25-30 ਲੱਖ ਲਾ ਕੇ ਚਾਵਾਂ ਨਾਲ ਕੁੜੀ ਦਾ NRI ਮੁੰਡੇ ਨਾਲ ਕੀਤਾ ਵਿਆਹ

25-30 ਲੱਖ ਲਾ ਕੇ ਚਾਵਾਂ ਨਾਲ ਕੁੜੀ ਦਾ NRI ਮੁੰਡੇ ਨਾਲ ਕੀਤਾ ਵਿਆਹ – ਅਮਰੀਕਾ ਜਾ ਮੁੰਡਾ ਮੁੜ ਕੇ ਨੀ ਆਇਆ ਕੁੜੀ ਨੇ ਚੁੱਕ ਲਿਆ ਇਹ ਕਦਮ #Hoshiarpur #HusbandWife #America #NRI #PunjabBoy #FraudCase

ਖਬਰ ਹੁਸਿ਼ਆਰਪੁਰ ਦੇ ਨਜ਼ਦੀਕੀ ਪਿੰਡ ਸਰਹਾਲਾ ਮੁੰਡੀਆਂ ਤੋਂ ਐ ਜਿੱਥੋਂ ਦੇ ਰਹਿਣ ਵਾਲੇ ਇਕ ਪਰਿਵਾਰ ਵਲੋਂ ਆਪਣੀ ਧੀ ਹਰਮਨਪ੍ਰੀਤ ਕੌਰ ਦਾ ਵਿਆਹ ਸਾਲ 2018 ਚ ਮੁਰਾਦਪੁਰ ਨਰਿਆਲ ਦੇ ਰਹਿਣ ਵਾਲੇ ਨੌਜਵਾਨ ਹਰਮਨਦੀਪ ਸਿੰਘ ਨਾਲ ਕੀਤਾ ਗਿਆ ਸੀ ਜੋ ਕਿ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਅਮੇਰੀਕਾ ਚਲਾ ਗਿਆ ਸੀ ਤੇ ਅਮੇਰੀਕਾ ਜਾਣ ਤੋਂ ਬਾਅਦ ਹਰਮਨਦੀਪ ਸਿੰਘ ਨੇ ਲੜਕੀ ਨਾਲ ਗੱਲਬਾਤ ਕਰਨੀ ਛੱਡ ਦਿੱਤੀ ਤੇ ਇੰਨਾ ਹੀ ਨਹੀਂ ਉਸਦੇ ਅਮੇਰੀਕਾ ਜਾਣ ਤੋਂ ਬਾਅਦ ਲੜਕੇ ਦੇ ਚਾਚਾ ਅਤੇ ਚਾਹੀ ਵਲੋਂ ਲੜਕੀ ਨੂੰ ਤੰਗ ਪ੍ਰੇ਼ਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਉਸਨੂੰ ਪੇਕੇ ਘਰ ਭੇਜ ਦਿੱਤਾ।

ਜਿਸ ਤੋਂ ਬਾਅਦ ਦੁਖੀ ਹੋਈ ਲੜਕੀ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮ ਹੱਤਿਆ ਕਰ ਲਈ।ਭਾਵੁਕ ਹੁੰਦਿਆਂ ਮ੍ਰਿਤਕ ਲੜਕੀ ਹਰਮਨਪ੍ਰੀਤ ਕੌਰ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਵਲੋਂ 10 ਫਰਵਰੀ 2018 ਨੂੰ ਆਪਣੀ ਧੀ ਦਾ ਵਿਆਹ ਮੁਰਾਦਪੁਰ ਨਰਿਆਲ ਦੇ ਰਹਿਣ ਵਾਲੇ ਹਰਮਨਦੀਪ ਸਿੰਘ ਨਾਲ ਕੀਤਾ ਗਿਆ ਸੀ ਤੇ ਵਿਆਹ ਦੇ ਕਰੀਬ 25 ਤੋਂ 30 ਲੱਖ ਦਾ ਖਰਚ ਆਇਆ ਸੀ ਤੇ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਹਰਮਨਦੀਪ ਸਿੰਘ ਵਾਪਿਸ ਅਮੇਰੀਕਾ ਚਲਾ ਗਿਆ ਤੇ ਉਸਦੇ ਮਾ ਬਾਪ ਵੀ ਵਾਪਿਸ ਚਲੇ ਗਏ ਤੇ ਉਨ੍ਹਾਂ ਦੀ ਧੀ ਨੂੰ ਲੜਕੇ ਦੇ ਚਾਚਾ ਅਤੇ ਚਾਚੀ ਵਲੋਂ ਬੇਵਜ੍ਹਾ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਵਾਪਿਸ ਪੇਕੇ ਘਰ ਭੇਜ ਦਿੱਤਾ ਜਿਸ ਤੋਂ ਬਾਅਦ ਲੜਕੀ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿਣ ਲੱਗ ਪਈ ਤੇ ਬੀਤ ੀ 7 ਜੁਲਾਈ ਨੂੰ ਉਸ ਵਲੋਂ ਜ਼ਹਿਰੀਲੀ ਵਸਤੂ ਖਾ ਕੇ ਆਤਮ ਹੱਤਿਆ ਕਰ ਲਈ।

ਉਨ੍ਹਾਂ ਦੱਸਿਆ ਕਿ ਥਾਣਾ ਬੁੱਲੋਵਾਲ ਪੁਲਿਸ ਵਲੋਂ ਲੜਕੀ ਦੇ ਸਹੁਰਾ ਪਰਿਵਾਰ ਸਮੇਤ ਲੜਕੇ ਦੇ ਚਾਚਾ ਅਤੇ ਚਾਚੀ ਤੇ ਵੀ ਮਾਮਲਾ ਦਰਜ ਕਰ ਲਿਆ ਗਿਆ ਏ ਤੇ ਚਾਚੇ ਨੂੰ ਤਾਂ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਏ ਪਰੰਤੂ ਚਾਚੀ ਅਜੇ ਤੱਕ ਫਰਾਰ ਚੱਲ ਰਹੀ ਐ ਤੇ ਪੁਲਿਸ ਵੀ ਇਸ ਮਾਮਲੇ ਚ ਢਿੱਲ ਮੱਠ ਦਿਖਾ ਰਹੀ ਐ। ਦੂਜੇ ਪਾਸੇ ਥਾਣਾ ਬੁੱਲੋਵਾਲ ਦੇ ਐਸਐਚਓ ਜਸਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਲੜਕੇ ਦੇ ਚਾਚੀ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਐ ਤੇ ਜਲਦ ਹੀ ਉਸਨੂੰ ਕਾਬੂ ਕਰ ਲਿਆ ਜਾਵੇਗਾ ਤੇ ਪੁਲਿਸ ਵਲੋਂ ਇਸ ਮਾਮਲੇ ਚ ਕੋਈ ਢਿੱਲੀ ਕਾਰਗੁਜ਼ਾਰੀ ਨਹੀਂ ਦਿਖਾਈ ਜਾ ਰਹੀ ਐ ਤੇ ਮਾਮਲੇ ਚ ਨਾਮਜ਼ਦ 3 ਕਥਿਤ ਦੋਸ਼ੀ ਅਮੇਰੀਕਾ ਵਿਖੇ ਰਹਿ ਰਹੇ ਨੇ।