ਪ੍ਰੇਮਿਕਾ ਤੇ ਉਸਦੇ ਪਰਿਵਾਰ ਤੋਂ ਦੁਖੀ 24 ਸਾਲਾ ਦਿਲਪ੍ਰੀਤ ਨੇ ਕੀਤੀ ਖੁਦਕੁਸ਼ੀ, 3 ਪੰਨਿਆਂ ਦਾ ਸੁਸਾਈਡ ਨੋਟ ਛੱਡਿਆ

ਆਤਮਹੱਤਿਆ ਕਰਨ ਤੋਂ ਪਹਿਲਾਂ ਬਣੀ ਵੀਡੀਓ ‘ਚ ਦਿਲਪ੍ਰੀਤ ਨੇ ਆਪਣੀ ਪ੍ਰੇਮਿਕਾ ਦੀ ਫੋਟੋ ਦਿਖਾ ਕੇ ਸੱਚਾਈ ਦੱਸੀ। ਪੁਲਿਸ ਨੇ ਪਿਤਾ ਦੇ ਬਿਆਨ ‘ਤੇ ਪ੍ਰੇਮਿਕਾ, ਉਸ ਦੀ ਮਾਂ ਅਤੇ ਮਾਮੇ ਦੇ ਬੇਟੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। 3 ਪੰਨਿਆਂ ਦਾ ਸੁਸਾਈਡ ਨੋਟ ਛੱਡਿਆ ਅਤੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰਨ ਦੀਆਂ 2 ਵੀਡੀਓ ਬਣਾਈਆਂ ਸਨ।

ਮੋਗਾ-ਕਈ ਸਾਲਾਂ ਦੇ ਪਿਆਰ ਤੋਂ ਬਾਅਦ ਜਦੋਂ ਪ੍ਰੇਮਿਕਾ ਦੇ ਪਰਿਵਾਰਕ ਮੈਂਬਰਾਂ ਨੇ ਵਿਆਹ ਤੋਂ ਇਨਕਾਰ ਕੀਤਾ ਤਾਂ ਨੌਜਵਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਮਾਮਲਾ ਬੱਧਨੀ ਦੇ ਪਿੰਡ ਮੀਨੀਆ ਦਾ ਹੈ, ਜਿੱਥੇ ਦੇ ਰਹਿਣ ਵਾਲੇ ਨੌਜਵਾਨ ਦਾ ਪਿਛਲੇ ਕਈ ਸਾਲਾਂ ਤੋਂ ਪ੍ਰੇਮ ਸਬੰਧ ਚੱਲ ਰਿਹਾ ਸੀ। ਜਿਸ ਬਾਰੇ ਦੋਵਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਪਤਾ ਲੱਗ ਗਿਆ ਸੀ ਅਤੇ ਉਹ ਵਿਆਹ ਲਈ ਰਾਜ਼ੀ ਵੀ ਹੋ ਗਏ ਸਨ। ਇਸ ਦੇ ਨਾਲ ਹੀ ਜਾਣਕਾਰੀ ਅਨੁਸਾਰ ਲੜਕੇ ਦਾ ਲੜਕੀ ਦੇ ਘਰ ਆਉਣਾ-ਜਾਣਾ ਸੀ ਅਤੇ ਉਸਦੇ ਰਿਸ਼ਤੇਦਾਰਾਂ ਨੂੰ ਵੀ ਪਤਾ ਸੀ ਪਰ ਹੁਣ ਪਰਿਵਾਰ ਵਾਲਿਆਂ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਸੀ ਤੇ ਥਾਣੇ ਵਿੱਚ ਦਿਲਪ੍ਰੀਤ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਸ਼ਿਕਾਇਤ ਵੀ ਕੀਤੀ ਸੀ ਤੇ ਫਿਰ ਦਿਲਪ੍ਰੀਤ ਨੇ ਵੀ ਸ਼ਿਕਾਇਤ ਕੀਤੀ ਸੀ। ਪਰ ਇਸ ਸਭ ਤੋਂ ਉਸ ਨੂੰ ਬਹੁਤ ਡੂੰਗਾ ਸਦਮਾ ਲੱਗਾ ਤੇ ਦਿਲਪ੍ਰੀਤ ਨੇ ਖੁਦਕੁਸ਼ੀ ਕਰ ਖੁਦ ਨੂੰ ਖਤਮ ਕਰ ਲਿਆ।

ਇਸ ਦੇ ਨਾਲ ਹੀ ਦਿਲਪ੍ਰੀਤ ਨੇ 3 ਪੰਨਿਆਂ ਦਾ ਸੁਸਾਈਡ ਨੋਟ ਵੀ ਛੱਡਿਆ ਅਤੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਇੱਕ ਵੀਡੀਓ ਵੀ ਬਣਾਈ। ਜਿਸ ਵਿੱਚ ਦਿਲਪ੍ਰੀਤ ਨੇ ਆਪਣੇ ਇੱਕ ਫੋਨ ਤੋਂ ਇੱਕ ਹੋਰ ਫੋਨ ਦੀ ਵੀਡੀਓ ਬਣਾ ਕੇ ਗਰਲਫਰੈਂਡ ਨਾਲ ਪ੍ਰੇਮ ਸਬੰਧ ਹੋਣ ਦੇ ਸਾਰੇ ਸਬੁਤ ਦਿਖਾਏ। ਇਸ ਵਿੱਚ ਪ੍ਰੇਮਿਕਾ ਨਾਲ ਤਸਵੀਰਾਂ ਤੇ ਵੀਡੀਓ ਸਨ। ਇੰਨਾਂ ਹੀ ਨਹੀਂ ਬਲਕਿ ਲੜਕੇ ਪਰਿਵਾਰ ਨਾਲ ਵੀ ਦਿਲਪ੍ਰੀਤ ਦੀਆਂ ਵੱਖ-ਵੱਖ ਮੌਕਿਆਂ ਦੀ ਤਸਵੀਰਾਂ ਸਨ।

ਇਸ ਦੇ ਨਾਲ ਹੀ ਸੁਸਾਈਡ ਨੋਟ ‘ਚ ਉਸ ਨੇ ਇਹ ਵੀ ਦੱਸਿਆ ਕਿ ਉਸ ਦੀ ਪ੍ਰੇਮਿਕਾ ਗੁਰਮੀਤ ਅਤੇ ਉਸ ਦੀ ਮਾਂ ਅਤੇ ਉਸ ਦੇ ਮਾਮੇ ਦਾ ਬੇਟਾ ਰਾਜਾ, ਉਸ ਨੂੰ ਪ੍ਰੇਸ਼ਾਨ ਕਰ ਰਹੇ ਹਨ ਅਤੇ ਰਜ਼ਾ ਉਸ ਨੂੰ ਐਨੀ ਨੂੰ ਵੀ ਆਪਣੀ ਸ਼ਿਕਾਇਤ ਵਾਪਸ ਕਰਨ ਲਈ ਕਹਿ ਰਿਹਾ ਹੈ।

ਦਿਲਪ੍ਰੀਤ ਨੇ ਆਪਣੇ ਸੁਸਾਈਡ ਨੋਟ ਅਤੇ ਵੀਡੀਓ ਵਿੱਚ ਇਹ ਵੀ ਦੱਸਿਆ ਕਿ ਉਹ ਮੋਗਾ ਤੋਂ ਬਾਹਰ ਵੀ ਰਹਿੰਦੇ ਰਹੇ ਹਨ ਅਤੇ ਪਰਿਵਾਰ ਨੂੰ ਸਭ ਕੁੱਝ ਪਤਾ ਸੀ। ਇੱਥੋਂ ਤੱਕ ਕਿ ਉਹ ਲੜਕੀ ਦੀ ਆਈਲੈਟਸ ਦੀ ਪੜ੍ਹਾਈ ਦੀ ਫੀਸ ਵੀ ਖੁਦ ਹੀ ਅਦਾ ਕਰ ਰਿਹਾ ਹੈ। ਅਤੇ ਉਨ੍ਹਾਂ ਦੇ ਰਿਸ਼ਤੇਦਾਰ ਦੇ ਵਿਆਹ ‘ਤੇ ਵੀ ਗਿਆ ਸੀ। ਪਰ ਉਸ ‘ਤੇ 66/70 ਦਾ ਮੁਕੱਦਮਾ ਦਰਜ ਕਰਵਾਉਣ ਦੀ ਧਮਕੀ ਦੇਣ ਲੱਗੀ।

ਜਦੋਂਕਿ ਇਸ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ‘ਤੇ ਪ੍ਰੇਮਿਕਾ ਅਤੇ ਉਸਦੀ ਮਾਂ ਅਤੇ ਉਸਦੇ ਮਾਮੇ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਲੜਕੇ ਦਾ 5-6 ਸਾਲਾਂ ਤੋਂ ਆਪਣੇ ਪਿੰਡ ਨੇੜੇ ਇੱਕ ਲੜਕੀ ਨਾਲ ਪ੍ਰੇਮ ਸਬੰਧ ਸਨ ਅਤੇ ਦੋਵਾਂ ਦਾ ਇੱਕ ਦੂਜੇ ਦੇ ਘਰ ਆਉਣਾ ਜਾਣਾ ਸੀ ਅਤੇ ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ। ਕੁਝ ਸਮਾਂ ਪਹਿਲਾਂ ਉਸ ਦੀ ਸਹੇਲੀ ਦੀ ਭੈਣ ਦਾ ਵਿਆਹ ਸੀ, ਉਹ ਵੀ ਉੱਥੇ ਗਿਆ ਸੀ ਅਤੇ ਉਸ ਦੇ ਮਾਮੇ ਦਾ ਲੜਕਾ ਵਿਦੇਸ਼ ਤੋਂ ਆਇਆ ਹੋਇਆ ਸੀ ਤਾਂ ਦਿਲਪ੍ਰੀਤ ਦੀ ਮਾਮੇ ਦੇ ਲੜਕੇ ਨਾਲ ਤਕਰਾਰ ਹੋ ਗਈ ਅਤੇ ਉਸ ਤੋਂ ਬਾਅਦ ਉਸ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਗੁਰਮੀਤ ਦਾ ਰਿਸ਼ਤਾ ਕੀਤਾ ਤਾਂ ਉਹ ਨਹੀਂ ਬੋਲੇਗਾ। ਉਸ ਨੇ ਉਨ੍ਹਾਂ ਨਾਲ ਗੱਲ ਨਹੀਂ ਕੀਤੀ ਤਾਂ ਉਸ ਨੇ ਲੜਕੀ ਨੂੰ ਤੰਗ-ਪ੍ਰੇਸ਼ਾਨ ਕਰਨ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ 3 ਦਿਨ ਪਹਿਲਾਂ ਥਾਣੇ ‘ਚ ਬੈਠ ਕੇ ਰਾਜੀਨਾਮਾ ਹੋਇਆ। ਜਿਸ ਤੋਂ ਬਾਅਦ ਦਿਲਪ੍ਰੀਤ ਨੇ ਘਰ ‘ਚ ਜ਼ਹਿਰੀਲੀ ਦਵਾਈ ਪੀ ਲਈ ਅਤੇ ਉਸ ਨੂੰ ਫੋਨ ‘ਤੇ ਮੈਸੇਜ ਕੀਤਾ, ਜਿਸ ਤੋਂ ਬਾਅਦ ਉਸ ਨੇ ਗੇਟ ਤੋੜ ਦਿੱਤਾ। ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।