ਮੂਸੇਵਾਲਾ ਨੇ SYL ਗਾਣੇ ‘ਚ ਕਿਉਂ ਲਿਆ ਬਲਵਿੰਦਰ ਜਟਾਣਾ ਦਾ ਨਾਮ, ਜਟਾਣਾ ਵੱਲੋਂ ਥਾਣੇ ‘ਤੇ ਗੋਲੀ ਚਲਾ ਬਚਾਈ ਗਈ ਸਿੱਖ ਬੀਬੀ ਦਾ ਪਹਿਲਾ ਇੰਟਰਵਿਊ

ਸਿੱਧੂ ਮੂਸੇਵਾਲੇ ਦੀ ਗੀਤ ‘ਚ ਜਿਸ ਬਲਵਿੰਦਰ ਸਿੰਘ ਜਟਾਣਾ ਦੀ ਗੱਲ ਹੋ ਰਹੀ ਏ , ਜਾਣੋ ਕੌਣ ਸੀ ਬਲਵਿੰਦਰ ਸਿੰਘ ਜਟਾਣਾ ਅਤੇ ਉਸਦੇ ਸਾਥੀ -ਗੱਲ 23 ਜੁਲਾਈ 1990 ਦੀ ਹੈ, ਸਵੇਰ ਦੇ 10:30 ਵਜੇ ਦਾ ਵਕਤ ਸੀ।

ਚੰਡੀਗਡ਼੍ਹ ਦੇ ਸੈਕਟਰ 26 ਵਿਚ ਐੱਸ.ਵਾਈ.ਐੱਲ.ਦੇ ਮੁੱਖ ਦਫ਼ਤਰ ਵਿਚ ਦਫ਼ਤਰੀ ਅਮਲਾ ਕੰਮਾਂ-ਕਾਰਾਂ ਵਿਚ ਰੁੱਝਾ ਹੋਇਆ ਸੀ । ਦੂਜੀ ਮੰਜ਼ਿਲ ਦੇ ਇਕ ਕਮਰੇ ਵਿਚ ਅਫ਼ਸਰਾਂ ਦੀ ਮੀਟਿੰਗ ਚੱਲ ਰਹੀ ਸੀ । ਇਸ ਮੌਕੇ ਚਾਰ ਜੁਝਾਰੂ ਸਿੰਘ ਸਕੂਟਰਾਂ ਉਪਰ ਇਸ ਦਫ਼ਤਰ ਪਹੁੰਚੇ । ਜਿਹਨਾਂ ਦੀ ਅਗਵਾਈ ਭਾਈ ਬਲਵਿੰਦਰ ਸਿੰਘ ਜਟਾਣਾ ਤੇ ਭਾਈ ਚਰਨਜੀਤ ਸਿੰਘ ਚੰਨੀ ਕਰ ਰਹੇ ਸੀ । ਦੂਜੀ ਮੰਜ਼ਿਲ ਤੇ ਪਹੁੰਚ ਕੇ ਜਿਉਂ ਹੀ ਇਹ ਮੀਟਿੰਗ ਵਾਲੇ ਕਮਰੇ ਵੱਲ ਵਧੇ ਤਾਂ ਸੇਵਾਦਾਰ ਭੋਲਾ ਪ੍ਰਸ਼ਾਦ ਨੇ ਇਹਨਾਂ ਜੁਝਾਰੂਆਂ ਨੂੰ ਰੋਕਿਆ । ਸਿੰਘਾਂ ਦੇ ਹੱਥਾਂ ਵਿਚ ਸਾਇਲੈਂਸਰ ਲੱਗੇ ਪਿਸਤੌਲ ਵੇਖ ਕੇ ਸੇਵਾਦਾਰ ਘਬਰਾ ਗਿਆ ਤੇ ਉਸ ਨੇ ਪਿੱਛੇ ਨੂੰ ਭੱਜ ਇਕ ਦਮ ਦੂਜੀ ਮੰਜ਼ਿਲ ਤੋਂ ਹੇਠਾਂ ਛਾਲ ਮਾਰ ਦਿੱਤੀ।ਸਕਿੰਟਾਂ ਵਿਚ ਹੀ ਸਾਰੇ ਸਿੰਘ ਮੀਟਿੰਗ ਵਾਲੇ ਕਮਰੇ ਵਿਚ ਦਾਖਲ ਹੋਏ ਅਤੇ ਐੱਸ.ਵਾਈ.ਐੱਲ.ਦੇ ਮੁੱਖ ਇੰਜੀਨੀਅਰ ਐੱਮ.ਐੱਸ.ਸੀਕਰੀ ਨੂੰ ਗੋਲੀ ਮਾਰ ਦਿੱਤੀ ( ਨਹਿਰ ਦੀ ਉਸਾਰੀ ਨੂੰ ਰੋਕੇ ਜਾਣ ਦੀਆਂ ਕਈ ਅਪੀਲਾਂ ਦਲੀਲਾਂ ਮਗਰੋਂ ) । ਇਸ ਮੌਕੇ ਨਿਗਰਾਨ ਇੰਜੀਨੀਅਰ ਅਵਤਾਰ ਸਿੰਘ ਔਲਖ ਵੀ ਮਾਰਿਆ ਗਿਆ।ਸਾਰੇ ਸਿੰਘ ਆਰਾਮ ਨਾਲ ਦਫ਼ਤਰੋਂ ਨਿਕਲੇ ਤੇ ਸਕੂਟਰਾਂ ਉਪਰ ਸਵਾਰ ਹੋ ਕੇ ਫ਼ਰਾਰ ਹੋ ਗਏ ।

ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਅਗਵਾਈ ਵਿਚ ਸੋਧੇ ਜਾਣ ਵਾਲੇ ਸਤਲੁਜ ਯਮੁਨਾ ਲਿੰਕ ਨਹਿਰ ਦੇ ਇੰਜੀਨੀਅਰ ਦੀ ਸੁਧਾਈ ਸਮੁੱਚੇ ਪੰਜਾਬੀ ਭਾਈਚਾਰੇ ਦੇ ਹਿੱਤ ਵਿਚ ਸੀ ਜੇਕਰ ਉਸ ਨਹਿਰ ਦੀ ਤਾਮੀਰ ਹੋ ਜਾਂਦੀ ਤਾਂ ਪੰਜਾਬ ਦੀ ਕਿਰਸਾਨੀ ਲਈ ਇਹ ਘਾਤਕ ਸਿੱਧ ਹੋਣੀ ਸੀ । ਭਾਈ ਸਾਹਿਬ ਜੀ ਦੀ ਸੰਘਰਸ਼ ਪ੍ਰਤੀ ਨਿਸ਼ਕਾਮ ਭਾਵਨਾ ਤੇ ਗੁਰਸਿੱਖੀ ਜੀਵਨ ਤੋਂ ਪ੍ਰਭਾਵਿਤ ਹੋ ਕੇ ਜਥੇਦਾਰ ਸੁਖਦੇਵ ਸਿੰਘ ਜੀ ਬੱਬਰ ਨੇ ਭਾਈ ਸਾਹਿਬ ਨੂੰ ਮਾਲਵੇ ਇਲਾਕੇ ਵਿਚ ਜਥੇਬੰਦੀ ਦਾ ਮੁੱਖੀ ਥਾਪ ਦਿੱਤਾ ਸੀ।

ਅੱਜਕੱਲ ਮੀਡੀਆਂ ਵਿਚ ਸਿਆਸੀ ਭਲਵਾਨ ਬੜੀ ਫੁਕਰੀਆਂ ਮਾਰ ਰਹੇ ਨੇ ਕਿ ਸਤਲਜੁ-ਯਮੁਨਾ ਲਿੰਕ ਨਹਿਰ ਰਾਂਹੀ ਪੰਜਾਬ ਦਾ ਪਾਣੀ ਲੁਟੇ ਜਾਣ ਖਿਲਾਫ ਉਨਾਂ ਆਹ ਕੀਤਾ ਤੇ ਔਹ ਕੀਤਾ। ਪਰ ਅਸਲ ਵਿਚ ਇਹ ਸਾਰੇ ਲੋਕ ਗਿਣ-ਮਿਥਕੇ ਡਰਾਮੇ ਕਰਦੇ ਰਹੇ ਹਨ।ਕੋਈ ਵੀ ਹਿੱਕ ਡਾਹਕੇ ਨਹੀ ਲੜਿਆ।ਨਹਿਰ ਦੀ ਉਸਾਰੀ ਬਾਰੇ ਜਦ ਖਾੜਕੂ ਸਿੰਘਾਂ ਦੀ ਮੀਟਿੰਗ ਹੋਈ ਸੀ ਤਾਂ ਭਾਈ ਸੁਖਦੇਵ ਸਿੰਘ ਬੱਬਰ ਨੇ ਇਹ ਜਿੰਮੇਵਾਰੀ ਆਪ ਲਈ ਸੀ ।ਇਹ ਕਾਰਵਾਈ ਭਾਈ ਸੁਖਦੇਵ ਸਿੰਘ ਬੱਬਰ ਦੀ ਕਮਾਂਡ ਹੇਠ ਭਾਈ ਬਲਵਿੰਦਰ ਸਿੰਘ ਜਟਾਣਾ,ਭਾਈ ਜਗਤਾਰ ਸਿੰਘ ਪੰਜੋਲਾ,ਭਾਈ ਬਲਵੀਰ ਸਿੰਘ ਫੌਜੀ ਮਕਰੌੜ,ਭਾਈ ਹਰਮੀਤ ਸਿੰਘ ਭਾਊਵਾਲ ਨੇ ਕੀਤੀ ਸੀ । ਸਿੰਘਾਂ ਦੇ ਹੱਲੇ ਮਗਰੋਂ ਇਕ ਵੀ ਇੱਟ ਨਹਿਰ ਦੀ ਉਸਾਰੀ ਲਈ ਨਹੀ ਲੱਗੀ।

ਬਾਦਲ,ਬਰਨਾਲਾ,ਕੈਪਟਨ ਤੇ ਹੋਰ ਸਾਰੇ ਲੋਕ ਤਾਂ ਸਿਆਸੀ ਦਾਅ ਪੇਚ ਖੇਡਦੇ ਰਹੇ ਪਰ ਸਿੰਘਾਂ ਨੇ ਪੰਜਾਬ ਦੇ ਪਾਣੀ ਬਚਾਏ। ਕਿਉੁਂਕਿ ਸਾਫ ਦਿਸਦਾ ਹੈ ਕਿ ਭਾਰਤੀ ਨਿਜਾਮ ਨੇ ਪੰਜਾਬ ਨੂੰ ਬੰਜਰ ਬਣਾਉਣ ਦਾ ਅਹਿਦ ਕੀਤਾ ਹੋਇਆ ਹੈ। ਪਤਾ ਨਹੀ ਭਾਈ ਸੁਖਦੇਵ ਸਿੰਘ ਬੱਬਰ, ਭਾਈ ਬਲਵਿੰਦਰ ਸਿੰਘ ਜਟਾਣਾ,ਭਾਈ ਜਗਤਾਰ ਸਿੰਘ ਪੰਜੋਲਾ,ਭਾਈ ਬਲਵੀਰ ਸਿੰਘ ਫੌਜੀ ਮਕਰੌੜ,ਭਾਈ ਹਰਮੀਤ ਸਿੰਘ ਭਾਊਵਾਲ ਦੇ ਵਾਰਿਸ ਕਦੋਂ ਐਲਾਨ ਕਰ ਦੇਣ ਕਿ ਜਿਹੜਾ ਪੰਜਾਬ ਦੇ ਪਾਣੀ ਲੁਟਣੇ ਚਾਹੇਗੇ ਉਸਨੂੰ ਪੰਜਾਬ ਦਾ ਇਤਿਹਾਸ ਪੜ੍ਹਨਾ ਚਾਹੀਦਾ ਹੈ ਕਿ ਇਥੇ ਤਾਂ ਪਾਣੀ ਪਿਛੇ ਸਕਾ ਭਰਾ ਨਹੀ ਬਖਸ਼ਦੇ।…………

ਖਾੜਕੂ ਸੰਘਰਸ਼ ਦੌਰਾਨ ਹਜ਼ਾਰਾਂ ਸਿੱਖ ਜੁਝਾਰੂਆਂ ਨੇ ਸ਼ਹੀਦੀਆਂ ਪਾਈਆਂ ਹਨ । ਇਸ ਲੰਮੀ ਸੂਚੀ ਵਿਚੋਂ ਬਹੁਤ ਸਾਰੇ ਜੁਝਾਰੂ ਕਿਸੇ ਅਹਿਮ ਕਾਰਨਾਮੇ ਨੂੰ ਅੰਜ਼ਾਮ ਦੇਣ ਕਾਰਨ ਸਿੱਖ ਮਾਨਸਿਕਤਾ ਨੂੰ ਬਾਰ-ਬਾਰ ਪ੍ਰਭਾਵਿਤ ਕਰਦੇ ਰਹੇ ਹਨ।ਜਦੋਂ ਵੀ ਇਹ ਮੁੱਦਾ ਉੱਠਦਾ ਹੈ ਤਾਂ ਆਪ-ਮੁਹਾਰੇ ਉਸ ਮੁੱਦੇ ਨਾਲ ਸੰਬੰਧਤ ਜੁਝਾਰੂ ਦਾ ਜ਼ਿਕਰ ਵੀ ਆ ਜਾਂਦਾ ਹੈ । ਪੰਜਾਬ ਅੰਦਰ ਇਹਨੀਂ ਦਿਨੀਂ ਦਰਿਆਈ ਪਾਣੀਆਂ ਦਾ ਮਸਲਾ ਭਖਿਆ ਹੈ । ਇਹ ਮਸਲਾ ਮੁੱਢ ਤੋਂ ਹੀ ਪੰਜਾਬ ਦੀ ਸਿਆਸਤ ਵਿਚ ਉੱਥਲ-ਪੁੱਥਲ ਮਚਾਉਂਦਾ ਰਿਹਾ ਹੈ । ਜਿਸ ਸਤਲੁਜ-ਜਮਨਾ ਲਿੰਕ ਨਹਿਰ ਦੀ ਨੀਂਹ ਇੰਦਰਾ ਗਾਂਧੀ ਨੇ ਰੱਖੀ ਤੇ ਜਿਸ ਦੀ ਬਰਨਾਲਾ ਸਾਰਕਾਰ ਨੇ ਉਸਾਰੀ ਸ਼ੁਰੂ ਕਰਵਾਈ,ਉਸ ਨੂੰ ਰੋਕਣ ਦੀ ਜ਼ਿੰਮੇਵਾਰੀ ਜੁਝਾਰੂਆਂ ਨੇ ਨਿਭਾਈ।

( ਸਰਬਜੀਤ ਸਿੰਘ ਘੁਮਾਣ)

Sidhu Moosewala ਦਾ ਗੀਤ ਹੋਇਆ ਲੀਕ #SidhuMoosewala #SongLeak #MoosewalaFans #SocialMedia #Punjab #SYL #Song

ਸਿੱਧੂ ਦੇ ਗਾਣੇ ਵਿੱਚ ਭਾਈ ਬਲਵਿੰਦਰ ਸਿੰਘ ਜਟਾਣੇ ਦਾ ਜ਼ਿਕਰ ਹੈ ਉਹਨਾਂ ਬਾਰੇ ਜਾਣਕਾਰੀ।
ਭਾਈ ਬਲਵਿੰਦਰ ਸਿੰਘ ਦੇ ਪਰਿਵਾਰ ਨੂੰ ਕਤਲ ਕਰਨ ਅਤੇ ਘਰ ਫੂਕ ਦੇਣ ਤੋਂ ੫-੬ ਦਿਨ ਮਗਰੋਂ ੪ ਸਤੰਬਰ ੧੯੯੧ ਨੂੰ ਇਕ ਹੋਰ ਭਾਣਾ ਵਾਪਰਿਆ ਕਿਸੇ ਮੁਖਬਰ ਦੀ ਪੱਕੀ ਸੂਹ ਤੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਸਾਧੂਗਡ਼੍ਹ ਕੋਲ ਪੁਲਿਸ ਪਾਰਟੀ ਨਾਕਾ ਲਾਈ ਬੈਠੀ ਸੀ।ਬਾਅਦ ਦੁਪਹਿਰ ੨-੩੦ ਵਜੇ ਦੇ ਕਰੀਬ ਚਿੱਟੀ ਜਿਪਸੀ ਸੀ.ਐੱਚ.-੦੧ ੮੨੦੬ ਅੰਬਾਲਾ ਵੱਲੋਂ ਆਈ ਪੁਲਿਸ ਨੇ ਜਿਪਸੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਜਿਪਸੀ ਚਲਾ ਰਹੇ ਭਾਈ ਬਲਵਿੰਦਰ ਸਿੰਘ ਜਟਾਣਾ ਨੇ ਰੁਕਣ ਦੀ ਥਾਂ ਜਿਪਸੀ ਇਕ ਦਮ ਘੁਮਾ ਕੇ ਸੈਦਪੁਰ ਵੱਲ ਭਜਾਉਣੀ ਚਾਹੀ ਜਿਪਸੀ ਉਲਟ ਗਈ ਤੇ ਬਲਵਿੰਦਰ ਸਿੰਘ ਆਪਣੇ ਸਾਥੀ ਚਰਨਜੀਤ ਸਿੰਘ ਝੱਲੀਆ ਖੁਰਦ ਸਮੇਤ ਝੋਨੇ ਦੇ ਖੇਤਾਂ ਵੱਲ ਦੌਡ਼ ਪਿਆ ਪੁਲਿਸ ਨੇ ਅੰਨ੍ਹੇਵਾਹ ਫ਼ਾਇਰਿੰਗ ਕੀਤੀ।

ਦੋਨਾਂ ਸੂਰਮਿਆਂ ਕੋਲ ਬਹੁਤ ਥੋਡ਼ਾ੍ ਅਸਲਾ ਸੀ ਜੋ ਛੇਤੀ ਹੀ ਖਤਮ ਹੋ ਗਿਆ ਪੁਲਿਸ ਨੇ ਦੋਨਾਂ ਨੂੰ ਸ਼ਹੀਦ ਕਰ ਦਿੱਤਾ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਸ਼ਹੀਦੀ ਦੀ ਖਬਰ ਜਿਉਂ ਹੀ ਇਲਾਕੇ ਵਿਚ ਫੈਲੀ,ਆਪ-ਮੁਹਾਰੇ ਲੋਕ ਇੱਕਠੇ ਹੋ ਗਏ।ਅਕਾਲੀ ਲੀਡਰ ਗੁਰਚਰਨ ਸਿੰਘ ਟੌਹਡ਼ਾ,ਸ਼ੇਰ ਸਿੰਘ ਡੂਮਛੇਡ਼ੀ,ਕਰਨੈਲ ਸਿੰਘ ਪੰਜੌਲੀ ਆਦਿ ਦੇ ਯਤਨਾਂ ਸਦਕਾ ਦੋਹਾਂ ਸੂਰਮਿਆਂ ਦੀਆਂ ਲਾਸ਼ਾਂ ਮਿਲ ਗਈਆਂ,ਜਿਹਨਾਂ ਦਾ ਉਹਨਾਂ ਦੇ ਪਿੰਡ ਵਿਚ ਹਜ਼ਾਰਾਂ ਲੋਕਾਂ ਦੀ ਹਾਜ਼ਰੀ ਵਿਚ ਸਸਕਾਰ ਕਰ ਦਿੱਤਾ।੪ ਸਤੰਬਰ ੨੦੨੨ ਨੂੰ ਬਾਈ ਬਲਵਿੰਦਰ ਸਿੰਘ ਜਰਾਣਾ ਨੂੰ ਸ਼ਹੀਦ ਹੋਇਆ ੩੧ ਵਰ੍ਹੇ ਹੋ ਜਾਣੇ ਹਨ।
ਭਾਈ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਨੇ ਸਰਕਾਰੀ ਕਹਿਰ ਨੂੰ ਕਿਵੇਂ ਝੱਲਿਆ,ਉਹ ਆਪਣੇ–ਆਪ ਵਿਚ ਲੂੰ-ਕੰਡੇਖਡ਼ੇ ਕਰਨ ਦੀ ਇਕ ਮਿਸਾਲ ਹੈ।ਪੇਸ਼ ਹੈ ਭਾਈ ਬਲਵਿੰਦਰ ਸਿੰਘ ਜਜ਼ਾਣਾ ਦੇ ਬਿਰਧ ਪਿਤਾ ਸ.ਸੋਹਣ ਸਿੰਘ ਨਾਲ ਇੰਟਰਵਿਊ ਦਾ ਸਾਰ-ਅੰਸ਼।ਇਸ ਮੌਕੇ ਭਾਈ ਬਲਵਿੰਦਰ ਸਿੰਘ ਦੇ ਚਾਚਾ ਰਾਮਦਾਸ ਸਿੰਘ ਵੀ ਹਾਜ਼ਰ ਸਨ,ਜਿਹਨਾਂ ਨੇ ਬੇਅੰਤ ਤਸੀਹੇ ਝੱਲੇ।ਭਾਈ ਬਲਵਿੰਦਰ ਸਿੰਘ ਦੇ ਚਾਚੇ ਦੇ ਪੁੱਤਰ ਹਰਪ੍ਰੀਤ ਸਿੰਘ ਰਿੰਕੂ ਤੇ ਦਲਬੀਰ ਸਿੰਘ ਬੰਟੀ ਵੀ ਕੋਲ ਹੀ ਬੈਠੈ ਸਨ।

ਬਾਪੂ ਜੀ! ਆਪਣੇ ਪਰਿਵਾਰਕ ਪਿਛੋਕਡ਼ ਬਾਰੇ ਦੱਸੋ?
ਸ.ਸੋਹਣ ਸਿੰਘ:ਮੇਰੀ ਉਮਰ ੭੩-੭੪ ਵਰ੍ਹੇ ਹੋਣੀ ਐ।ਐਹ ਰਾਮਦਾਸ ਸਿੰਘ ਮੈਥੋਂ ਛੋਟਾ ਐ ਤੇ ਸਾਡਾ ਤੀਜਾ ਭਰਾ ਅਜੀਤ ਸਿੰਘ ਐ।ਬਲਵਿੰਦਰ ਸਿੰਘ ਦੇ ਨਾਨਕੇ ਸਲੇਮਪੁਰ ਪਿੰਡ ਜੀ ਮਕਡ਼ੌਨੇ ਲਾਗੇ।ਸ਼ਾਇਦ ੧੯੫੮ ਚ ਮੇਰਾ ਵਿਆਹ ਹੋਇਆ ਨਸੀਬ ਕੌਰ ਨਾਂ ਸੀ

ਬਲਵਿੰਦਰ ਹੋਰੀਂ ਕਿੰਨੇ ਭੈਣ-ਭਰਾ ਸੀ?
ਬਲਵਿੰਦਰ ਹੋਰੀਂ ਦੋ ਭਰਾ ਸੀ ਪਰ ਅਸੀਂ ਛੋਟਾ ਮੁੰਡਾ ਪਵਨ ਸਿੰਘ ਮੁਸਕਾਬਾਦ ਵਾਲੀ ਮੇਰੀ ਭੈਣ ਨੂੰ ਦੇ ਦਿੱਤਾ ਹੋਇਆ ਹੈ।ਸਾਡੇ ਕੋਲ ਤਾਂ ਇਹ ਬਲਵਿੰਦਰ ਈ ਸੀ।ਕੁਡ਼ੀ ਵੱਡੀ ਸੀ ਦੋਹਾਂ ਤੋਂ ਸੁਰਿੰਦਰ ਕੌਰ ਉਹ ਦਤਾਰਪੁਰ ਵਿਆਹੀ ਹੋਈ ਆ ਵਿਚੋਂ ਗੱਲ ਕਿ ਸੀ? ਬਲਵਿੰਦਰ ਸਿੰਘ ਨੇ ਦੱਸਿਆ ਸੀ ਬਈ ਕੋਈ ਮੋਹਾਲੀ ਦਾ ਮੁੰਡਾ ਸਾਡੇ ਕੋਲ ਰਾਤ ਕੱਟ ਗਿਆ ਸੀ,ਜਿਸ ਕਾਰਨ ਪਟਿਆਲੇ ਦੀ ਪੁਲਿਸ ਕਮਰੇ ਵਿਚ ਰਹਿਣ ਵਾਲੇ ਚਾਰਾਂ ਮੁਡਿਆਂ ਨੂੰ ਲੈ ਗਈ ਸੀ ਪਟਿਆਲੇ ਚਾਰਾਂ ਉਪਰ ਬੇਹੱਦ ਤਸ਼ੱਦਦ ਹੋਇਆ ਮੈਨੂੰ ਤਾਂ ਇਹ ਬਾਅਦ ਵਿਚ ਪਤਾ ਲੱਗਿਆ ਉਦੋਂ ਤਾਂ ਬਲਵਿੰਦਰ ਨੇ ਕੁਝ ਨਹੀਂ ਦੱਸਿਆ ਦੋ-ਚਾਰ ਦਿਨ ਘਰ ਰਹਿ ਕੇ ਉਹ ਫਿਰ ਰੋਪਡ਼ ਚਲਾ ਗਿਆ।ਕਮਰਾ ਬਦਲ ਲਿਆ ਤੇ ਉਥੇ ਰਹਿਣ ਲੱਗ ਪਿਆ

ਅੱਗੇ ਕੀ ਹੋਇਆ?
ਫਿਰ ਵਿਸਾਖੀ ਤੋਂ ਇਕ ਦਿਨ ਮਗਰੋਂ ਪੁਲਿਸ ਦਾ ਛਾਪਾ ਪੈ ਗਿਆ ਇਥੇ ਕਹਿੰਦੇ ਖੇੜੀ ਪਿੰਡ ਵਿਚ ਕੋਈ ਬੰਦਾ ਮਾਰ ਤਾ ੁਸੀਂ ਕੀ ਸਮਝਦੇ ਹੋ ਕਿ ਪੁਲਿਸ ਦਾ ਰਵੱਈਆ ਸਾਰੀਆਂ ਖਾਡ਼ਕੂਆਂ ਦੇ ਪਰਿਵਾਰਾਂ ਪ੍ਰਤੀ ਇਕੋ ਜਿਹਾ ਸੀ? ਨਹੀਂ,ਸ਼ਾਇਦ ਬਲਵਿੰਦਰ ਹੋਰਾਂ ਦਾ ਵੀ ਫ਼ਰਕ ਸੀ ਕਿ ਉਹ ਨਾਜਾਇਜ਼ ਕੰਮ ਨਹੀਂ ਸੀ ਕਰਦੇ ਉਹਨਾਂ ਦੀ ਆਪਣੀ ਬਹੁਤ ਇੱਜ਼ਤ ਸੀ ਇਲਾਕੇ ਵਿਚ ਬਾਕੀ ਹਰ ਬੰਦੇ ਦਾ ਆਪਣਾ ਸੁਭਾਅ ਹੁੰਦਾ ਹੈ ਰਾਧੇ ਸ਼ਾਮ ਥੇਣੇਦਾਰ ਸਾਨੂੰ ਤੰਗ ਹੀ ਕਰਦਾ ਰਿਹਾ ਇਕ ਵਾਰੀ ਇਥੇ ਰੇਡ ਕਰਨ ਆਇਆ ਸਾਈਡ ਵਾਲੀ ਬਾਰੀ ਨੂੰ ਵੇਖ ਕੇ ਕਹਿੰਦਾ ਇਥੋਂ ਦੀ ਲੰਘ ਗਿਆ ਹੋਣਾ ਬਲਵਿੰਦਰ ਮੈਂ ਆਖਿਆ ਬਾਰੀ ਵਿਚ ਪੱਕੀ ਚੁਗਾਠ ਏ ਸਰੀਏ ਫਿੱਟ ਨੇ ਐਂ ਕਿਵੇਂ ਵਿਚ ਦੀ ਲੰਗ ਜਾਊ ਪਰ ਉਹ ਅਬਾ-ਤਬਾ ਬੋਲੀ ਗਿਆ।ਨਾਲ ਦੇ ਪੁਲਸੀਏ ਰੋਕਦੇ ਵੀ ਰਹੇ ਪਰ ਉਹ ਮੈਨੁੰ ਫਡ਼ ਕੇ ਰੋਪਡ਼ ਥਾਣੇ ਲੈ ਗਿਆ ਉਥੇ ਦਬਕੇ ਮਾਰਦਾ ਰਿਹਾ ਤੇ ਡਰਾਵੇ ਦਿੰਦਾ ਰਿਹਾ ਉਹਨੇ ਪਰੇਸ਼ਾਨ ਕੀਤਾ ..ਬਾਪੂ ਜੀ, ਆਪਣੇ ਸਿੰਘਾਂ ਨੇ ਜੋ ਲਡ਼ਾਈ ਲਡ਼ੀ ਉਹ ਜਾਇਜ਼ ਐ? ਹਾਂ ਬਿਲਕੁਲ ਜਾਇਜ਼ ਐ।ਸਿੰਘਾਂ ਨੇ ਕੁਝ ਵੀ ਗ਼ਲਤ ਨਹੀਂ ਕੀਤਾ ਆਪਣਾ ਹੱਕ ਈ ਮੰਗਦੇ ਸੀ, ਹੱਕਾਂ ਲਈ ਲਡ਼ਾਈ ਸੀ।…

ਮੂਸੇਵਾਲਾ ਨੇ SYL ਗਾਣੇ ‘ਚ ਕਿਉਂ ਲਿਆ ਬਲਵਿੰਦਰ ਜਟਾਣਾ ਦਾ ਨਾਮ, ਜਟਾਣਾ ਵੱਲੋਂ ਥਾਣੇ ‘ਤੇ ਗੋਲੀ ਚਲਾ ਬਚਾਈ ਗਈ ਸਿੱਖ ਬੀਬੀ ਦਾ ਪਹਿਲਾ ਇੰਟਰਵਿਊ