ਨੀਰੂ ਬਾਜਵਾ ਫਿਰ ਬਣਨ ਵਾਲੀ ਹੈ ਮਾਂ! ਅਦਾਕਾਰਾ ਨੇ ਸ਼ੇਅਰ ਕੀਤਾ ਦਿਲਚਸਪ ਵੀਡੀਓ, ਜ਼ਰੂਰ ਦੇਖੋ

ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਨੇ ਆਪਣੀ ਗਰਭਵਤੀ ਹੋਣ ਦੀ ਖਬਰ ਸਾਂਝੀ ਕੀਤੀ ਹੈ। ਖਬਰਾਂ ਮੁਤਾਬਕ ਨੀਰੂ ਬਾਜਵਾ ਤੀਜੀ ਪ੍ਰੈਗਨੈਂਸੀ ਹੈ। ਇਸ ਨੂੰ ਇੰਸਟਾਗ੍ਰਾਮ ‘ਤੇ ਲੈ ਕੇ, ਨੀਰੂ ਬਾਜਵਾ ਨੇ ਕਿਹਾ ਕਿ ਉਹ ਇੱਕ ਹੋਰ ਗਰਭ ਅਵਸਥਾ ਸ਼ੁਰੂ ਕਰਨ ਲਈ ਉਤਸ਼ਾਹਿਤ ਹੈ। ਉਸਨੇ ਲਿਖਿਆ, “ਮੈਂ ਬਹੁਤ ਖੁਸ਼ ਹਾਂ ਤੁਹਾਡੇ ਨਾਲ ਇਹ ਖਬਰ ਸ਼ੇਅਰ ਕਰ ਰਹੀ ਆ!! …ਮੇਰੇ ਜਸ਼ਨ ਵਿੱਚ ਮੇਰੇ ਨਾਲ ਸ਼ਾਮਲ ਹੋਵੋ…” ਆਪਣੀ ਪ੍ਰੈਗਨੇਂਸੀ ਦਾ ਵੀਡੀਓ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਕਿਹਾ ਕਿ ਉਹ ਦੁਬਾਰਾ ਮਾਂ ਬਣਨ ਵਾਲੀ ਹੈ। ਪਰ ਇਸ ਗੱਲ ਵਿੱਚ ਕਿੰਨੀ ਸੱਚਾਈ ਹੈ, ਇਹ ਜਾਣਨ ਲਈ ਪੜ੍ਹੋ ਪੂਰੀ ਖਬਰ।

ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਨੇ ਆਪਣੀ ਗਰਭਵਤੀ ਹੋਣ ਦੀ ਖਬਰ ਸਾਂਝੀ ਕੀਤੀ ਹੈ। ਖਬਰਾਂ ਮੁਤਾਬਕ ਨੀਰੂ ਬਾਜਵਾ ਤੀਜੀ ਪ੍ਰੈਗਨੈਂਸੀ ਹੈ। ਇਸ ਨੂੰ ਇੰਸਟਾਗ੍ਰਾਮ ‘ਤੇ ਲੈ ਕੇ, ਨੀਰੂ ਬਾਜਵਾ ਨੇ ਕਿਹਾ ਕਿ ਉਹ ਇੱਕ ਹੋਰ ਗਰਭ ਅਵਸਥਾ ਸ਼ੁਰੂ ਕਰਨ ਲਈ ਉਤਸ਼ਾਹਿਤ ਹੈ। ਉਸਨੇ ਲਿਖਿਆ, “ਮੈਂ ਬਹੁਤ ਖੁਸ਼ ਹਾਂ ਤੁਹਾਡੇ ਨਾਲ ਇਹ ਖਬਰ ਸ਼ੇਅਰ ਕਰ ਰਹੀ ਆ!! …ਮੇਰੇ ਜਸ਼ਨ ਵਿੱਚ ਮੇਰੇ ਨਾਲ ਸ਼ਾਮਲ ਹੋਵੋ…” ਆਪਣੀ ਪ੍ਰੈਗਨੇਂਸੀ ਦਾ ਵੀਡੀਓ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਕਿਹਾ ਕਿ ਉਹ ਦੁਬਾਰਾ ਮਾਂ ਬਣਨ ਵਾਲੀ ਹੈ। ਪਰ ਇਸ ਗੱਲ ਵਿੱਚ ਕਿੰਨੀ ਸੱਚਾਈ ਹੈ, ਇਹ ਜਾਣਨ ਲਈ ਪੜ੍ਹੋ ਪੂਰੀ ਖਬਰ

ਨੀਰੂ ਬਾਜਵਾ ਪਹਿਲਾਂ ਹੀ ਤਿੰਨ ਬੱਚਿਆਂ – ਅਨਾਇਆ, ਆਲੀਆ ਅਤੇ ਆਕੀਰਾ ਦੀ ਮਾਂ ਹੈ। ਆਲੀਆ ਅਤੇ ਆਕੀਰਾ ਜੁੜਵਾਂ ਹਨ। ਹੁਣ ਉਹ ਖੁਸ਼ ਹੈ ਕਿ ਉਹ ਆਪਣੇ ਚੌਥੇ ਬੱਚੇ ਨੂੰ ਜਨਮ ਦੇਵੇਗੀ। ਨੀਰੂ ਅਕਸਰ ਆਪਣੇ ਬੱਚੀਆਂ ਨਾਲ ਤਸਵੀਰਾਂ ਅਤੇ ਮਸਤੀ ਭਰੀਆਂ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਜਿਨ੍ਹਾਂ ਨੂੰ ਫੈਨਜ਼ ਵੀ ਬੇਹੱਦ ਪਸੰਦ ਕਰਦੇ ਹਨ।

ਦੱਸ ਦੇਈਏ ਕਿ ਆਪਣੀ ਅਗਲੀ ਪੋਸਟ ਵਿੱਚ ਨੀਰੂ ਬਾਜਵਾ ਨੇ ਆਪਣੀ ਅਗਲੀ ਫਿਲਮ ਦਾ ਐਲਾਨ ਕੀਤਾ ਹੈ। ਜਿਸ ਵਿੱਚ ਉਹ ਇੱਕ ਪ੍ਰੈਗਨੇਂਟ ਨਜ਼ਰ ਆ ਰਹੀ ਹੈ। ਜਿਸ ਤੋਂ ਸਾਫ ਹੋ ਗਿਆ ਹੈ ਕਿ ਨੀਰੂ ਨੇ ਆਪਣੀ ਜੋ ਪਹਿਲਾਂ ਪ੍ਰੈਗਨੇਂਸੀ ਦੀ ਵੀਡੀਓ ਸ਼ੇਅਰ ਕੀਤੀ ਉਹ ਦਰਸ਼ਕਾਂ ਨੂੰ ਆਪਣੀ ਨਵੀਂ ਫਿਲਮ ਬਾਰੇ ਜਾਣਕਾਰੀ ਦੇ ਰਹੀ ਸੀ। ਜੀ ਹਾਂ, ਉਹ ਮਾਂ ਨਹੀਂ ਬਣਨ ਵਾਲੀ ਹੈ। ਦਰਅਸਲ, ਨੀਰੂ ਨੇ ਆਪਣੀ ਨਵੀਂ ਫਿਲਮ ਬੀਲੋਂ (Billo) ਦਾ ਐਲਾਨ ਕੀਤਾ ਹੈ। ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਲਿਖਿਆ- ਬਿੱਲੋ ਮਾਂ ਬਣਨ ਵਾਲੀ ਹੈ ਜੀ! 11 ਅਗਸਤ ਨੂੰ ਬਿੱਲੋ ਨੂੰ ਵਧਾਇਆਂ ਦੇਣ ਲਈ ਆ ਜਾਇਓ ਸਿਰਫ਼ #ZEE5 ਤੇ #RajjKeVekho #BeautifulBillo.

ਵਰਕ ਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਨੂੰ ਆਖਰੀ ਵਾਰ ਗੁਰਨਾਮ ਭੁੱਲਰ ਨਾਲ ਫਿਲਮ ‘ਕੋਕਾ’ ਵਿੱਚ ਦੇਖਿਆ ਗਿਆ ਸੀ। ਹੁਣ ਉਹ ਆਪਣੀ ਅਗਲੀ ਫਿਲਮ ‘ਲੌਂਗ ਲਾਚੀ 2’ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੀ ਹੈ। ਫਿਲਮ ਵਿੱਚ ਅੰਬਰਦੀਪ ਸਿੰਘ, ਨੀਰੂ ਬਾਜਵਾ, ਐਮੀ ਵਿਰਕ ਮੁੱਖ ਭੂਮਿਕਾਵਾਂ ਵਿੱਚ ਹਨ ਅਤੇ ਇਹ 19 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ। ਫਿਲਮ ਨਿਰਮਾਤਾਵਾਂ ਨੇ ਬੀਤੀ ਸ਼ਾਮ ਫਿਲਮ ਦਾ ਪਹਿਲਾ ਲੁੱਕ ਪੋਸਟਰ ਜਾਰੀ ਕੀਤਾ ਹੈ। ਫਿਲਹਾਲ ਆਪਣੀਆਂ ਦੋਂ ਨਵੀਆਂ ਫਿਲਮਾਂ ਨਾਲ ਨੀਰੂ ਦਰਸ਼ਕਾਂ ਨੂੰ ਕਿਵੇਂ ਖੁਸ਼ ਕਰਦੀ ਹੈ ਇਹ ਦੇਖਣਾ ਬੇਹੱਦ ਮਜ਼ੇਦਾਰ ਰਹੇਗਾ।