ਕਰਵਾਚੌਥ ਮੌਕੇ ਨੇਹਾ ਕੱਕੜ ਅਤੇ ਪਤੀ ਰੋਹਨਪ੍ਰੀਤ ਸਿੰਘ ਨੇ ਸ਼ੇਅਰ ਕੀਤੀਆਂ ਖ਼ੂਬਸੂਰਤ ਤਸਵੀਰਾਂ

ਬੀਤੇ ਦਿਨ ਯਾਨੀ ਕਿ 13 ਅਕਤੂਬਰ ਨੂੰ ਦੇਸ਼ ਭਰ ‘ਚ ਕਰਵਾਚੌਥ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਆਮ ਲੋਕਾਂ ਦੇ ਨਾਲ-ਨਾਲ ਸੈਲੀਬ੍ਰਿਟੀਜ਼ ‘ਚ ਵੀ ਕਰਵਾਚੌਥ ਦਾ ਰੰਗ ਵੇਖਣ ਨੂੰ ਮਿਲਿਆ। ਬਾਲੀਵੁੱਡ ਤੇ ਪੰਜਾਬੀ ਗਾਇਕਾ ਨੇਹਾ ਕੱਕੜ ਨੇ ਆਪਣੇ ਪਤੀ ਰੋਹਨਪ੍ਰੀਤ ਲਈ ਕਰਵਾਚੌਥ ਦਾ ਵਰਤ ਰੱਖਿਆ। ਇਹ ਨੇਹਾ ਕੱਕੜ ਦਾ ਦੂਜਾ ਕਰਵਾਚੌਥ ਸੀ। ਇਸ ਦੌਰਾਨ ਨੇਹਾ ਕੱਕੜ ਅਤੇ ਰੋਹਨਪ੍ਰੀਤ ਨੇ ਮੈਚਿੰਗ ਕੱਪੜੇ ਪਹਿਨੇ ਸਨ ਅਤੇ ਜੋੜੇ ਨੇ ਕੈਮਰੇ ਸਾਹਮਣੇ ਰੋਮਾਂਟਿਕ ਪੋਜ਼ ਵੀ ਦਿੱਤੇ।

ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਦੋਵੇਂ ਇਕੱਠੇ ਕਈ ਕਿਊਟ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਅਜਿਹੇ ‘ਚ ਕਰਵਾਚੌਥ ਦੇ ਮੌਕੇ ‘ਤੇ ਇਹ ਜੋੜਾ ਕਿਊਟ ਤਸਵੀਰਾਂ ਸ਼ੇਅਰ ਕਰਨ ਤੋਂ ਕਿਵੇਂ ਪਿੱਛੇ ਰਹਿ ਸਕਦਾ ਸੀ।

ਕਰਵਾਚੌਥ ਦੀ ਪੂਜਾ ਤੋਂ ਬਾਅਦ ਜੋੜੇ ਨੇ ਇਕੱਠੇ ਕਾਫੀ ਰੋਮਾਂਟਿਕ ਪੋਜ਼ ਦਿੱਤੇ। ਪ੍ਰਸ਼ੰਸਕ ਵੀ ਇਸ ਜੋੜੀ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ। ਕੁਝ ਯੂਜ਼ਰਸ ਨੇ ਦੋਹਾਂ ਦੀਆਂ ਇਹ ਤਸਵੀਰ ਵੇਖ ਕੇ ਆਖ ਰਹੇ ਹਨ, ‘ਅਸਮਾਨ ‘ਚ ਦੋ ਚੰਦ ਨਿਕਲ ਆਏ ਹਨ।’

ਨੇਹਾ ਨੇ ਰੋਹਨ ਲਈ ਕਰਵਾਚੌਥ ਦਾ ਵਰਤ ਰੱਖਿਆ ਅਤੇ ਕਰਵਾਚੌਥ ਦੀ ਹਰ ਰਸਮ ਰੀਤੀ-ਰਿਵਾਜ ਨਾਲ ਪੂਰੀ ਕੀਤੀ। ਵਰਤ ਤੋਂ ਬਾਅਦ ਜੋੜੇ ਨੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ।

ਇਨ੍ਹਾਂ ਤਸਵੀਰਾਂ ‘ਚ ਨੇਹਾ ਕੱਕੜ ਸ਼ਰਾਰਤਾਂ ਕਰਦੀ ਨਜ਼ਰ ਆਈ ਹੈ, ਉਥੇ ਹੀ ਰੋਹਨਪ੍ਰੀਤ ਨੇ ਆਪਣੀ ਪਤਨੀ ‘ਤੇ ਖੂਬ ਪਿਆਰ ਲੁਟਾਇਆ। ਵਿਆਹ ਤੋਂ ਬਾਅਦ ਨੇਹਾ ਕੱਕੜ ਪੈਰਿਸ ਚਲੀ ਗਈ ਜਿੱਥੇ ਨੇਹਾ ਨੇ ਆਈਫਲ ਟਾਵਰ ਦੇ ਸਾਹਮਣੇ ਪਤੀ ਰੋਹਨਪ੍ਰੀਤ ਨੂੰ ਕਿਸ ਕਰਦੇ ਹੋਏ ਇਹ ਸੁਪਰ ਰੋਮਾਂਟਿਕ ਤਸਵੀਰ ਸ਼ੇਅਰ ਕੀਤੀ ਸੀ।

ਦੱਸਣਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਹੀ ਨੇਹਾ ਕੱਕੜ ਪਤੀ ਰੋਹਨਪ੍ਰੀਤ ਨਾਲ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਪਹੁੰਚੀ ਸੀ। ਬਾਲੀਵੁੱਡ ਦੀ ਇਹ ਹੌਟ ਜੋੜੀ ਸੋਸ਼ਲ ਮੀਡੀਆ ‘ਤੇ ਇਕ-ਦੂਜੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਨ ਦਾ ਕੋਈ ਮੌਕਾ ਨਹੀਂ ਛੱਡਦੀ।

ਕਰਵਾਚੌਥ ਮੌਕੇ ਬਾਲੀਵੁੱਡ ਗਾਇਕਾ ਨੇਹਾ ਕੱਕੜ ਅਤੇ ਪਤੀ ਰੋਹਨਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਖ਼ੂਬਸੂਰਤ ਤਸਵੀਰਾਂ