ਕੈਨੇਡਾ ‘ਚ ਕਾਲਜ ਦੇ ਬਾਹਰ ਆਪਸ ‘ਚ ਭਿੜੇ ਪੰਜਾਬੀ ਵਿਦਿਆਰਥੀ

ਕੈਨੇਡਾ ‘ਚ ਕਾਲਜ ਦੇ ਬਾਹਰ ਆਪਸ ‘ਚ ਭਿੜੇ ਪੰਜਾਬੀ ਵਿਦਿਆਰਥੀ #Canada #PunjabiStudents

ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬਰੈਂਮਪਟਨ ਵਿਖੇ ਪੰਜਾਬੀ ਵਿਦਿਆਰਥੀਆਂ ਦੇ ਗੁੱਟ ਆਪਸ ਵਿਚ ਭਿੜ ਗਏ। ਇਹਨਾਂ ਗੁਟਾਂ ਵਿਚ ਜ਼ਬਰਦਸਤ ਲੜਾਈ ਹੋਈ। ਸ਼ੈਰੀਡਨ ਪਲਾਜ਼ਾ ਕਾਲਜ ਨੇੜੇ ਹੋਈ ਇਸ ਲੜਾਈ ਦੀ ਵੀਡੀਓ ਅਤੇ ਖ਼ੌਫਨਾਕ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ ਸਮੇਂ ਵਿਦਿਆਰਥੀ ਲੜ ਰਹੇ ਸੀ, ਉਸ ਦੌਰਾਨ ਇਕ ਸ਼ਖਸ ਨੇ ਇਸ ਘਟਨਾ ਦਾ ਵੀਡੀਓ ਬਣਾ ਲਿਆ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ।

ਵੀਡੀਓ ਬਣਾਉਣ ਵਾਲੇ ਦੇ ਮੁਤਾਬਕ ਲੜਾਈ ਦੌਰਾਨ ਤਲਵਾਰਾਂ ਚਲਾਈਆਂ ਗਈਆਂ ਅਤੇ ਇਕ ਵਿਦਿਆਰਥੀ ਦੀ ਬਾਂਹ ਤੱਕ ਵੱਢ ਦਿੱਤੀ ਗਈ। ਵਿਦਿਆਰਥੀਆਂ ਨੇ ਤਿੱਖੇ ਹਥਿਆਰਾਂ ਦੀ ਵਰਤੋਂ ਕੀਤੀ। ਇਹ ਸਾਰੇ ਨੌਜਵਾਨ ਪੰਜਾਬ ਨਾਲ ਸਬੰਧਤ ਦੱਸੇ ਜਾ ਰਹੇ ਹਨ।ਜ਼ਿਕਰਯੋਗ ਹੈ ਕਿ ਬਰੈਂਮਪਟਨ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਰਹਿੰਦੇ ਹਨ। ਮਾਪੇ ਆਪਣੇ ਬੱਚਿਆਂ ਨੂੰ ਸੁਨਹਿਰੇ ਭਵਿੱਖ ਲਈ ਵਿਦੇਸ਼ ਭੇਜਦੇ ਹਨ ਪਰ ਇਹੋ ਜਿਹੀਆਂ ਘਟਨਾਵਾਂ ਭਾਈਚਾਰੇ ਨੂੰ ਸ਼ਰਮਿੰਦਾ ਕਰਦੀਆਂ ਹਨ।