ਕੈਨੇਡਾ – ਪੰਜਾਬੀ ਨੌਜੁਆਨ ਦੀ ਡੁੰਘੇ ਪਾਣੀ ਚ ਡੁੱਬਣ ਕਾਰਨ ਹੋਈ ਮੌਤ

ਕੈਨੇਡਾ ਦੇ ਸੂਬੇ ਅਲਬਰਟਾ ਦੇ ਸ਼ਹਿਰ ਕੈਲਗਰੀ ਨਾਲ ਸਬੰਧਤ 37 ਸਾਲਾਂ ਨੌਜਵਾਨ ਮਨਦੀਪ ਸਿੰਘ ਉੱਪਲ (ਰਵੀ) ਦੀ ਡੁੰਘੇ ਪਾਣੀ ਚ ਡੁੱਬਣ ਕਾਰਨ ਹੋਈ ਮੌਤ, ਨੌਜਵਾਨ ਆਪਣੇ ਸਾਥੀਆਂ ਨਾਲ Bow River ਵਿਖੇ ਗਿਆ ਸੀ ਘੁੰਮਣ ਜਿਥੇ ਵਾਪਰਿਆ ਹੈ ਹਾਦਸਾ। ਨੌਜਵਾਨ ਦਾ ਸਬੰਧ ਪੰਜਾਬ ਦੇ ਸੰਗਰੂਰ ਜਿਲੇ ਦੇ ਭਵਾਨੀਗੜ੍ਹ ਨਾਲ ਹੈ। ਜਿਕਰਯੋਗ ਹੈ ਕਿ ਪਾਣੀ ਚ ਡੁੱਬਣ ਨਾਲ ਹੁੰਦੀਆ ਮੌਤਾ ਦਾ ਸਿਲਸਿਲਾ ਕੈਨੇਡਾ ਚ ਲਗਾਤਾਰ ਜਾਰੀ ਹੈ ਭਾਵੇਂ ਕਿ ਇਸ ਬਾਬਤ ਲਗਾਤਾਰ ਐਡਵਾਈਜ਼ਰੀ ਜਾਰੀ ਹੁੰਦੀਆ ਰਹਿਣਦੀਆਂ ਹਨ।
ਕੁਲਤਰਨ ਸਿੰਘ ਪਧਿਆਣਾ

ਕੈਨੇਡਾ ਦੀ ਧਰਤੀ ‘ਤੇ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ, ਪਿੰਡ ਲੋਹਗੜ੍ਹ ‘ਚ ਪਸਰਿਆ ਸੋਗ

ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਲੋਹਗੜ੍ਹ ਦੇ ਇਕ ਨੌਜਵਾਨ ਦੀ ਕੈਨੇਡਾ ਵਿਖੇ ਇਕ ਸੜਕ ਹਾਦਸੇ ’ਚ ਮੌਤ ਹੋ ਜਾਣ ਦਾ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕ ਦੀ ਪਛਾਣ ਸ਼ੁਭਦੀਪ ਸਿੰਘ ਦੁਸਾਂਝ (24) ਪੁੱਤਰ ਅਮਰਜੀਤ ਸਿੰਘ ਵਾਸੀ ਲੋਹਗੜ੍ਹ, ਫਿਰੋਜ਼ਪੁਰ ਵਜੋਂ ਹੋਈ। ਸ਼ੁੱਭਦੀਪ ਦੀ ਮੌਤ ਕੈਨੇਡਾ ਦੇ ਬੀ. ਸੀ. ਸਟੇਟ ’ਚ ਟਰੱਕ ਨਾਲ ਹਾਦਸਾ ਹੋਣ ਕਾਰਨ ਹੋਈ। ਖਬਰ ਮਿਲਦਿਆਂ ਹੀ ਪਿੰਡ ਲੋਹਗੜ੍ਹ ’ਚ ਸੋਗ ਦੀ ਲਹਿਰ ਦੌੜ ਗਈ। ਕੈਨੇਡਾ ’ਚ ਰਹਿੰਦੇ ਪੰਜਾਬੀ ਭਾਈਚਾਰੇ ’ਚ ਵੀ ਕਾਫ਼ੀ ਸੋਗ ਪਾਇਆ ਜਾ ਰਿਹਾ ਹੈ।

ਦੱਸ ਦੇਈਏ ਕਿ ਰੋਜ਼ਾਨਾ ਹੀ ਵਿਦੇਸ਼ਾਂ ‘ਚ ਰੋਜ਼ੀ-ਰੋਟੀ ਕਮਾਉਣ ਗਏ ਪੰਜਾਬੀ ਨੌਜਵਾਨਾਂ ਦੀ ਮੌਤ ਦੀਆਂ ਖ਼ਬਰਾਂ ਮਿਲਦੀਆਂ ਰਹਿੰਦੀਆਂ ਹਨ। ਬੀਤੇ ਦਿਨੀਂ ਵੀ ਕੈਨੇਡਾ ਗਏ ਮੋਗਾ ਦੇ ਰਹਿਣ ਵਾਲੇ ਨੌਜਵਾਨ ਜਗਸੀਰ ਸਿੰਘ ਦੀ ਸੜਕ ਹਾਦਸੇ ਦੌਰਾਨ ਦਰਦਨਾਕ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਅੱਜ ਸਵੇਰੇ ਸੰਗਰੂਰ ਦੇ ਇਕ ਨੌਜਵਾਨ ਦੀ ਵੀ ਕੈਨੇਡਾ ਵਿਖੇ ਪਾਣੀ ‘ਚ ਡੁੱਬ ਜਾਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਤੇ ਅੱਜ ਵੀ ਫਿਰੋਜ਼ਪੁਰ ਦੇ ਇਸ ਨੌਜਵਾਨ ਦੀ ਮੌਤ ਨੇ ਵਿਦੇਸ਼ ‘ਚ ਬੈਠੇ ਪੰਜਾਬੀਆਂ ਤੋਂ ਇਲਾਵਾ ਪਰਿਵਾਰ ਅਤੇ ਪਿੰਡ ਵਾਸੀਆਂ ‘ਚ ਭਾਰੀ ਸੋਗ ਭਰ ਦਿੱਤਾ ਹੈ।