Brampton : ਪਾਣੀ ਚ ਡੁੱਬਣ ਨਾਲ ਪੰਜਾਬੀ ਵਿਦਿਆਰਥੀ ਦੀ ਹੋਈ ਮੌਤ

ਬਰੈਂਪਟਨ,ਉਨਟਾਰੀਓ : ਅੱਜ ਬਰੈਂਪਟਨ ਦੀ ਏਲਡਰੇਡੋ ਪਾਰਕ (Eldorado Park) ਵਿਖੇ ਕ੍ਰੈਡਿਟ ਵੈਲੀ ਨਦੀ ਚ ਡੁੱਬ ਜਾਣ ਕਰਕੇ ਪੰਜਾਬ ਤੋਂ ਆਏ ਅੰਤਰ-ਰਾਸ਼ਟਰੀ ਵਿਦਿਆਰਥੀ ਨਵਕਿਰਨ ਸਿੰਘ (20) ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਨੌਜਵਾਨ ਦੀ ਲਾਸ਼ ਸਟੀਲਜ਼/ ਕ੍ਰੈਡਿਟ ਵਿਉ ( Steeles/ Credit View) ਲਾਗੇ ਏਲਡਰੇਡੋ ਪਾਰਕ ਚੋਂ ਬਰਾਮਦ ਹੋਈ ਹੈ।

ਪੀਲ ਪੁਲਿਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ ਤੇ ਹਾਦਸਾ ਕਿਵੇਂ ਵਾਪਰਿਆ ਇਸ ਗੱਲ ਦਾ ਪਤਾ ਲਗਾਉਣ ਦੀਆਂ ਕੌਸ਼ਿਸ਼ਾ ਹੋ ਰਹੀਆ ਹਨ। ਨੌਜਵਾਨ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਬੱਧਨੀ ਕਲਾਂ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਬਹੁਤ ਵਾਰੀ ਦੱਸਣ ਦੇ ਬਾਵਜੂਦ ਵੀ ਡੂੰਘੇ ਪਾਣੀਆ ਤੋਂ ਬਚਾਅ ਪ੍ਰਤੀ ਅਣਗਹਿਲੀ ਵਰਤਣ ਦੀਆ ਘਟਨਾਵਾ ਵਾਪਰਦੀਆਂ ਰਹਿੰਦੀਆਂ ਹਨ ਜਿਸ ਕਾਰਨ ਕੈਨੇਡਾ ਚ ਪੜਨ ਆਏ ਵਿਦਿਆਰਥੀਆ ਦੀਆਂ ਹਰ ਸਾਲ ਦਰਜਨਾ ਮੌਤਾ ਪਾਣੀ ਚ ਡੁੱਬ ਜਾਣ ਕਾਰਨ ਹੋ ਜਾਂਦੀਆ ਹਨ।
ਕੁਲਤਰਨ ਸਿੰਘ ਪਧਿਆਣਾ

ਬੀਤੇ ਐਤਵਾਰ ਨੂੰ ਬਰੈਂਪਟਨ ਵਿੱਚ ਕ੍ਰੈਡਿਟ ਨਦੀ ਦੇ ਕੰਡੇ ਇੱਕ 20 ਸਾਲ ਭਾਰਤੀ ਮੂਲ ਦਾ ਵਿਅਕਤੀ ਮ੍ਰਿਤਕ ਪਾਇਆ ਗਿਆ।ਉਨ੍ਹਾਂ ਕਿਹਾ ਕਿ ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਵਿਅਕਤੀ ਨੂੰ ਪਾਣੀ ਵਿਚ ਪਾਇਆ ਗਿਆ ਅਤੇ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ।

ਪੀਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹਾਦਸਾ ਕਿਵੇਂ ਵਾਪਰਿਆ।ਡੂੰਘੇ ਪਾਣੀ ਦੀ ਸੁਰੱਖਿਆ ਪ੍ਰਤੀ ਅਣਗਹਿਲੀ ਇਸ ਖੇਤਰ ਵਿੱਚ ਇੱਕ ਆਮ ਘਟਨਾ ਹੈ, ਜਿਸ ਦੇ ਨਤੀਜੇ ਵਜੋਂ ਹਰ ਸਾਲ ਕੈਨੇਡਾ ਵਿੱਚ ਪੜ੍ਹਨ ਵਾਲੇ ਦਰਜਨਾਂ ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ ਹੋ ਜਾਂਦੀ ਹੈ।