Ludhiana: ਮਾਲਕ ਗਏ ਵਿਆਹ ‘ਤੇ, ਗਵਾਂਢੀ ਮੁੰਡੇ ਨੇ ਜਰਮਨ ਸ਼ੈਫਰਡ ਕੁੱਤੀ ਨਾਲ ਕੀਤਾ ਮੂੰਹ ਕਾਲਾ

Ludhiana: ਹੈਵਾਨੀਅਤ! ਮਾਲਕ ਗਏ ਵਿਆਹ ‘ਤੇ, ਗਵਾਂਢੀ ਮੁੰਡੇ ਨੇ ਜਰਮਨ ਸ਼ੈਫਰਡ ਕੁੱਤੀ ਨਾਲ ਕੀਤਾ ਮੂੰਹ ਕਾਲਾ

ਕੁੱਤੀ ਦੇ ਮਾਲਕ ਦੇ ਭਤੀਜੇ ਗੁਰਜੀਤ ਸਿੰਘ ਨੇ ਦੋਸ਼ ਲਾਇਆ ਹੈ ਕਿ ਮੁਲਜ਼ਮਾਂ ਨੇ ਕੁੱਤੀ ਦੀਆਂ ਲੱਤਾਂ ਬੰਨ੍ਹ ਕੇ ਅਤੇ ਮੂੰਹ ਬੰਨ੍ਹ ਕੇ ਉਸ ਨਾਲ ਬਲਾਤਕਾਰ ਕੀਤਾ। ਗੁਰਜੀਤ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੇ ਘਟਨਾ ਤੋਂ ਬਾਅਦ ਮੁਲਜ਼ਮਾਂ ਦੀ ਵੀਡੀਓ ਬਣਾਈ ਸੀ।

ਲੁਧਿਆਣਾ ਜ਼ਿਲੇ ‘ਚ ਇਕ ਸਿਰਫਿਰੇ ਨੌਜਵਾਨ ਨੇ ਆਪਣੀ ਹਵਸ ਪੂਰੀ ਕਰਨ ਲਈ ਗੁਆਂਢੀ ਦੀ ਜਰਮਨ ਸ਼ੈਫਰਡ ਕੁੱਤੀ ਨਾਲ ਬਲਾਤਕਾਰ ਕੀਤਾ। ਲੁਧਿਆਣਾ ਦੇ ਸ਼ਿਵਪੁਰੀ ਇਲਾਕੇ ‘ਚ ਦੋਸ਼ੀ ਨੇ ਵਾਰਦਾਤ ਨੂੰ ਉਸ ਸਮੇਂ ਅੰਜਾਮ ਦਿੱਤਾ ਜਦੋਂ ਉਸ ਦੇ ਗੁਆਂਢੀ ਕਿਸੇ ਦੇ ਵਿਆਹ ਸਮਾਗਮ ‘ਚ ਗਏ ਹੋਏ ਸਨ। ਮੌਕਾ ਦੇਖ ਕੇ ਦੋਸ਼ੀ ਗੁਆਂਢੀ ਦੀ ਕੰਧ ਟੱਪ ਕੇ ਘਰ ‘ਚ ਦਾਖਲ ਹੋ ਗਿਆ।

ਕੁੱਤੀ ਦੇ ਮਾਲਕ ਦੇ ਭਤੀਜੇ ਗੁਰਜੀਤ ਸਿੰਘ ਨੇ ਦੋਸ਼ ਲਾਇਆ ਹੈ ਕਿ ਮੁਲਜ਼ਮਾਂ ਨੇ ਕੁੱਤੀ ਦੀਆਂ ਲੱਤਾਂ ਬੰਨ੍ਹ ਕੇ ਅਤੇ ਮੂੰਹ ਬੰਨ੍ਹ ਕੇ ਉਸ ਨਾਲ ਬਲਾਤਕਾਰ ਕੀਤਾ। ਗੁਰਜੀਤ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੇ ਘਟਨਾ ਤੋਂ ਬਾਅਦ ਮੁਲਜ਼ਮਾਂ ਦੀ ਵੀਡੀਓ ਬਣਾਈ ਸੀ। ਉਸ ਨੇ ਦੱਸਿਆ ਕਿ ਉਸ ਦਾ ਚਾਚਾ ਕਿਸੇ ਦੇ ਵਿਆਹ ’ਤੇ ਗਿਆ ਹੋਇਆ ਸੀ ਤੇ ਉਹ ਇਸ਼ਨਾਨ ਕਰ ਰਿਹਾ ਸੀ। ਗੁਰਜੀਤ ਨੇ ਦੱਸਿਆ ਕਿ ਇਸ ਦੌਰਾਨ ਉਸ ਨੇ ਕੁੱਤੀ ਦੇ ਰੋਣ ਦੀ ਆਵਾਜ਼ ਸੁਣੀ। ਜਦੋਂ ਉਹ ਬਾਹਰ ਆਇਆ ਤਾਂ ਆਵਾਜ਼ਾਂ ਆਉਣੀਆਂ ਬੰਦ ਹੋ ਗਈਆਂ। ਉਸ ਨੇ ਦੱਸਿਆ ਕਿ ਜਦੋਂ ਉਹ ਕਮਰੇ ‘ਚ ਪਹੁੰਚਿਆ ਤਾਂ ਦੋਸ਼ੀ ਕੁੱਤੀ ਦੀਆਂ ਲੱਤਾਂ ਬੰਨ੍ਹ ਕੇ ਉਸ ਨਾਲ ਜਬਰ-ਜ਼ਨਾਹ ਕਰ ਰਿਹਾ ਸੀ। ਜਦੋਂ ਮੁਲਜ਼ਮ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਘਟਨਾ ਬਾਰੇ ਜਾਣੂ ਕਰਵਾਇਆ ਗਿਆ ਤਾਂ ਉਨ੍ਹਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਦਾ ਲੜਕਾ ਅਜਿਹਾ ਨਹੀਂ ਕਰ ਸਕਦਾ ਕਿਉਂਕਿ ਉਸ ਨੂੰ ਕੁੱਤੀ ਨਾਲ ਪਿਆਰ ਸੀ।

ਗੁਰਜੀਤ ਨੇ ਦੱਸਿਆ ਕਿ ਜਦੋਂ ਉਹ ਮੌਕੇ ‘ਤੇ ਮੁਲਜ਼ਮ ਦੀ ਵੀਡੀਓ ਬਣਾ ਰਿਹਾ ਸੀ ਤਾਂ ਉਸ ਨਾਲ ਬਹਿਸ ਕਰਨ ਲੱਗ ਪਿਆ। ਮੌਕਾ ਵੇਖ ਕੇ ਦੋਸ਼ੀ ਕਮਰੇ ਤੋਂ ਭੱਜ ਗਿਆ। ਲੋਕਾਂ ਨੇ ਦੋਸ਼ੀ ਨੂੰ ਫੜ ਲਿਆ ਅਤੇ ਪੁਲਸ ਨੂੰ ਸੂਚਨਾ ਦੇਣ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਘਟਨਾ ਤੋਂ ਬਾਅਦ ਹੈਲਪ ਫਾਰ ਐਨੀਮਲ ਵਾਲੰਟੀਅਰ ਸੰਗਠਨ ਨੇ ਵੀ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਮੁਲਜ਼ਮ ਨੇ ਗੂੰਗੇ ਪਸ਼ੂਆਂ ’ਤੇ ਤਸ਼ੱਦਦ ਕੀਤਾ ਹੈ ਅਤੇ ਪੁਲੀਸ ਨੂੰ ਡੂੰਘਾਈ ਨਾਲ ਜਾਂਚ ਕਰਨੀ ਚਾਹੀਦੀ ਹੈ ਕਿ ਕੀ ਮੁਲਜ਼ਮ ਪਹਿਲਾਂ ਵੀ ਗੂੰਗੇ ਪਸ਼ੂਆਂ ’ਤੇ ਤਸ਼ੱਦਦ ਕਰਦਾ ਰਿਹਾ ਹੈ?