ਉਚੇਰੀ ਪੜ੍ਹਾਈ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਗਈ ਜਾਨ

ਕੈਨੇਡਾ ਪੜਾਈ ਲਈ ਆਏ ਇੱਕ ਹੋਰ ਅੰਤਰ-ਰਾਸ਼ਟਰੀ ਵਿਦਿਆਰਥੀ ਦੀ ਹੋਈ ਮੌਤ
ਬਰੈਂਪਟਨ,ਉਨਟਾਰੀਓ: ਕੈਨੇਡਾ ਵਿਖੇ ਪੜਾਈ ਲਈ ਆ ਰਹੇ ਅਤਰ-ਰਾਸ਼ਟਰੀ ਵਿਦਿਆਰਥੀਆ ਦੀਆਂ ਮੌਤਾ ਦਾ ਸਿਲਸਿਲਾ ਬੰਦ ਹੋਣ ਦਾ ਨਾਮ ਨਹੀ ਲੈ ਰਿਹਾ ਹੈ ਤੇ ਲਗਾਤਾਰ ਹਰ ਦੂਜੇ ਦਿਨ ਇਹੋ ਜਿਹੀਆ ਖਬਰਾ ਸਾਹਮਣੇ ਆ ਰਹੀਆ ਹਨ। ਬਰੈਂਪਟਨ ਤੋਂ ਖਬਰ ਆਈ ਹੈ ਕਿ ਨਵਪ੍ਰੀਤ ਸਿੰਘ ਮਾਣਕੂ (30) ਪੁੱਤਰ ਅਮ੍ਰਿਤ ਸਿੰਘ ਪਿੰਡ ਮਾਣਕੀ ਖੰਨਾ( ਲੁਧਿਆਣਾ) ਦੀ ਲੰਘੇ ਕੱਲ 30 ਅਪ੍ਰੈਲ ਵਾਲੇ ਦਿਨ ਸਵੇਰੇ ਅਮ੍ਰਿਤ ਵੇਲੇ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ, ਨੌਜਵਾਨ ਨੂੰ ਈਟੋਬੀਕੋ ਜਨਰਲ ਹਸਪਤਾਲ ਚ ਲਿਜਾਇਆ ਗਿਆ ਸੀ ਪਰ ਉਸਦੀ ਜਾਨ ਨੂੰ ਨਹੀ ਬਚਾਇਆ ਜਾ ਸਕਿਆ । ਨੌਜਵਾਨ ਕੈਨੇਡੀਅਨ ਪ੍ਰੋਵਿਨਸ ਨੋਵਾ ਸਕੋਸ਼ੀਆ (Cape Breton University) ਚ ਪੜਨ ਲਈ ਆਇਆ ਸੀ ਤੇ ਹਾਲ ਹੀ ਚ ਆਪਣੇ ਵੱਡੇ ਭਰਾ ਨਾਲ ਬਰੈਂਪਟਨ ਵਿਖੇ ਮੂਵ ਹੋਇਆ ਸੀ। ਦੱਸਣਯੋਗ ਹੈ ਕਿ ਅੰਤਰ-ਰਾਸ਼ਟਰੀ ਵਿਦਿਆਰਥੀਆ ਦੀਆਂ ਵੱਖ-ਵੱਖ ਕਾਰਨਾ ਕਰਕੇ ਲਗਾਤਾਰ ਮੌਤਾ ਹੋ ਰਹੀਆ ਹਨ ,ਭਾਈਚਾਰਾ ਚਿੰਤਤ ਵੀ ਹੈ ਪਰ ਕੋਈ ਹੱਲ ਨਹੀ ਨਿਕਲ ਰਿਹਾ ਹੈ।
ਕੁਲਤਰਨ ਸਿੰਘ ਪਧਿਆਣਾ

ਆਏ ਦਿਨ ਵਿਦੇਸ਼ ਵਿਚ ਕਿਸੇ ਨਾ ਕਿਸੇ ਭਾਰਤੀ ਵਿਦਿਆਰਥੀ ਦੀ ਮੌਤ ਹੋ ਜਾਂਦੀ ਹੈ ਇਹ ਸਿਲਸਿਲਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਇਸੇ ਤਰ੍ਹਾਂ ਹੀ ਹੁਣ ਬਰੈਂਪਟਨ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਨਵਪ੍ਰੀਤ ਸਿੰਘ ਮਾਣਕੂ (ਉਮਰ 30 ਸਾਲ) ਪੁੱਤਰ ਅੰਮ੍ਰਿਤ ਸਿੰਘ ਪਿੰਡ ਮਾਣਕੀ ਖੰਨਾ (ਲੁਧਿਆਣਾ) ਦੀ 30 ਅਪ੍ਰੈਲ ਨੂੰ ਅੰਮ੍ਰਿਤ ਵੇਲੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।

ਨੌਜਵਾਨ ਨੂੰ ਤੁਰੰਤ ਈਟੋਬੀਕੋ ਜਨਰਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਪਰ ਉਸ ਦੀ ਜਾਨ ਨਹੀਂ ਬਚ ਸਕੀ। ਨੌਜਵਾਨ ਕੈਨੇਡੀਅਨ ਪ੍ਰੋਵਿਨਸ ਨੋਵਾ ਸਕੋਸ਼ੀਆ (Cape Breton University) ਵਿਚ ਪੜ੍ਹਨ ਆਇਆ ਸੀ ਅਤੇ ਆਪਣੇ ਵੱਡੇ ਭਰਾ ਨਾਲ ਬਰੈਂਪਟਨ ਵਿਖੇ ਰਹਿੰਦਾ ਸੀ।