ਕੈਨੇਡਾ ਪੜ੍ਹਦੀ ਨੂੰਹ ਨੇ ਕੀਤੀ ਖ਼ੁਦਕੁਸ਼ੀ | ਸਹੁਰਾ ਪਰਿਵਾਰ ਕੈਮਰੇ ਅੱਗੇ ਖੋਲ ਗਿਆ ਵੱਡੇ ਰਾਜ਼

ਟੋਰਾਂਟੋ, 24 ਜੁਲਾਈ, 2022: ਇੱਥੇ ਇਕ ਪੰਜਾਬਣ ਮੁਟਿਆਰ ਜਸਪ੍ਰੀਤ ਕੌਰ ਨੇ ਖ਼ੁਦਕੁਸ਼ੀ ਕਰ ਲਈ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਮੁਟਿਆਰ ਜਸਪ੍ਰੀਤ ਕੌਰ 3ਸਾਲ ਪਹਿਲਾਂ ਕੈਨੇਡਾ ਆਈ ਸੀ ਤੇ ਇੱਥੇ ਆਪਣੇ ਸਹੁਰੇ ਪਰਿਵਾਰ ਕੋਲ ਰਹਿ ਰਹੀ ਸੀ। ਮੂਲ ਰੂਪ ਵਿਚ ਮੋਗਾ ਦੇ ਪਿੰਡ ਖਾਈ ਦੀ ਸੀ ਤੇ ਬਰਨਾਲਾ ਨੇੜਲੇ ਇਕ ਪਿੰਡ ਵਿਚ ਵਿਆਹੀ ਹੋਈ ਸੀ। ਇਹ ਸਪਸ਼ਟ ਨਹੀਂ ਹੋ ਸਕਿਆ ਕਿ ਖ਼ੁਦਕੁਸ਼ੀ ਕਿਉਂ ਕੀਤੀ ਗਈ।

ਸਬ ਡਵੀਜ਼ਨ ਨਿਹਾਲ ਸਿੰਘ ਵਾਲਾ ਦੇ ਪਿੰਡ ਖਾਈ ਤੋਂ ਤਿੰਨ ਸਾਲ ਪਹਿਲਾਂ ਸਟੱਡੀ ਵੀਜ਼ੇ ਉਤੇ ਕੈਨੇਡਾ ਗਈ ਜਸਪ੍ਰੀਤ ਕੌਰ ਪੁੱਤਰੀ ਪਵਿੱਤਰ ਸਿੰਘ ਨੇ ਖੁਦਕੁਸ਼ੀ ਕਰ ਲਈ ਹੈ।28 ਸਾਲਾ ਜਸਪ੍ਰੀਤ ਕੌਰ ਨੇ ਕੈਨੇਡਾ ਵਿਚ ਆਪਣੀ ਰਿਹਾਇਸ਼ ਅੱਗੇ ਖ਼ੁਦਕੁਸ਼ੀ ਕਰ ਲਈ। ਜਸਪ੍ਰੀਤ ਕੌਰ ਵਿਆਹ ਕਰਵਾ ਕੇ ਬਰੈਂਪਟਨ ਗਈ ਸੀ। ਜਸਪ੍ਰੀਤ ਕੌਰ ਦੇ ਪਿਤਾ ਪਵਿੱਤਰ ਸਿੰਘ ਨੇ ਦੱਸਿਆ ਕਿ ਚਾਰ ਸਾਲ ਪਹਿਲਾਂ ਜਸਪ੍ਰੀਤ ਦਾ ਵਿਆਹ ਹੋਇਆ ਸੀ।

ਜਸਪ੍ਰੀਤ ਆਈਲੈੱਟਸ ਕਰਕੇ ਤਿੰਨ ਸਾਲ ਤੋਂ ਕੈਨੇਡਾ ਦੇ ਬਰੈਂਪਟਨ ਵਿਚ ਰਹਿ ਰਹੀ ਸੀ। ਜਸਪ੍ਰੀਤ ਦੇ ਪਤੀ ਦੀ ਤਿੰਨ ਵਾਰ ਫਾਈਲ ਰੱਦ ਹੋਣ ਕਰ ਕੇ ਸਹੁਰਾ ਪਰਿਵਾਰ ਜਸਪ੍ਰੀਤ ਨੂੰ ਕਥਿਤ ਤੌਰ ’ਤੇ ਪੈਂਤੀ ਲੱਖ ਵਾਪਸ ਕਰਨ ਅਤੇ ਤਲਾਕ ਲੈਣ ਲਈ ਦਬਾਅ ਪਾ ਰਿਹਾ ਸੀ। ਇਸ ਕਾਰਨ ਉਸ ਨੇ ਮਾਨਸਿਕ ਪ੍ਰੇਸ਼ਾਨੀ ਨਾਲ ਆਪਣੀ ਜੀਵਨ ਲੀਲ੍ਹਾ ਖਤਮ ਕਰ ਲਈ।