ਆਰੀਅਨ ਖਾਨ ਨੂੰ ਮਿਲੀ ਜ਼ਮਾਨਤ

ਮੁੰਬਈ, 28 ਅਕਤੂਬਰ – ਡ ਰੱ ਗ ਜ਼ ਮਾਮਲੇ ਵਿਚ ਬੰ ਬੇ ਹਾਈ ਕੋਰਟ ਨੇ ਆਰੀਅਨ ਖਾਨ ਨੂੰ ਜ਼ਮਾਨਤ ਦੇ ਦਿੱਤੀ ਹੈ | ਇਸਦੇ ਨਾਲ ਹੀ ਅਰਬਾਜ਼ ਮਰਚੈਂਟ ਅਤੇ ਮੁਨਮੁਮ ਧਮੇਚਾ ਨੂੰ ਵੀ ਜ਼ਮਾਨਤ ਦਿੱਤੀ ਗਈ ਹੈ |

ਆਰੀਅਨ ਖਾਨ, ਅਰਬਾਜ਼ ਮਰਚੈਂਟ, ਮੁਨਮੁਨ ਧਮੇਚਾ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ | ਜ਼ਿਕਰਯੋਗ ਹੈ ਕਿ ਕੋਰਟ ਨੇ 3 ਦਿਨਾਂ ਤੱਕ ਦਲੀਲਾਂ ਸੁਣਨ ਤੋਂ ਬਾਅਦ ਆਰੀਅਨ ਖਾਨ, ਅਰਬਾਜ਼ ਮਰਚੈਂਟ, ਮੁਨਮੁਨ ਧਮੇਚਾ ਨੂੰ ਜ਼ਮਾਨਤ ਦੇ ਦਿੱਤੀ ਹੈ। ਆਰੀਅਨ ਖਾਨ ਦੀ ਨੁਮਾਇੰਦਗੀ ਕਰਨ ਵਾਲੇ ਸਾਬਕਾ ਏ.ਜੀ. ਮੁਕੁਲ ਰੋਹਤਗੀ ਦਾ ਕਹਿਣਾ ਹੈ ਕਿ ਉਮੀਦ ਹੈ ਕਿ ਉਹ ਸਾਰੇ ਕੱਲ੍ਹ ਜਾਂ ਸ਼ਨੀਵਾਰ ਤੱਕ ਜੇਲ੍ਹ ਤੋਂ ਬਾਹਰ ਆ ਜਾਣਗੇ |

ਸਮੀਰ ਵਾਨਖੇੜੇ – ਅੱਜ ਕੱਲ ਇਹ ਨਾਮ ਖੂਬ ਚਰਚਾ ਵਿੱਚ ਹੈ – ਇਹ NCB ਮੁਬੰਈ ਬ੍ਰਾਂਚ ਦਾ ਮੁਖੀ ਹੈ ਸ਼ਾਹਰੁਖ ਖਾਨ ਦੇ ਮੁੰਡੇ ਨੂੰ ਡ ਰ ਗ ਕੇਸ ਵਿੱਚ ਫਸਾਉਂਦਾ ਫਸਾਉਂਦਾ ਇਹ ਆਪ ਹੀ ਕੁੜਿਕੀ ਵਿਚ ਫਸ ਗਿਆ – ਅੱਜ ਸ਼ਾਹਰੁਖ ਖਾਣ ਦੇ ਮੁੰਡੇ ਨੂੰ ਜਮਾਨਤ ਮਿਲ ਗਈ ਇਹ NCB ਕੋਈ ਸਬੂਤ ਨਹੀਂ ਪੇਸ਼ ਕਰ ਸਕੀ ਕਿ ਆਰੀਅਨ ਕੋਲ ਡ ਰ ਗ ਸੀ ਜਾ ਓਹਨੇ ਲਈ ਸੀ ਹਾਂ ਓਸ ਕਰੂਜ਼ ਵਿਚ ਜਰੂਰ ਸਵਾਰ ਸੀ ਜਿਸ ਵਿੱਚ ਇਹ ਪਾਰਟੀ ਚੱਲ ਰਹੀ ਸੀ ਪਰ ਬਾਕੀ ਸੈਕੜੇ ਲੋਕਾਂ ਨੂੰ ਛੱਡ ਆਰੀਅਨ ਅਤੇ ਇਸ ਦੇ ਕੁਝ ਨੂੰ ਦੋਸਤਾਂ ਨੂੰ ਨਿਸ਼ਾਨਾ ਬਣਾਇਆ ਗਿਆ – ਆਈਰਨ ਦੀ ਪਹਿਚਾਣ ਵਾਸਤੇ ਇਸ ਅਫ਼ਸਰ ਨੇ ਆਪਣੇ ਸੂਹੀਏ ਪਹਿਲਾਂ ਹੀ ਛੱਡੇ ਹੋਏ ਸਨ ਫੇਰ ਉਹੀ ਸੂਹੀਏ ਸ਼ਾਹਰੁਖ ਨਾਲ ਸੌਦੇਬਾਜ਼ੀ ਕਰਦੇ ਸਾਹਮਣੇ ਆਏ ਜਿਸ ਵਿਚ 25,ਕਰੋੜ ਦੀ ਮੰਗ ਸੀ ਅਤੇ 8 ਕਰੋੜ ਇਸ ਅਫ਼ਸਰ ਨੂੰ ਜਾਣਾ ਸੀ ਬਾਕੀ ਕਿਸ ਨੂੰ ਜਾਣੇ ਸਨ ਇਹ ਪਰਤਾਂ ਹਾਲੇ ਖੁੱਲਣੀਆਂ ਬਾਕੀ ਹਨ ਕਿਉ ਕਿ ਜਿਹੜਾ ਗਵਾਹ ਅਤੇ ਸੋਦੇਵਾਜੀ ਕਰਵਾਉਂਦਾ ਸੀ ਉਹ ਭਗੌੜਾ ਹੋ ਗਿਆ-ਅਸਲ ਹੁਣ ਮੁੱਦਾ ਕੀ ਹੈ ਇਕ ਗੁੰਮਨਾਮ ਚਿੱਠੀ ਆਈ ਹੈ Maharashtra ਸਰਕਾਰ ਦੇ ਗ੍ਰਿਹ ਮੰਤਰਾਲੇ ਨੂੰ ਜਿਸ ਵਿਚ ਇਹ ਜਿਗਰ ਕੀਤਾ ਗਿਆ ਕਿ ਇਸ ਅਫ਼ਸਰ ਵਾਨਖੇੜੇ ਨੇ ਪਿਛਲੇ ਸਾਲਾਂ ਵਿਚ ਫਿਲਮ ਇੰਡਸਟਰੀ ਦੇ ਲੋਕਾਂ ਤੋਂ ਲਗਭਗ ਹਜਾਰ ਕਰੋੜ ਰੁਪਏ ਕਮਾਏ ਹਨ ਜਿਸ ਦੀਆਂ ਤਾਰਾਂ ਕੇਂਦਰ ਦੇ ਮੰਤਰੀਆਂ ਤੱਕ ਜੁੜ ਰਹੀਆਂ ਹਨ ਇਹ ਵਾਨਖੇੜੇ ਫਿਲਮੀ ਹਸਤੀਆਂ ਜਾਂ ਓਹਨਾ ਦੇ ਬਚਿਆਂ ਦੇ ਵਟਸਐਪ ਚੈਟ ਦੇ ਅਧਾਰ ਤੇ ਕੇਸ ਪਾਉਂਦੇ ਸਨ ਕਈ ਵਾਰੀ ਕੋਲੋ ਹੀ ਡ ਰ ਗ ਰੱਖ ਦਿੰਦੇ ਅਗਲਾ ਆਪਣੀ ਬਦਨਾਮੀ ਤੋਂ ਡਰਦਾ ਇਹਨਾਂ ਨੂੰ ਪੈਸੇ ਦਿੰਦਾ ਸੀ ਜਿਸ ਦੀ ਤਾਜ਼ਾ ਉਧਾਰਨ ਦੀਪਿਕਾ , ਸਾਰਾ ਅਲੀ ਖਾਣ ,ਅਤੇ ਹੋਰ ਉੱਘੀਆਂ ਹਸਤੀਆਂ ਇਸ ਵਲੋਂ ਇਸ ਦੇ ਪੈਸਿਆਂ ਦੀ ਉਗਰਾਹੀ ਇਸ ਦੀ ਪਤਨੀ ਮਾਲਦੀਪ ਜਾਂ ਹੋਰ ਥਾਂ ਕਰਦੀ ਸੀ -ਪਿਛਲੇ ਕਈ ਦਿਨਾਂ ਦੀ ਇਹ ਗੱਲ ਆ ਰਹੀ ਸੀ ਕਿ ਸ਼ਾਹਰੁਖ ਦੇ ਹੱਕ ਵਿੱਚ ਕੋਈ ਫਿਲਮੀ ਹਸਤੀ ਬੋਲਦੀ ਕਿਉ ਨਹੀ ਅਸਲ ਵਿਚ ਤਕਰੀਬਨ ਸਾਰੀ ਫਿਲਮੀ ਇੰਡਸਟਰੀ ਸਰਕਾਰ ਨੂੰ ਇਹਨਾਂ ਕਰਿੰਦਿਆਂ ਰਾਹੀਂ ਕਾਣੀ ਕੀਤੀ ਹੋਈ ਹੈ

ਹੁਣ Maharashtra ਸਰਕਾਰ ਇਸ ਪਿੱਛੇ ਹੱਥ ਧੋ ਕੇ ਪੈ ਗਈ ਹੈ ।ਜੇਕਰ ਇਹ ਅਫ਼ਸਰ ਮਹਾਰਾਸ਼ਟਰ ਸਰਕਾਰ ਦੇ ਅੜਿਕੇ ਆ ਗਿਆ ਤਾਂ ਬਹੁਤ ਵੱਡਾ ਇਕ ਮਾ ਫੀ ਆ ਸਾਹਮਣੇ ਆ ਜਾਵੇਗਾ ।ਇਸ ਆਰੀਅਨ ਖਾਣ ਨੂੰ ਇਸ ਕਰਕੇ ਵੀ ਫਸਾਇਆ ਗਿਆ ਕਿਉ ਕਿ ਗੁਜਰਾਤ ਦੇ ਮੁੰਦਰਾਂ ਪੋਰਟ ਜੋ ਹੁਣ ਅਡਾਨੀ ਦੀ ਮਲਕੀਅਤ ਹੈ ਓਸ ਉਪਰੋ ਪਿਛਲੇ ਦੋ ਮਹੀਨਿਆਂ ਵਿਚ ਦੋ ਵੱਡੀਆਂ ਖੇਪਾਂ ਨ ਸ਼ਿ ਆਂ ਦੀਆਂ ਫ ੜੀ ਆਂ ਗਈਆਂ ਹਨ ਜਿਸ ਵਿਚ 25ਹਜਾਰ ਕਿਲੋ ਅਤੇ 30ਹਜਾਰ ਕਿਲੋ ਡ ਰ ਗ ਫੜੀ ਹੈ ਜੋ ਭਾਰਤ ਦੇ ਇਤਿਹਾਸ ਵਿਚ ਸਭ ਤੋਂ ਵੱਡੀ ਖੇਪ ਹੈ ।ਓਸ ਪਾਸੇ ਤੋਂ ਮੀਡੀਆ ਦਾ ਧਿਆਨ ਹਟਾਉਣ ਵਾਸਤੇ ਇਹ ਸਭ ਕੁਝ ਕੀਤਾ ਗਿਆ ।ਮੁੰਦਰਾਂ ਪੋਰਟ ਤੀ ਡ ਰ ਗ ਫੜਨ ਵਾਲੇ ਅਫ਼ਸਰ ਦਾ ਹੁਣ ਤਬਾਦਲਾ ਹੋ ਗਿਆ ਹੈ ਤੇ ਓਹ ਮਾਮਲੇ ਦੀ ਖਬਰ ਇਸ ਖ਼ਬਰ ਵਿਚ ਰੁਲ ਗਈ ਹੈ ।- ਦਲਜੀਤ ਸਿੰਘ ਇੰਡਿਆਨਾ