ਸ਼ਹਿਨਾਜ਼ ਗਿੱਲ ਦੇ ਪਿਤਾ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ ਕਹਿੰਦੇ ‘ਦੀਵਾਲੀ ਤੋਂ ਪਹਿਲਾਂ ਮਾਰ ਦਿਆਂਗੇ’

ਅਦਾਕਾਰ ਸ਼ਹਿਨਾਜ਼ ਗਿੱਲ ਦੇ ਪਿਤਾ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ ਕਹਿੰਦੇ ‘ਦੀਵਾਲੀ ਤੋਂ ਪਹਿਲਾਂ ਮਾਰ ਦਿਆਂਗੇ’

ਪੰਜਾਬ ਨਾਲ ਸੰਬੰਧਤ ਨਾਮੀ ਅਦਾਕਾਰਾ ਸ਼ਹਿਨਾਜ ਗਿੱਲ ਦੇ ਪਿਤਾ ਸੰਤੋਖ ਸਿੰਘ ਨੂੰ ਅੱਜ ਮੋਬਾਇਲ ‘ਤੇ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਦੀ ਜਾਣਕਾਰੀ ਖੁਦ ਸ਼ਹਿਨਾਜ ਦੇ ਪਿਤਾ ਸੰਤੋਖ ਸਿੰਘ ਸੁੱਖ ਨੇ ਦਿੱਤੀ ਤੇ ਨਾਲ ਹੀ ਇਸ ਦੀ ਸ਼ਿਕਾਇਤ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਅੇੈਸਅੇੈਸਪੀ ਸਵਪਨ ਸ਼ਰਮਾ ਨੂੰ ਵੀ ਦੇ ਦਿੱਤੀ ਹੈ। ਸੰਤੋਖ ਸਿੰਘ ਵਾਸੀ ਬਿਆਸ ਨੇ ਦੱਸਿਆ ਕਿ ਅੱਜ ਉਹ ਜੰਡਿਆਲਾ ਗੁਰੂ ਤੋਂ ਜਾ ਰਹੇ ਸਨ ਕਿ ਉਨਾਂ ਦੇ ਮੋਬਾਇਲ ‘ਤੇ ਵਿਦੇਸ਼ੀ ਨੰਬਰ ਤੋਂ ਆਏ ਫੋਨ ‘ਚ ਉਨਾਂ ਨੂੰ ਦੀਵਾਲੀ ਤੋੰ ਪਹਿਲਾਂ ਘਰ ਅੰਦਰ ਦਾਖਲ ਹੋ ਕੇ ਜਾਨੋ ਮਾਰਨ ਦੀ ਧਮਕੀ ਮਿਲੀ ਹੈ।

ਸੰਤੋਖ ਸਿੰਘ ਨੇ ਕਿਹਾ ਕਿ ਫੋਨ ਕਰਨ ਵਾਲੇ ਨੇ ਕਿਹਾ ਕਿ ਪਹਿਲਾਂ ਤੂੰ ਬੱਚ ਗਿਆ ਸੀ ਤੇ ਹੁਣ ਦੀਵਾਲੀ ਤੋਂ ਪਹਿਲਾਂ ਤੈਨੂੰ ਤੇਰੇ ਘਰ ਦਾਖਲ ਹੋ ਕੇ ਮਾਰ ਦੇਵਾਂਗੇ, ਕਿਉੰਕਿ ਤੇਰੀ ਪਾਰਟੀਬਾਜੀ ਦੀਆਂ ਗਤੀਵਿਧੀਆਂ ਨੇ ਬਹੁਤ ਅੱਤ ਚੁੱਕੀ ਹੈ। ਸੰਤੋਖ ਸਿੰਘ ਨੇ ਦੱਸਿਆ ਕਿ ਉਨਾਂ ਦੇ ਫੋਨ ਕੱਟਣ ‘ਤੇ ਦੋਬਾਰਾ ਕਾਲ ਆਈ ਤੇ ਫਿਰ ਧਮਕੀਆਂ ਜਾਰੀ ਰੱਖੀਆਂ। ਸੰਤੋਖ ਸਿੰਘ ਸੁੱਖ ਪ੍ਰਧਾਨ ਭਾਜਪਾ ਵੱਲੋਂ ਖਡੂਰ ਸਾਹਿਬ ਹਲਕੇ ਤੋਂ ਵਿਧਾਨ ਸਭਾ ਚੋਣ ਲੜ ਚੁੱਕੇ ਹਨ ਤੇ ਸ਼ਿਵ ਸੈਨਾ (ਰਾਸ਼ਟਰੀ ਭੰਗਵਾ) ਦੇ ਚੇਅਰਮੈਨ ਵੀ ਹਨ।

ਸੰਤੋਖ ਸਿੰਘ ਮੁਤਾਬਕ 25 ਦਸੰਬਰ ਨੂੰ ਉਨਾਂ ਦੀ ਕਾਰ ‘ਤੇ ਗੋਲੀਆਂ ਚਲਾ ਕੇ ਕਾਤਲਾਨਾ ਹਮਲਾ ਵੀ ਹੋਇਆ ਸੀ ਤੇ ਅੱਜ ਫੋਨ ਕਰਨ ਵਾਲੇ ਨੇ ਉਸ ਹਮਲੇ ਦਾ ਵੀ ਜਿਕਰ ਕੀਤਾ। ਸੰਤੋਖ ਸਿੰਘ ਨੇ ਕਿਹਾ ਕਿ ਅੇੈਸਅੇੈਸਪੀ ਦਿਹਾਤੀ ਨੂੰ ਫੋਨ ‘ਤੇ ਸ਼ਿਕਾਇਤ ਦੇ ਦਿੱਤੀ ਹੈ ਤੇ ਕੱਲ ਉਹ ਆਪਣੇ ਸਮਰਥਕਾਂ ਨਾਲ ਅੇੈਸਅੇੈਸਪੀ ਸਵਪਨ ਸ਼ਰਮਾ ਨੂੰ ਮਿਲਕੇ ਲਿਖਤੀ ਸ਼ਿਕਾਇਤ ਵੀ ਦੇਣਗੇ। ਸੰਤੋਖ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਸੁਰੱਖਿਆ ਵੀ ਮਿਲੀ ਹੋਈ ਹੈ। ਉਨ੍ਹਾਂ ਦੀ ਬੇਟੀ ਸ਼ਹਿਨਾਜ ਗਿੱਲ ਬਾਲੀਵੁੱਡ ‘ਚ ਕਾਫੀ ਨਾਮਣਾ ਵੀ ਖੱਟ ਰਹੀ ਹੈ ਤੇ ਪਿਛਲੇ ਵਰੇ ਸੰਤੋਖ ਸਿੰਘ ਸਲਮਾਨ ਖਾਨ ਦੇ ਇਕ ਟੀਵੀ ਸ਼ੋਅ ‘ਚ ਵੀ ਆਪਣੀ ਬੇਟੀ ਸ਼ਹਿਨਾਜ ਨਾਲ ਗਏ ਸਨ।

ਸਹਿਨਾਜ਼ ਗਿੱਲ ਦੇ ਪਿਤਾ ਨੂੰ ਮਿਲੀ ਧਮਕੀ ਕਿਹਾ -ਗੋਲੀ ਨਹੀਂ ਬਲਕਿ ਦਿਲ ਦੇ ਟੁੱਕੜੇ – ਟੁੱਕੜੇ ਕਰਾਂਗੇ