ਤੋਂ ਜਿਆਦਾ ਪਸੰਦ ਕਰਦੇ ਹਨ।ਇਕ ਸ਼ਖਸ ਨੇ ਕਿਹਾਮ ‘ਬੇਸ਼ਰਮ ਲੋਕ 3 ਦੇ 3 ਇਕੱਠੇ ਕਿਵੇਂ ਰਹਿੰਦੇ ਹਨ ਦੋਸਤੋ?ਇਕ ਹੀ ਤਾਂ ਮਿਲਿਆ ਹੈ ਤੁਸੀਂ ਦੋਵਾਂ ਨੂੰ… ਸ਼ਰਮ ਕਰੋ ਸ਼ਰਮ ਕਰੋ।’ਕੁਝ ਲੋਕਾਂ ਨੇ ਕਿਹਾ, ‘ਮਜੇ ਤਾਂ ਤੇਰੇ ਹੀ ਹਨ।ਸੋਸ਼ਲ ਮੀਡੀਆ ਯੂਜ਼ਰਸ ਪੂਰੀ ਤਰ੍ਹਾਂ ਨਾਲ ਹੈਰਾਨ ਰਹਿ ਗਏ।ਯੂਟਿਊਬ ਵਲਾਗਰ ਅਰਮਾਨ ਮਲਿਕ ਨੂੰ ਆਪਣੇ ਸੋਸ਼ਲ ਮੀਡੀਆ ‘ਤੇ ਬਹੁਤ ਅਧਿਕ ਨਫ਼ਰਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।