ਸਿੱਧੂ ਮੂਸੇਵਾਲਾ ਕਤਲ ਕਾਂਡ -ਸਾਬਕਾ ਅਕਾਲੀ ਮੰਤਰੀ ਦੇ ਭਤੀਜੇ ਦਾ ਨਾਂ ਆਇਆ ਸਾਹਮਣੇ

ਮੂਸੇਵਾਲਾ ਕਤਲਕਾਂਡ ਨਾਲ ਜੁੜੀ ਵੱਡੀ ਖਬਰ,Police ਨੇ ਕੀਤਾ ਖੁਲਾਸਾ,ਵਾਰਦਾਤ ਮਗਰੋਂ ਪੰਜਾਬ ‘ਚ ਕਿੱਥੇ ਰੁਕੇ ਕਾਤਿਲ,57 ਠਿਕਾਣੇ ਬਦਲੇ,ਵੇਟਰ ਬਣਕੇ ਵੀ ਕੰਮ ਕਰਦੇ ਰਹੇ ਕਾਤਿਲ
#Sidhumoosewala #AK47 #UP #NIA #Raid #Moosapind #Mansa #PunjabPolice

ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਸ਼ੂਟਰਾਂ ਨੂੰ ਹਥਿਆਰ ਸਪਲਾਈ ਕਰਨ ਦੇ ਦੋਸ਼ ਵਿਚ ਫੜੇ ਗਏ ਸਤਬੀਰ ਸਿੰਘ ਤੋਂ ਕਈ ਅਹਿਮ ਖੁਲਾਸੇ ਹੋਏ ਹਨ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਸਤਬੀਰ ਸਿੰਘ ਸੰਦੀਪ ਕਾਹਲੋਂ ਨੂੰ ਜਾਣਦਾ ਸੀ। ਸੰਦੀਪ ਕਾਹਲੋਂ ਬੀ. ਡੀ. ਪੀ. ਓ. ਦੀ ਪੋਸਟ ’ਤੇ ਹੈ, ਜੋ ਕਿ ਇਕ ਸਾਬਕਾ ਅਕਾਲੀ ਮੰਤਰੀ ਦਾ ਭਤੀਜਾ ਹੈ। ਮਨਦੀਪ ਸਿੰਘ ਤੂਫਾਨ ਅਤੇ ਮਨਪ੍ਰੀਤ ਸਿੰਘ ਉਰਫ ਰਈਆ ਦੋਵੇਂ ਹੀ ਇਕ ਹੋਰ ਸਾਥੀ ਦੇ ਨਾਲ ਸੰਦੀਪ ਕਾਹਲੋਂ ਦੀ ਕੋਠੀ ਵਿਚ ਹੀ ਠਹਿਰੇ ਹੋਏ ਸਨ।

ਪਤਾ ਲੱਗਾ ਹੈ ਕਿ ਸੰਦੀਪ ਨੇ ਹੀ ਸਤਬੀਰ ਸਿੰਘ ਨੂੰ ਮਨਦੀਪ, ਮਨਪ੍ਰੀਤ ਅਤੇ ਉਸ ਦੇ ਤੀਜੇ ਸਾਥੀ ਨੂੰ ਬਠਿੰਡਾ ਛੱਡਣ ਲਈ ਕਿਹਾ ਸੀ। ਸਤਬੀਰ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਸ ਦੇ ਨਾਲ ਬੈਠੇ ਨੌਜਵਾਨ ਸ਼ੂਟਰ ਹਨ। ਇਹ ਸ਼ੂਟਰ ਜੱਗੂ ਭਗਵਾਨਪੁਰੀਆ ਦੇ ਰਾਈਟ ਹੈਂਡ ਮੰਨੇ ਜਾਂਦੇ ਹਨ, ਜੋ ਜੱਗੂ ਭਗਵਾਨਪੁਰੀਆ ਦੇ ਇਸ਼ਾਰੇ ’ਤੇ ਹੀ ਕੰਮ ਕਰਦੇ ਸਨ। ਹੁਣ ਪੁਲਸ ਸੰਦੀਪ ਕਾਹਲੋਂ ਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਪੁਲਸ ਟੀਮਾਂ ਨੇ ਸੰਦੀਪ ਦੇ ਘਰ ਵੀ ਛਾਪੇਮਾਰੀ ਕੀਤੀ ਸੀ ਪਰ ਉਹ ਫਰਾਰ ਚੱਲ ਰਿਹਾ ਹੈ। ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਸੰਦੀਪ ਦੇ ਫੜੇ ਜਾਣ ਤੋਂ ਬਾਅਦ ਕਈ ਅਹਿਮ ਖੁਲਾਸੇ ਹੋ ਸਕਦੇ ਹਨ।

ਸਤਬੀਰ ਸਿੰਘ ਨੂੰ ਫੜਨ ਤੋਂ ਬਾਅਦ ਜਦੋਂ ਬੀ. ਡੀ. ਪੀ. ਓ. ਸੰਦੀਪ ਕਾਹਲੋਂ ਦਾ ਨਾਂ ਸਾਹਮਣੇ ਆਇਆ ਤਾਂ ਪੁਲਸ ਪ੍ਰਸ਼ਾਸਨ ਨੇ ਉਸ ਨੂੰ ਫੜਨ ਦੀ ਯੋਜਨਾ ਬਣਾਈ ਸੀ। ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਉਨ੍ਹਾਂ ਨੇ ਸਾਰੇ ਬੀ. ਡੀ. ਪੀ. ਓਜ਼ ਦੀ ਮੀਟਿੰਗ ਬੁਲਾਈ ਸੀ ਪਰ ਉਦੋਂ ਤੱਕ ਸੰਦੀਪ ਚੌਕਸ ਹੋ ਚੁੱਕਾ ਸੀ। ਇਸ ਲਈ ਉਹ ਸਰਕਾਰ ਵੱਲੋਂ ਬੁਲਾਈ ਗਈ ਮੀਟਿੰਗ ਵਿਚ ਸ਼ਾਮਲ ਨਹੀਂ ਹੋਇਆ। ਇਸ ਲਈ ਉਹ ਪੁਲਸ ਦੇ ਹੱਥੋਂ ਨਿਕਲ ਗਿਆ।

ਸੂਤਰਾਂ ਮੁਤਾਬਕ ਜਦੋਂ ਬਠਿੰਡਾ ਵਿਚ ਇਕ ਪੈਟਰੋਲ ਪੰਪ ਤੋਂ ਫਾਰਚੂਨਰ ਕਾਰ ਦੀ ਵੀਡੀਓ ਵਾਇਰਲ ਹੋਈ ਸੀ ਤਾਂ ਖੁਦ ਨੂੰ ਫਸਿਆ ਦੇਖ ਕੇ ਸਤਬੀਰ ਸਿੰਘ ਪੁਲਸ ਕੋਲ ਜਾਣਾ ਚਾਹੁੰਦਾ ਸੀ ਪਰ ਸੰਦੀਪ ਸਿੰਘ ਕਾਹਲੋਂ ਨੇ ਉਸਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ ਕਿਸੇ ਨਾਲ ਕੋਈ ਗੱਲ ਸਾਂਝੀ ਕੀਤੀ ਤਾਂ ਉਹ ਸਾਰਿਆਂ ਨੂੰ ਮਾਰ ਦੇਵੇਗਾ, ਜਿਸ ਤੋਂ ਬਾਅਦ ਸੰਦੀਪ ਨੇ ਹੀ ਸਤਬੀਰ ਸਿੰਘ ਨੂੰ ਅੰਡਰਗਰਾਊਂਡ ਰਹਿਣ ਲਈ ਕਿਹਾ ਸੀ ਤਾਂ ਕਿ ਉਸ ਦਾ ਪਾਸਪੋਰਟ ਬਣਾ ਕੇ ਉਸ ਨੂੰ ਬਾਹਰ ਭੇਜਿਆ ਜਾ ਸਕੇ ਪਰ ਉਸ ਤੋਂ ਪਹਿਲਾਂ ਹੀ ਪੁਲਸ ਨੇ ਦਬੋਚ ਲਿਆ।

NIA ਦੀ ਟੀਮ ਨੇ ਸ਼ਨਿਚਰਵਾਰ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਕਾਂਡ (Sidhu Moose Wala Murder Case) ਨੂੰ ਲੈ ਕੇ ਖੁਰਜਾ ’ਚ ਦੋ ਥਾਵਾਂ ’ਤੇ ਛਾਪੇਮਾਰੀ ਕੀਤੀ। ਸ਼ਨਿਚਰਵਾਰ ਦੁਪਹਿਰ ਖੁਰਜਾ ਪੁੱਜੀ ਐੱਨਆਈਏ ਦੀ ਟੀਮ ਨੇ ਇੱਥੇ ਇਕ ਨੌਜਵਾਨ ਦੇ ਘਰ ਦੀ ਤਲਾਸ਼ੀ ਲਈ। ਅੱਧਾ ਘੰਟਾ ਉਸ ਤੋਂ ਪੁੱਛਗਿੱਛ ਕੀਤੀ ਗਈ। ਟੀਮ ਨੇ ਨੌਜਵਾਨ ਨੂੰ ਨਾਲ ਲੈ ਕੇ ਖੁਰਜਾ ’ਚ ਇਕ ਹੋਰ ਥਾਂ ’ਤੇ ਵੀ ਛਾਪੇਮਾਰੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਪੁੱਛਗਿੱਛ ਤੋਂ ਬਾਅਦ ਟੀਮ ਉਸ ਨੂੰ ਆਪਣੇ ਨਾਲ ਲੈ ਗਈ। ਲਾਰੈਂਸ ਗੈਂਗ ਨੇ ਖੁਰਜਾ ਤੋਂ ਅੱਠ ਲੱਖ ਰੁਪਏ ’ਚ ਏਕੇ-47 ਖ਼ਰੀਦੀ ਸੀ। ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਹੱਤਿਆ ਕਾਂਡ ਨੂੰ ਅੰਜਾਮ ਦੇਣ ਲਈ ਏਕੇ-47 ਨੂੰ ਗਾਜ਼ੀਆਬਾਦ ’ਚ ਲੁਕੋ ਕੇ ਰੱਖਿਆ ਗਿਆ ਸੀ। ਇਸ ਦੀ ਵੀਡੀਓ ਵੀ ਇੰਟਰਨੈੱਟ ਮੀਡੀਆ ’ਤੇ ਵਾਇਰਲ ਹੋਈ ਸੀ। ਐੱਸਐੱਸਪੀ ਸ਼ਲੋਕ ਕੁਮਾਰ ਦਾ ਕਹਿਣਾ ਹੈ ਕਿ ਟੀਮ ਦੇ ਆਉਣ ਦੀ ਕੋਈ ਸੂਚਨਾ ਨਹੀਂ ਹੈ।ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਪੰਜਾਬ ਪੁਲਿਸ ਨੇ ਪਠਾਨਕੋਟ ਦੇ ਮਨਪ੍ਰੀਤ ਨੂੰ ਉਤਰਾਖੰਡ ਤੋਂ ਗ੍ਰਿਫਤਾਰ ਕਰ ਕੇ ਖੁਲਾਸਾ ਕੀਤਾ ਸੀ ਕਿ ਅਪਰਾਧ ‘ਚ ਵਰਤੇ ਗਏ ਹਥਿਆਰ ਮੁਜ਼ੱਫਰਨਗਰ ਦੇ ਸੁੰਦਰ ਨਾਂ ਦੇ ਵਿਅਕਤੀ ਨੇ ਮੁਹੱਈਆ ਕਰਵਾਏ ਸਨ। ਪੁਲਿਸ ਮੁਤਾਬਕ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਬਿਸ਼ਨੋਈ ਦਾ ਸਬੰਧ ਯੂਪੀ ਦੇ ਬਦਮਾਸ਼ ਸਨੀ ਕਾਕਰਾਨ ਤੇ ਅਤੁਲ ਜਾਟ ਨਾਲ ਵੀ ਦੱਸਿਆ ਗਿਆ ਸੀ। ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਸੀ ਕਿ ਕਤਲ ‘ਚ ਵਰਤੇ ਗਏ ਹਥਿਆਰ ਮੁਜ਼ੱਫਰਨਗਰ ਦੇ ਸੁੰਦਰ ਨੇ ਮੁਹੱਈਆ ਕਰਵਾਏ ਸਨ।