ਰਾਘਵ ਨਾਲ ਰਿਲੇਸ਼ਨਸ਼ਿਪ ਦੀਆਂ ਖ਼ਬਰਾਂ ’ਤੇ ਸ਼ਹਿਨਾਜ਼ ਗਿੱਲ ਨੇ ਤੋੜੀ ਚੁੱਪੀ

ਐਂਟਰਟੇਨਮੈਂਟ ਕੁਈਨ ਸ਼ਹਿਨਾਜ਼ ਗਿੱਲ ਕਦੇ ਆਪਣੀ ਨਿੱਜੀ ਤਾਂ ਕਦੇ ਕੰਮਕਾਜੀ ਜ਼ਿੰਦਗੀ ਕਾਰਨ ਸੁਰਖ਼ੀਆਂ ’ਚ ਰਹਿੰਦੀ ਹੈ। ਸ਼ਹਿਨਾਜ਼ ਗਿੱਲ ਨੂੰ ਲੈ ਕੇ ਸਭ ਤੋਂ ਤਾਜ਼ਾ ਚਰਚਾ ਇਹ ਹੈ ਕਿ ਉਹ ਟੀ. ਵੀ. ਹੋਸਟ ਤੇ ਡਾਂਸਰ ਰਾਘਵ ਜੁਆਲ ਨੂੰ ਡੇਟ ਕਰ ਰਹੀ ਹੈ। ਰਾਘਵ ਨੇ ਇਨ੍ਹਾਂ ਖ਼ਬਰਾਂ ਨੂੰ ਤਰਜੀਹ ਨਾ ਦੇਣ ਦੀ ਗੱਲ ਆਖੀ ਸੀ। ਹੁਣ ਸ਼ਹਿਨਾਜ਼ ਗਿੱਲ ਦੀ ਵੀ ਪ੍ਰਤੀਕਿਰਿਆ ਸਾਹਮਣੇ ਆ ਗਈ ਹੈ।

ਬੀਤੀ ਰਾਤ ਸ਼ਹਿਨਾਜ਼ ਗਿੱਲ ਆਫਣੇ ਭਰਾ ਸ਼ਾਹਬਾਜ਼ ਦੇ ਨਵੇਂ ਪੰਜਾਬੀ ਗੀਤ ‘ਆਉਂਦਾ ਜਾਂਦਾ’ ਦੇ ਲਾਂਚ ਇਵੈਂਟ ’ਚ ਪਹੁੰਚੀ ਸੀ। ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ਹਿਨਾਜ਼ ਗਿੱਲ ਨੇ ਉਸ ਦੇ ਅਫੇਅਰ ਨੂੰ ਲੈ ਕੇ ਉੱਡ ਰਹੀਆਂ ਅਟਕਲਾਂ ’ਤੇ ਪ੍ਰਤੀਕਿਰਿਆ ਦਿੱਤੀ।

ਮੀਡੀਆ ਨਾਲ ਗੱਲਬਾਤ ਦੌਰਾਨ ਸ਼ਹਿਨਾਜ਼ ਅਚਾਨਕ ਕਹਿਣ ਲੱਗਦੀ ਹੈ ਕਿ ਮੀਡੀਆ ਝੂਠ ਬੋਲਦੀ ਹੈ। ਮੀਡੀਆ ਹਰ ਵਾਰ ਝੂਠ ਬੋਲਦੀ ਹੈ। ਕੁਝ ਵੀ ਬੋਲਦੀ ਹੈ। ਸ਼ਹਿਨਾਜ਼ ਦੀ ਇਸ ਗੱਲ ਨੂੰ ਸੁਣ ਕੇ ਇਕ ਜਰਨਲਿਸਟ ਨੇ ਸ਼ਹਿਨਾਜ਼ ਨੂੰ ਸਵਾਲ ਕੀਤਾ।

ਸ਼ਹਿਨਾਜ਼ ਤੋਂ ਪੁੱਛਿਆ, ‘‘ਸ਼ਹਿਨਾਜ਼ ਕਿਤੇ ਤੁਹਾਡਾ ਇਸ਼ਾਰਾ ਇਸ ਪਾਸੇ ਤਾਂ ਨਹੀਂ ਕਿ ਅੱਜ-ਕੱਲ ਤੁਹਾਨੂੰ ਲੈ ਕੇ ਚਰਚਾ ਹੈ ਕਿ ਤੁਸੀਂ ਰਿਲੇਸ਼ਨਸ਼ਿਪ ’ਚ ਹੋ। ਕਿਤੇ ਤੁਸੀਂ ਇਸ ਚੀਜ਼ ਨੂੰ ਲੈ ਕੇ ਤਾਂ ਨਹੀਂ ਕਹਿ ਰਹੇ ਕਿ ਮੀਡੀਆ ਝੂਠ ਬੋਲਦੀ ਹੈ।’’

ਇਸ ਸਵਾਲ ਦਾ ਬੇਬਾਕੀ ਨਾਲ ਜਵਾਬ ਦਿੰਦਿਆਂ ਸ਼ਹਿਨਾਜ਼ ਨੇ ਕਿਹਾ, ‘‘ਹਾਂ ਤਾਂ ਮੀਡੀਆ ਬੋਲਦੀ ਹੈ ਨਾ ਝੂਠ। ਤੁਸੀਂ ਇਨ੍ਹਾਂ ਨਾਲ ਖੜ੍ਹੇ ਹੋ ਤਾਂ ਤੁਸੀਂ ਰਿਲੇਸ਼ਨ ’ਚ ਹੋ। ਨਹੀਂ ਨਾ, ਅਸੀਂ ਕਿਸੇ ਨਾਲ ਖੜ੍ਹੇ ਹੋ ਜਾਈਏ ਜਾਂ ਘੁੰਮ ਲਈਏ ਤਾਂ ਅਸੀਂ ਰਿਲੇਸ਼ਨਸ਼ਿਪ ’ਚ ਹੋ ਜਾਂਦੇ ਹਾਂ ਕੀ? ਤਾਂ ਬਸ ਮੀਡੀਆ ਫਿਰ ਝੂਠ ਹੀ ਬੋਲਦੀ ਹੈ ਨਾ। ਧੰਨਵਾਦ।’’

ਸ਼ਹਿਨਾਜ਼ ਦੇ ਇਸ ਜਵਾਬ ਤੋਂ ਸਾਫ ਹੋ ਗਿਆ ਹੈ ਕਿ ਉਹ ਰਾਘਵ ਨਾਲ ਰਿਲੇਸ਼ਨ ’ਚ ਨਹੀਂ ਹੈ।