ਡਾ. ਹਰਸ਼ਿੰਦਰ ਕੌਰ ਤੋਂ ਸੁਣੋ। ਪੰਜਾਬੀਓ ਕਿੱਧਰ ਤੁਰ ਪਏ?

ਨਰ ਵੇਸਵਾਵਾਂ ‘ਚ ਵਾਧਾ । ਗ਼ੈਰ-ਮਰਦ, ਔਰਤਾਂ ਤੇ ਹਵਸ । ਡਾ. ਹਰਸ਼ਿੰਦਰ ਕੌਰ ਤੋਂ ਸੁਣੋ। ਪੰਜਾਬੀਓ ਕਿੱਧਰ ਤੁਰ ਪਏ?
ਇਸ ਜਗ ਵਿਚ ਭੈਅ ਦਾ ਹੀ ਵਪਾਰ ਚੱਲਦਾ ਹੈ। ਇਹ ਭੈਅ ਰੋਜ਼ੀ ਰੋਟੀ ਖੁੱਸਣ ਦਾ, ਸਿਹਤ ਦੀ ਖ਼ਰਾਬੀ ਦਾ, ਪ੍ਰੋਮੋਸ਼ਨ ਨਾ ਹੋਣ ਦਾ, ਵੱਡਾ ਘਰ ਨਾ ਮਿਲਣ ਦਾ, ਰੁਤਬਾ ਉੱਚਾ ਕਰਨ ਦਾ, ਪੁੱਤਰ ਪੋਤਰੇ ਨਾ ਹੋਣ ਦਾ, ਵਪਾਰ ਵਿਚ ਘਾਟੇ ਦਾ ਤੇ ਕਦੇ ਨਾ ਖ਼ਤਮ ਹੋਣ ਵਾਲੀ ਤ੍ਰਿਸ਼ਨਾ ਦਾ ਹੁੰਦਾ ਹੈ।

ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪ੍ਰਾਪਤ ਕਰਨ ਦੀ ਇੱਛਾ ਵਿਚ ਕੋਈ ਯਾਦ ਹੀ ਨਹੀਂ ਰੱਖਦਾ ਕਿ ਇਹ ਚੀਜ਼ਾਂ ਤਾਂ ਹੀ ਸੰਭਵ ਹਨ ਜੇ ਜ਼ਿੰਦਗੀ ਰਹੀ!ਜ਼ਿੰਦਗੀ ਜਦੋਂ ਇੱਕਦਮ ਹੱਥੋਂ ਖਿਸਕਣ ਲੱਗਦੀ ਹੈ, ਉਦੋਂ ਹੀ ਸਮਝ ਆਉਂਦੀ ਹੈ ਕਿ ਬੇਲੋੜੀ ਚਿੰਤਾ ਤੇ ਸੰਸਾਰੀ ਚੀਜ਼ਾਂ ਵਿੱਚੋਂ ਕੋਈ ਸ਼ੈਅ ਜ਼ਿੰਦਗੀ ਦਾ ਇਕ ਪਲ ਵੀ ਵਧਾ ਨਹੀਂ ਸਕਦੀ। ਉਸ ਆਖ਼ਰੀ ਮੌਕੇ ਸਮਝ ਆਉਂਦੀ ਹੈ ਕਿ ਬਾਕੀ ਸਭ ਚੀਜ਼ਾਂ ਤੋਂ ਮਹੱਤਵਪੂਰਨ ਸੀ, ਜ਼ਿੰਦਗੀ ਜਿਊਣੀ। ਅਫ਼ਸੋਸ ਕਿ ਉਸ ਪਲ ਦੀ ਆਈ ਸਮਝ ਦਾ ਉੱਕਾ ਹੀ ਕੋਈ ਫ਼ਾਇਦਾ ਨਹੀਂ ਹੁੰਦਾ ਕਿਉਂਕਿ ਆਪਣੇ ਕੋਲ ਸਮਾਂ ਨਹੀਂ ਬਚਿਆ ਹੁੰਦਾ ਤੇ ਬਾਕੀ ਜਣੇ ਤ੍ਰਿਸ਼ਨਾ ਦੇ ਚੱਕਰਵਿਊ ਵਿਚ ਫਸੇ ਸਮਝਣਾ ਨਹੀਂ ਚਾਹੁੰਦੇ ਹੁੰਦੇ!ਵੱਡੇ-ਵੱਡੇ ਰਾਜਿਆਂ ਤੇ ਸ਼ਕਤੀਸ਼ਾਲੀ ਲੋਕਾਂ ਦੀ ਮੌਤ ਨੇ ਵੀ ਕਦੇ ਕਿਸੇ ਦੀ ਤ੍ਰਿਸ਼ਨਾ ਘਟਾਈ ਨਹੀਂ। ਇਸ ਗੱਲ ਨੂੰ ਕੋਈ ਸਮਝਣ ਦੀ ਕੋਸ਼ਿਸ਼ ਵੀ ਨਹੀਂ ਕਰਦਾ ਕਿ ਜੀਵਨ ਵਿਚ ਸਭ ਤੋਂ ਜ਼ਰੂਰੀ ਚੀਜ਼ ਸਾਹ ਹਨ! ਜੇ ਜ਼ਿੰਦਾ ਹਾਂ ਤਾਂ ਸਭ ਚੀਜ਼ਾਂ ਮਾਣੀਆਂ ਜਾ ਸਕਦੀਆਂ ਹਨ। ਜੇ ਜ਼ਿੰਦਾ ਹੀ ਨਹੀਂ ਤਾਂ ਬਾਕੀ ਚੀਜ਼ਾਂ ਤਾਂ ਹੋਰ ਜਣੇ ਹੀ ਵਰਤਣਗੇ।

ਰਬ ਦੀ ਹੋਂਦ ਵੀ ਲੋੜ ਵੇਲੇ ਹੀ ਮਹਿਸੂਸ ਹੁੰਦੀ ਹੈ। ਜਦੋਂ ਨੁਕਸਾਨ ਹੁੰਦਾ ਸਾਹਮਣੇ ਦਿਸੇ ਜਾਂ ਮੌਤ ਸਾਹਮਣੇ ਦਿਸੇ, ਉਸ ਵੇਲੇ ਜ਼ਬਾਨ ਉੱਤੇ ਦੋ ਹੀ ਨਾਂ ਆਉਂਦੇ ਹਨ-ਹਾਏ ਮਾਂ ਜਾਂ ਹਾਏ ਰੱਬਾ!ਉਸ ਤੋਂ ਬਾਅਦ ਸ਼ੁਰੂ ਹੁੰਦੇ ਹਨ ਧਾਰਮਿਕ ਗੇੜੇ, ਆਪਣੇ ਮਨ ਨੂੰ ਸ਼ਾਂਤ ਕਰਨ ਲਈ! ਕੱਟੜ ਤੋਂ ਕੱਟੜ ਨਾਸਤਿਕ ਵੀ ਮੌਤ ਸਾਹਮਣੇ ਵੇਖ ਇਕ ਵਾਰ ਤਾਂ ਰਬ ਨੂੰ ਧਿਆ ਲੈਂਦਾ ਹੈ ਤੇ ਉਸ ਨੂੰ ਲਾਅਣਤਾਂ ਵੀ ਪਾ ਦਿੰਦਾ ਹੈ ਕਿ ਮੈਂ ਹੀ ਕਿਉਂ?