ਸਿੱਧੂ ਮੂਸੇਵਾਲਾ ਦੇ ਪਿਤਾ ਦਾ ਪੁੱਤ ਦੇ ਭੋਗ ਤੇ ਹੱਢ ਚੀਰਵਾਂ ਭਾਸ਼ਨ

ਅੱਜ ਯਾਨੀ ਕਿ ਅੱਠ ਜੂਨ ਨੂੰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦੀ ਅੰਤਿਮ ਅਰਦਾਸ ਮਾਨਸਾ ਦੀ ਬਾਹਰਲੀ ਅਨਾਜ ਮੰਡੀ ਸਿਰਸਾ ਰੋਡ ਮਾਨਸਾ ਵਿਖੇ ਹੋਈ ਸਵੇਰ ਤੋਂ ਹੀ ਦੂਰ ਦੁਰਾਡੇ ਤੋਂ ਲੋਕ ਅੰਤਿਮ ਅਰਦਾਸ ਵਾਲੀ ਥਾਂ ਤੇ ਪਹੁੰਚਣੇ ਸ਼ੁਰੂ ਹੋ ਗਏ ਸਨ ਪੁਲੀਸ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਿਤੇ ਸਨ

ਸਿੱਧੂ ਮੂਸੇਵਾਲੇ ਦੀ ਅੰਤਿਮ ਅਰਦਾਸ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇਰਾਂ ਗੁਰਦੁਆਰਾ ਸਾਹਿਬਾਨਾਂ ਤੋਂ ਟੀਮਾਂ ਲੰਗਰ ਦੇ ਪ੍ਰਬੰਧ ਲਈ ਲਗਾਈਆਂ ਗਈਆਂ ਸਨ ਭੋਗ ਦੀ ਸਮਾਪਤੀ ਤੇ ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਸਾਰੇ ਪਹੁੰਚੇ ਲੋਕਾਂ ਦਾ ਧੰਨਵਾਦ ਕੀਤਾ ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਦਸਤਾਰਾਂ ਸਜਾਉਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਕਿਉਂਕਿ ਇਹੀ ਉਨ੍ਹਾਂ ਦੇ ਪੁੱਤ ਦਾ ਸੁਨੇਹਾ ਸੀ ਇਸ ਮੌਕੇ

ਮਰਹੂਮ ਗਾਇਕ ਦੀ ਮਾਂ ਨੇ ਕਿਹਾ ਕਿ ਇੰਨੇ ਵੱਡੇ ਇਕੱਠ ਨੇ ਉਨ੍ਹਾਂ ਦੇ ਦੁੱਖ ਨੂੰ ਘੱਟ ਕੀਤਾ ਹੈ ਅਤੇ ਦੂਰੋਂ ਦੂਰੋਂ ਆਏ ਲੋਕਾਂ ਦਾ ਉਨ੍ਹਾਂ ਪ੍ਰਤੀ ਪਿਆਰ ਤੇ ਸਨਮਾਨ ਨੂੰ ਕਦੇ ਨਹੀਂ ਭੁੱਲਣਗੇ ਉਹ ਹਰ ਨੌਜਵਾਨ ਨੂੰ ਰੁੱਖ ਲਗਾਉਣ ਦਾ ਸੱਦਾ ਦੇ ਰਹੇ ਹਨ ਸਿੱਧੂ ਮੂਸੇਵਾਲੇ ਦੇ ਅਨੇਕਾਂ ਪ੍ਰਸੰਸਕ ਤਾਂ ਰਾਤ ਤੋਂ ਹੀ ਇੱਥੇ ਸਨ ਪਰਿਵਾਰ ਵੱਲੋਂ ਪਹਿਲਾਂ ਸਵੇਰੇ ਸਵਾ ਅੱਠ ਵਜੇ

ਪਿੰਡ ਮੂਸਾ ਵਿਖੇ ਘਰ ਸਹਿਜ ਪਾਠ ਦੇ ਭੋਗ ਪਾਏ ਗਏ ਉਥੇ ਹੀ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਹੋਏ ਸਨ ਲੋਕਾਂ ਲਈ ਲੰਗਰ ਚਾਹ ਤੇ ਪਾਣੀ ਦਾ ਖ਼ਾਸ ਪੁਖਤਾ ਪ੍ਰਬੰਧ ਕੀਤਾ ਗਿਆ ਸੀ ਇਸ ਦੌਰਾਨ ਸਿੱਧੂ ਮੂਸੇ ਵਾਲੇ ਦੇ ਪਿਤਾ ਅਤੇ ਮਾਤਾ ਨੇ ਹੋਰ ਲੋਕਾਂ ਨੂੰ ਕੀ ਕੁਝ ਕਿਹਾ ਉਸ ਨੂੰ ਜਾਣਨ ਦੇ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ