ਬਰਜਿੰਦਰ ਪਰਵਾਨਾ ਗ੍ਰਿਫ਼ਤਾਰ – ਪਟਿਆਲਾ ਪੁਲਿਸ ਨੇ ਕੀਤੀ ਗ੍ਰਿਫ਼ਤਾਰੀ

ਪਟਿਆਲਾ, 30 ਅਪ੍ਰੈਲ-ਪਟਿਆਲਾ ਮਾਮਲੇ ‘ਚ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਮੁੱਖ ਸਾਜ਼ਿਸ਼ਕਰਤਾ ਦੀ ਪਛਾਣ ਕਰਨ ਦਾ ਦਾਅਵਾ ਕੀਤਾ ਹੈ ਅਤੇ ਮੁੱਖ ਸਾਜ਼ਿਸ਼ਕਰਤਾ ਬਰਜਿੰਦਰ ਸਿੰਘ ਪਰਵਾਨਾ ਦੱਸਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਬੀਤੇ ਦਿਨ ਜ਼ਿਲ੍ਹੇ ‘ਚ ਹੋਈ ਹਿੰਸਕ ਝੜਪ ਤੋਂ ਬਾਅਦ ਪੁਲਿਸ ਵਲੋਂ ਪੂਰੀ ਸਖ਼ਤੀ ਵਰਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਪਟਿਆਲਾ ‘ਚ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ, ਜਦੋਂ ਸ਼ਿਵ ਸੈਨਾ ਦੇ ਵਰਕਰ ਖਾਲਿਸਤਾਨੀ ਵਿਰੋਧੀ ਮਾਰਚ ਦੀ ਤਿਆਰੀ ਕਰ ਰਹੇ ਸਨ, ਉਦੋਂ ਖਾਲਿਸਤਾਨੀ ਸਮਰਥਕ ਮੌਕੇ ‘ਤੇ ਪਹੁੰਚ ਗਏ ਅਤੇ ਦੋਵਾਂ ਧਿਰਾਂ ਵਿਚਾਲੇ ਜ਼ਬਰਦਸਤ ਝੜਪ ਹੋ ਗਈ। ਇਸ ਤੋਂ ਬਾਅਦ ਪੁਲਿਸ ਨੇ ਸਥਿਤੀ ‘ਤੇ ਕਾਬੂ ਪਾਉਣ ਲਈ ਹਵਾਈ ਫਾਇਰਿੰਗ ਵੀ ਕੀਤੀ। ਇਸ ਝੜਪ ‘ਚ 4 ਲੋਕ ਜ਼ਖ਼ਮੀ ਹੋਏ ਹਨ।

ਪਰਵਾਨੇ ਨੂੰ ਕੋਸਣ ਵਾਲੇ ਇਸ ਸਵਾਲ ਦਾ ਜਵਾਬ ਦੇਣ..ਜਿਹੜੇ ਅੱਜ ਸ਼ਿਵ ਸੈਨਾ ਤੇ ਪਰਵਾਨੇ ਨੂੰ ਬਰਾਬਰ ਦਾ ਦੋਸ਼ੀ ਦੱਸ ਰਹੇ ਨੇ ਇਹ ਉਹੀ ਲੋਕ ਨੇ ਜੋ ਪੰਜਾਬ ਵਿੱਚ ਉਮਰ ਖਾਲਿਦ ਦੇ ਹੱਕ ‘ਚ ਖੜਨ ਦਾ ਨਾਟਕ ਕਰਦੇ ਨੇ। ..ਇਨਾਂ ਨੂੰ ਉਮਰ ਖਾਲਿਦ ਮੁਸਲਮਾਨਾਂ ਲਈ ਲੜਦਾ ਚੰਗਾ ਲਗਦਾ ਪਰ ਪਰਵਾਨਾ ਪਰਵਾਨ ਨਹੀ..ਹੋ ਸਕਦਾ ਕਿ ਉਮਰ ਖਾਲਿਦ ਤੇ ਪਰਵਾਨੇ ਦੇ ਕੋਈ ਸਿਆਸੀ ਲਾਲਚ ਹੋਣ। ਅਸੀਂ ਕਿਸੇ ਦੀ ਗਰੰਟੀ ਨਹੀਂ ਲੈਂਦੇ । ਪਰ ਕੀ ਇਹ ਦੋਵੇਂ ਹਿੰਦੂਆਂ ਦੇ ਕਿਸੇ ਮਸਲੇ ਵਿੱਚ ਲੱਤ ਅੜਾਉਂਦੇ ਨੇ ? ਹਿੰਦੂ ਰਾਂਸ਼ਟਰ ਦੀ ਮੰਗ ਕਰਨ ਵਾਲੇ ਖਾਲਿਸਤਾਨ ਤੇ ਪਾਕਿਸਤਾਨ ਦੇ ਨਾਮ ‘ਤੇ ਸਿੱਧਾ ਸਿੱਖਾਂ ਤੇ ਮੁਸਲਮਾਨਾਂ ਨੂੰ ਨਿਸ਼ਾਨੇ ‘ਤੇ ਲੈਂਦੇ ਨੇ। ਇਹ ਗੱਲ ਕਿਸੇ ਤੋਂ ਲੁਕੀ ਨਹੀਂ । ਜਦੋਂ ਕਿ ਉਮਰ ਖਾਲਿਦ ਤੇ ਪਰਵਾਨੇ ਵਰਗਿਆਂ ਦੀ ਸਿਆਸਤ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਪਾਣੀ ਸਿਰ ਉਤੋਂ ਦੀ ਲੰਘ ਜਾਂਦਾ । ਕਿਉਂ ਕਿ ਏਜੰਡਾ ਸੈਟ ਕਰਨ ਦੀ ਅਜਾਦੀ ਤਾਂ ਸਿਰਫ ਹਿੰਦੂਤਵੀਆਂ ਕੋਲ ਹੈ । ਸਿੱਖ ਤੇ ਮੁਸਲਮਾਨ ਤਾਂ ਸਿਰਫ ਜਵਾਬ ਹੀ ਦੇ ਸਕਦੇ ਨੇ। ਪਰ ਪੰਜਾਬ ‘ਚ ਇਕ ਇਕ ਅਜਿਹੀ ਬੇਈਮਾਨ ਧਿਰ ਹੈ ਜੋ ਚਾਹੁੰਦੀ ਹੈ ਕਿ ਸਿੱਖ ਜਵਾਬ ਵੀ ਨਾ ਦੇਣ। ਇਸ ਧਿਰ ਨੇ ਅੰਤ ਵਿੱਚ ਹਿੰਦੂ ਰਾਂਸ਼ਟਰ ਵਾਲਿਆਂ ਦੇ ਹੱਕ ‘ਚ ਭੁਗਤਨਾ ਹੁੰਦਾ।ਮੰਨ ਵੀ ਲਈਏ ਕਿ ਕਿਸੇ ਲਾਲਚ ਵਿੱਚ ਹੀ ਸਹੀ, ਪਰ ਪਰਵਾਨੇ ਨੇ ਜਵਾਬ ਤਾਂ ਦਿੱਤਾ। ਇਸ ਕਰਕੇ ਪਰਵਾਨੇ ਦੇ ਨਾਲ ਖੜੋ। ਤੇ ਜਿਹੜਾ ਸ਼ਿਵ ਸੈਨਾ ਦੀ ਅਲੋਚਨਾ ਕਰਨ ਦੇ ਨਾਲ ਨਾਲ ਬੈਲੰਸ ਰੱਖਣ ਵਾਸਤੇ ਪਰਵਾਨੇ ਨੂੰ ਵੀ ਕੋਸ ਰਿਹਾ, ਸਮਝ ਲਉ ਕਿ ਉਹ ਹਿੰਦੂ ਰਾਸ਼ਟਰ ਦੇ ਹੱਕ ਤੇ ਘੱਟ ਗਿਣਤੀਆਂ ਦੇ ਖਿਲਾਫ ਭੁਗਤ ਰਿਹਾ ।ਜਿਹੜੇ ਹਜੇ ਵੀ ਸ਼ਿਵ ਸੈਨਾ ਤੇ ਪਰਵਾਨੇ ਨੂੰ ਬਰਾਬਰ ਰੱਖ ਕੇ ਅਲੋਚਨਾ ਕਰ ਰਹੇ ਨੇ ਉਹ ਦੱਸ ਦੇਣ ਕਿ ਹਰੀਸ਼ ਸਿੰਗਲੇ ਵਾਂਗ ਪਰਵਾਨੇ ਨੂੰ ਪੰਜਾਬ ਤੇ ਕੇਂਦਰ ਸਰਕਾਰ ਨੇ ਕਿੰਨੀ ਸੁਰੱਖਿਆ ਦਿੱਤੀ ਹੋਈ ਹੈ ?
#ਮਹਿਕਮਾ_ਪੰਜਾਬੀ

ਪਟਿਆਲਾ ਵਿੱਚ ਵਾਪਰੀਆਂ ਘਟਨਾਵਾਂ ਕੋਈ ਹਿੰਦੂ ਸਿੱਖਾਂ ਦੀ ਲੜਾਈ ਨਹੀਂ ਹੈ ਬਲਕਿ ਇਸ ਪਿੱਛੇ ਡੂੰਘੀ ਰਾਜਨੀਤਕ ਚਾਲ ਹੈ!ਬਲਜਿੰਦਰ ਸਿੰਘ ਪਰਵਾਨਾ ਕੋਈ ਸਿੱਖ ਲੀਡਰ ਨਹੀਂ ਅਤੇ ਨਾ ਹੀ ਹਰੀਸ਼ ਸਿੰਗਲਾ ਕੋਈ ਹਿੰਦੂ ਲੀਡਰ ਹੈ ਦੋਵੇਂ ਅੱਗ ਲਾਉਣ ਵਾਲੇ ‘ਯੰਤਰ’ ਹਨ ਜੋ ਕਿ ਪੰਜਾਬ ਦੇ ਮਾਹੌਲ ਨੂੰ ਅੱਗ ਲਾਉਣ ਦੇ ਯਤਨਾਂ ਵਿੱਚ ਰਹਿੰਦੇ ਹਨ!ਪਟਿਆਲਾ ਵਿੱਚ ਸਥਿਤ ਗੁਰਦਵਾਰਾ ਦੂਖ ਨਿਵਾਰਨ ਅਤੇ ਕਾਲੀ ਮਾਤਾ ਦਾ ਮੰਦਿਰ ਅਜਿਹੇ ਸਥਾਨ ਹਨ ਜੋ ਕਿ ਭਾਈਚਾਰਿਆਂ ਦੀ ਏਕਤਾ ਮਿਸਾਲ ਵਜੋਂ ਜਾਣੇ ਜਾਂਦੇ ਹਨ!ਕੱਲ ਵਾਪਰੀਆਂ ਘਟਨਾਵਾਂ ਵਿੱਚ ਕਾਲੀ ਮਾਤਾ ਦਾ ਮੰਦਿਰ ਕਿਸੇ ਗੰਭੀਰ ਸਾਜ਼ਿਸ਼ ਤਹਿਤ ਨਿਸ਼ਾਨਾ ਬਣਾਇਆ ਗਿਆ ਤਾਂ ਕਿ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਸਕੇ ਪਰ ਜਿਸਤਰ੍ਹਾਂ ਸਮੂਹ ਭਾਈਚਾਰਿਆਂ ਨੇ ਹਰੀਸ਼ ਸਿੰਗਲਾ ਧੜੇ ਅਤੇ ਬਲਜਿੰਦਰ ਸਿੰਘ ਪਰਵਾਨਾ ਧੜੇ ਨੂੰ ਨਕਾਰਿਆ ਹੈ ਉਸ ਨੇ ਇਸ ਸਾਜ਼ਿਸ਼ ਪਿੱਛੇ ਲੁਕੇ ਚਿਹਰਿਆਂ ਦੇ ਮੂੰਹ ਤੇ ਥੱਪੜ ਮਾਰਿਆ ਹੈ!!!!
Baltej Pannu

ਸ਼ਿਵ ਸੈਨਾ ਦੇ ਆਗੂਆਂ ਦੀ ਖੁਸ ਰਹੀ ਸੁਰੱਖਿਆ ਕਰਕੇ ਬੁਖਲਾਹਟ ਸਮਝ ਆਉਂਦੀ ਹੈ ਅਤੇ ਪਰਵਾਨੇ ਵਰਗੇ ਲੋਕ ਪਹਿਲਾਂ ਹੀ ਅਜਿਹੇ ਮੌਕਿਆਂ ਦੀ ਭਾਲ ਵਿੱਚ ਰਹਿੰਦੇ ਹਨ ਕਿ ਪੰਜਾਬ ਵਿੱਚ ਅੱਗ ਲਾਈ ਜਾ ਸਕੇ!ਕਪੂਰਥਲੇ ਧਾਰਮਿਕ ਅਸਥਾਨ ਤੇ ਕਤਲ ਕੀਤੇ ਗਏ ਬੇਕਸੂਰ ਵਿਅਕਤੀ ਵੇਲੇ ਵੀ ਭੜਕਾਉਣ ਦਾ ਕੰਮ ਸਭ ਤੋਂ ਜ਼ਿਆਦਾ ਪਰਵਾਨੇ ਨੇ ਹੀ ਕੀਤਾ ਸੀ!ਸ਼ਿਵ ਸੈਨਾ ਦੇ ਆਪੂੰ ਬਣੇ ਆਗੂ ਅਤੇ ਪਰਵਾਨੇ ਵਰਗੇ ਭੜਕਾਉਣ ਵਾਲੇ ਲੋਕਾਂ ਨਾਲ ਪੁਲਿਸ ਨੂੰ ਸਖ਼ਤੀ ਕਰਨੀ ਪਵੇਗੀ ਨਹੀਂ ਤਾਂ ਇਹ ਲੋਕ ਪੰਜਾਬ ਨੂੰ ਲਾਂਬੂ ਲਾਉਣ ਦੇ ਯਤਨਾਂ ਵਿੱਚ ਕੋਈ ਕਸਰ ਨਹੀਂ ਛੱਡਣਗੇ!
Baltej Pannu