ਸ੍ਰੀ ਮੁਕਤਸਰ ਸਾਹਿਬ ਦੇ ਸਰੋਵਰ ‘ਚੋਂ ਮਿਲੀ ਲਾ+ਸ਼

ਸ੍ਰੀ ਮੁਕਤਸਰ ਸਾਹਿਬ ਗੁਰਦੁਆਰੇ ਸਰੋਵਰ ‘ਚ ਛਾਲ ਮਾਰ ਚੂੜੇ ਵਾਲੀ ਨੇ ਕੀਤੀ ਖੁਦਕੁਸ਼ੀ !ਸਾਹਮਣੇ ਆਈ CCTV ਵੀਡੀਓ

ਅੱਜ ਸਵੇਰੇ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੇ ਸਰੋਵਰ ਵਿਚੋਂ ਨਵ-ਵਿਆਹੁਤਾ ਦੀ ਮਿਲੀ ਲਾਸ਼ ਅੱਜ ਸਵੇਰੇ ਗੁਰਦਵਾਰਾ ਟੁਟੀ ਗੰਢੀ ਸਾਹਿਬ ਵਿਖੇ ਮੱਥਾ ਟੇਕਣ ਆ ਰਹੇ ਅਤੇ ਸਰੋਵਰ ਦੀ ਪਰਿਕਰਮਾ ਕਰੇ ਸ਼ਰਧਾਲੂਆਂ ਨੇ ਸਰੋਵਰ ਵਿਚ ਇਕ ਲਾਸ਼ ਤੇਰ ਦੀ ਹੋਈ ਦੇਖੀ ਟੇ ਇਸ ਦੀ ਸੂਚਨਾ ਉਹਨਾਂ ਨੇ ਦਰਬਾਰ ਸਾਹਿਬ ਦੇ ਮਨੇਜਰ ਰੇਸ਼ਮ ਸਿੰਘ ਨੂੰ ਦਿਤੀ ਰੇਸ਼ਮ ਸਿੰਘ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿਤੀ ਥਾਣਾ ਸਿਟੀ ਪੁਲਿਸ ਵਲੋਂ ਮੌਕੇ ਤੇ ਪਹੁੰਚਕੇ ਲਾਸ਼ ਨੂੰ ਸਰੋਵਰ ਵਿਚੋਂ ਬਾਹਰ ਕੱਢਵਾਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਭੇਜ ਦਿੱਤਾ ਮਿਰਤਕ ਲੜਕੀ ਦੀ ਉਮਰ ਕਰੀਬ 23/24 ਸਾਲ ਲਗ ਰਹੀ ਸੀ ਅਤੇ ਬਾਹਾਂ ਵਿਚ ਚੂੜਾ ਪਾਇਆ ਹੋਇਆ ਸੀ ਦੇਖਣ ਤੋਂ ਇਸ ਤਰ੍ਹਾਂ ਲਗ। ਰਿਹਾ ਸੀ ਕਿ ਇਸ ਦਾ ਵਿਆਹ ਕੁਝ ਦਿਨ ਪਹਿਲਾਂ ਹੋਇਆ ਹੋਵੇ ਇਸ ਲੜਕੀ ਦੀ ਪਹਿਚਾਣ ਨਹੀਂ ਹੋ ਸਕੀ ਪੁਲਿਸ ਕਰ ਰਹੀ ਇਸ ਦੀ ਬਰੀਕੀ ਨਾਲ ਜਾਂਚ

ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ‘ਚ ਅਜ ਸਵੇਰੇ ਇਕ ਨਵਵਿਆਹੁਤਾ ਔਰਤ ਦੀ ਲਾਸ਼ ਮਿਲੀ। ਇਸ ਔਰਤ ਦੇ ਹੱਥਾਂ ਚ ਵਿਆਹ ਦਾ ਚੂੜਾ ਪਾਇਆ ਹੋਇਆ ਸੀ। ਸ੍ਰੀ ਦਰਬਾਰ ਸਾਹਿਬ ਦੇ ਸੇਵਾਦਾਰਾਂ ਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ। ਸਰੋਵਰ ‘ਚੋਂ ਲਾਸ਼ ਕੱਢਣ ਤੋਂ ਬਾਅਦ ਇਸ ਨੂੰ ਸ਼ਨਾਖਤ ਲਈ ਸਰਕਾਰੀ ਹਸਪਤਾਲ ਮੋਰਚਰੀ ‘ਚ ਭੇਜ ਦਿੱਤਾ ਗਿਆ।ਮ੍ਰਿਤਕ ਔਰਤ ਦੀ ਪਛਾਣ ਈਸ਼ੂ ਵਜੋਂ ਹੋਈ ਹੈ। ਜੋ ਕਿ ਸਰਕਾਰੀ ਨੌਕਰੀ ‘ਤੇ ਸੀ ਅਤੇ ਕਰੀਬ ਡੇਢ ਮਹੀਨਾ ਪਹਿਲਾ ਹੀ ਇਸਦਾ ਵਿਆਹ ਹੋਇਆ ਸੀ। ਗੱਲਬਾਤ ਦੌਰਾਨ ਪਰਿਵਾਰਕ ਮੈਂਬਰਾਂ ਨੇ ਉਸ ਦੇ ਸਹੁਰਾ ਪਰਿਵਾਰ ‘ਤੇ ਦਾਜ ਮੰਗਣ ਦੇ ਇਲਜ਼ਾਮ ਲਗਾਏ ਹਨ ਅਤੇ ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ।ਇਸ ਮਾਮਲੇ ਸਬੰਧੀ ਐਸ ਐਚ ਓ ਨਵਪ੍ਰੀਤ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।