ਬ੍ਰਿਟਿਸ਼ ਅਦਾਕਾਰਾ ਦਾ ਦਾਅਵਾ- ਏਲੀਅਨ ਨਾਲ ਹੋਇਆ ਪਿਆਰ, ਸਬੰਧ ਵੀ ਬਣਾਏ

ਇੱਕ ਬ੍ਰਿਟਿਸ਼ ਅਦਾਕਾਰਾ ਅੱਬੀ ਬੇਲਾ ਨੇ ਦਾਅਵਾ ਕੀਤਾ ਹੈ ਕਿ ਏਲੀਅਨਸ ਨੇ ਉਸ ਨੂੰ ਉਸ ਦੇ ਬੈੱਡਰੂਮ ਤੋਂ ਯੂਐਫਓ ਰਾਹੀਂ ਅਗਵਾ ਕਰ ਲਿਆ ਸੀ। ਹੁਣ ਉਸ ਨੇ ਦੱਸਿਆ ਹੈ ਕਿ ਕਿਸ ਡਰ ਕਰਕੇ ਉਹ ਲੋਕਾਂ ਸਾਹਮਣੇ ਏਲੀਅਨ ਦਾ ਚਿਹਰਾ ਲੈ ਕੇ ਨਹੀਂ ਆ ਰਹੀ ਹੈ। ਅੱਬੀ ਬੇਲਾ ਇੱਕ ਅਦਾਕਾਰਾ ਹੋਣ ਦੇ ਨਾਲ-ਨਾਲ ਇਕ ਪਾਡਕਾਸਟਰ ਵੀ ਹੈ।

ਐਬੀ ਬੇਲਾ ਨੇ ਦਾਅਵਾ ਕੀਤਾ ਕਿ ਇਸ ਸਮੇਂ ਦੌਰਾਨ ਉਹ ਏਲੀਅਨ ਨੂੰ ਮਿਲੀ ਅਤੇ ਇੱਕ ਏਲੀਅਨ ਨਾਲ ਉਸ ਨੂੰ ਪਿਆਰ ਹੋ ਗਿਆ। ਔਰਤ ਨੇ ਇਹ ਵੀ ਦੱਸਿਆ ਕਿ ਉਸ ਏਲੀਅਨ ਨੇ ਵੀ ਉਸ ਨਾਲ ਸਬੰਧ ਵੀ ਬਣਾਏ ਹੋਏ ਸਨ। ਪਰ, ਹੁਣ ਔਰਤ ਨੇ ਦਾਅਵਾ ਕੀਤਾ ਹੈ, ਕਈ ਵਾਰ ਅਜਿਹਾ ਕਰਨ ਤੋਂ ਬਾਅਦ ਹੁਣ ਉਸਨੂੰ ਇੱਕ ਏਲੀਅਨ ਨਾਲ ਪਿਆਰ ਹੋ ਗਿਆ ਹੈ ਅਤੇ ਉਹ ਅਕਸਰ ਏਲੀਅਨ ਨਾਲ ਸਬੰਧ ਬਣਾਉਂਦੀ ਹੈ।

ਔਰਤ ਦਾ ਕਹਿਣਾ ਹੈ ਕਿ ਜਿਸ ਨੂੰ ਉਹ ਪਿਆਰ ਕਰਦੀ ਹੈ, ਉਹ ਇਸ ਦੁਨੀਆਂ ਦਾ ਵਾਸੀ ਨਹੀਂ ਹੈ। ਪਰ, ਔਰਤ ਨੇ ਇਸ ਡਰ ਕਾਰਨ ਜਨਤਕ ਤੌਰ ‘ਤੇ ਉਸ ਦਾ ਚਿਹਰਾ ਦਿਖਾਉਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਉਸਨੂੰ ਏਰੀਆ 51 ਵਿੱਚ ਲਿਜਾਇਆ ਜਾ ਸਕਦਾ ਹੈ।

ਅਦਾਕਾਰਾ ਨੇ ਕਿਹਾ ਕਿ ਉਸਨੇ ਕਦੇ ਏਲੀਅਨ ਦਾ ਅਸਲੀ ਚਿਹਰਾ ਨਹੀਂ ਦੇਖਿਆ, ਉਹ ਇੱਕ ਡੌਲ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ। ਜਦੋਂ ਮੈਂ ਉਸਨੂੰ ਯਾਦ ਕਰਦੀ ਹਾਂ ਜਦੋਂ ਉਹ ਆਪਣੇ UFO ਕੰਮ ਵਿੱਚ ਰੁੱਝਿਆ ਹੁੰਦਾ ਹੈ ਕਿਉਂਕਿ ਉਹ UFO ਦਾ ਕੈਪਟਨ ਹੈ। ਮੇਰਾ ਪਿਆਰ ਗੁਮਨਾਮ ਰਹਿਣਾ ਚਾਹੁੰਦਾ ਹੈ। ਮੈਂ ਉਸਨੂੰ ਪਿਆਰ ਨਾਲ ਪੌਲ ਕਹਿੰਦੀ ਹਾਂ। ਉਸਨੇ ਦਾਅਵਾ ਕੀਤਾ ਕਿ ਉਹ “ਐਂਡਰੋਮੇਡਾ ਗਲੈਕਸੀ” ਤੋਂ ਹੈ। ਉਹ ਇਸ ਦੁਨੀਆ ਤੋਂ ਬਾਹਰ ਹੈ। ਉਸ ਨੇ ਕਹਾ ਕਿ ਮੈਨੂੰ ਲਗਦਾ ਹੈ ਕਿ ਮੈਨੂੰ ਉਸ ਬਾਰੇ ਸਭ ਤੋਂ ਵੱਧ ਕੀ ਪਸੰਦ ਹੈ ਉਹ ਇਹ ਹੈ ਕਿ ਉਹ ਧਰਤੀ ਦੇ ਲੋਕਾਂ ਵਰਗਾ ਨਹੀਂ ਹੈ ਇਸ ਲਈ ਉਹ ਝੂਠ ਨਹੀਂ ਬੋਲਦਾ। ਏਲੀਅਨਸ ਝੂਠ ਬੋਲਣਾ ਨਹੀਂ ਜਾਣਦੇ। ਉਹ ਮੇਰੇ ਦਿਲ ਦੇ ਬਹੁਤ ਕਰੀਬ ਹਨ।

ਅਬੀ ਬੇਲਾ ਦਾ ਕਹਿਣਾ ਹੈ ਕਿ ਇੱਕ ਸਾਲ ਪਹਿਲਾਂ ਜਦੋਂ ਮੈਂ ਏਲੀਅਨ ਨੂੰ ਮਿਲੀ ਸੀ ਤਾਂ ਅਸੀਂ ਗੱਲ ਕਰਨੀ ਸ਼ੁਰੂ ਕੀਤੀ ਅਤੇ ਮੈਂ ਇਸ ਬਾਰੇ ਗੱਲ ਕਰ ਰਹੀ ਸੀ ਕਿ ਕਿਵੇਂ ਧਰਤੀ ‘ਤੇ ਲੋਕ ਕੂੜੇ ਵਰਗੇ ਹਨ, ਅਤੇ ਟਿੰਡਰ ‘ਤੇ ਡੇਟਿੰਗ ਕਰਨ ਨਾਲੋਂ ਏਲੀਅਨ ਵੱਲੋਂ ਅਗਵਾ ਕੀਤਾ ਜਾਣਾ ਬਿਹਤਰ ਹੈ। ਔਰਤ ਨੇ ਕਿਹਾ, ”ਉਨ੍ਹਾਂ ਨੂੰ ਮੇਰਾ ਮਜ਼ਾਕ ਪਸੰਦ ਆਇਆ ਅਤੇ ਏਲੀਅਨਸ ਨੇ ਸੋਚਿਆ ਕਿ ਇਹ ਮਜ਼ਾਕੀਆ ਹੈ। ਔਰਤ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਹ ਕਾਫੀ ਪਿਆਰੇ ਹਨ ਤੇ ਮੇਰੇ ਟਾਈਪ ਦੇ ਹਨ ਤੇ ਅਸੀਂ ਬਸ ਇਕੱਠੇ ਹੋ ਜਾਂਦੇ ਹਾਂ।

ਔਰਤ ਅਬੀ ਬੇਲਾ ਨੇ ਪਿਛਲੇ ਸਾਲ ਦਾਅਵਾ ਕੀਤਾ ਸੀ ਕਿ ਸਾਡੇ ਕੋਲ ਅਜੇ ਵੀ ਉਹ ਤਕਨਾਲੋਜੀ ਨਹੀਂ ਹੈ ਜੋ ਏਲੀਅਨਸ ਕੋਲ ਹੈ। ਏਲੀਅਨਸ ਨੇ ਉਸਨੂੰ ਇੱਕ ਸਲਾਈਡ ਸ਼ੋਅ ਦਿਖਾਇਆ, ਜਿਸ ਨੂੰ ਵੇਖਣ ‘ਤੇ ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਮੈਂ ਇੱਕ ਫਿਲਮ ਵੇਖ ਰਹੀ ਹਾਂ, ਜਿਸ ਵਿੱਚ ਦਿਖਾਇਆ ਜਾ ਰਿਹਾ ਸੀ ਕਿ ਇਨਸਾਨੀ ਲਾਲਚ ਨਾਲ ਇਹ ਧਰਤੀ ਖਤਮ ਹੋ ਰਹੀ ਹੈਟ। ਜਦੋਂ ਉਹ ਏਲੀਅਨ ਦੀ ਸਪੇਸਸ਼ਿਪ ਤੋਂ ਵਾਪਸ ਪਰਤੀ ਤਾਂ ਉਸ ਦੇ ਹੱਥਾਂ ‘ਤੇ ਤਿਕੋਨੇ ਨਿਸ਼ਾਨ ਬਣੇ ਹੋਏ ਸਨ ਤੇ ਏਲੀਅਨਸ ਦੀਆਂ ਉਂਗਲੀਆਂ ਦੇ ਨਿਸ਼ਾਨ ਵੀ ਉਸ ਦੇ ਸਰੀਰ ‘ਤੇ ਮੌਜੂਦ ਹਨ।

‘ਏਰੀਆ 51’ ਬਾਰੇ ਕਈ ਕਹਾਣੀਆਂ ਹਨ
‘ਏਰੀਆ 51’ ਬਾਰੇ ਲੰਬੇ ਸਮੇਂ ਤੋਂ ਕਈ ਕਹਾਣੀਆਂ ਲਿਖੀਆਂ ਅਤੇ ਸੁਣਾਈਆਂ ਜਾ ਚੁੱਕੀਆਂ ਹਨ, ਇਹ ਇਲਾਕਾ ਲੰਬੇ ਸਮੇਂ ਤੋਂ ਲੋਕਾਂ ਦੀ ਖਿੱਚ ਦਾ ਕੇਂਦਰ ਰਿਹਾ ਹੈ। ਮੰਨਿਆ ਜਾਂਦਾ ਹੈ ਕਿ ਇਸ ਜਗ੍ਹਾ ‘ਤੇ ਅਮਰੀਕਾ ਨੇ ਏਲੀਅਨਸ ਦੇ ਜਹਾਜ਼ ਲੁਕਾਏ ਹੋਏ ਹਨ ਅਤੇ ਇੱਥੇ ਏਲੀਅਨਸ ਨੂੰ ਵੀ ਅਮਰੀਕਾ ਨੇ ਲੁਕਾ ਕੇ ਰਖਿਆ ਹੋਆ ਹੈ ਤੇ ‘ਏਰੀਆ 51’ ਤੋਂ ਲੈਬਾਰਟਰੀ ਚਲਾਈ ਜਾਂਦੀ ਹੈ। ਹਾਲਾਂਕਿ ‘ਏਰੀਆ 51’ ਬਾਰੇ ਅਜੇ ਤੱਕ ਅਮਰੀਕੀ ਸਰਕਾਰ ਵੱਲੋਂ ਦੁਨੀਆ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਅਤੇ ਅਮਰੀਕੀ ਅਧਿਕਾਰੀ ਇਸ ਬਾਰੇ ਗੱਲ ਵੀ ਨਹੀਂ ਕਰਦੇ ਹਨ।