ਨੰਬਰ ਪੋਰਟ ਕਰਵਾਉਣ ਆਏ ਨੌਜਵਾਨ ਨੇ ਇੱਕਲੀ ਲੜਕੀ ਦੇਖ ਜ਼ਬਰ-ਜਨਾਹ ਦੀ ਕੀਤੀ ਕੋਸ਼ਿਸ

ਨੰਬਰ ਪੋਰਟ ਕਰਵਾਉਣ ਆਏ ਨੌਜਵਾਨ ਨੇ ਇੱਕਲੀ ਲੜਕੀ ਦੇਖ ਜ਼ਬਰ-ਜਨਾਹ ਦੀ ਕੀਤੀ ਕੋਸ਼ਿਸ -SIM ਪੋਰਟ ਕਰਵਾਉਣ ਆਏ ਮੁੰਡੇ ਵੱਲੋਂ ਦਿਨ ਦਿਹਾੜੇ ਕੁੜੀ ਨਾਲ ਜਬਰ ਜਨਾਹ !
ਛੱਤ ਤੋਂ ਛਾਲ ਮਾਰ ਦੇਖੋ ਕਿਵੇਂ ਭੱਜੀ ਕੁੜੀ, CCTV ‘ਚ ਕੈਦ ਹੋਈਆਂ ਤਸਵੀਰਾਂ

ਇਸ ਵੇਲੇ ਦੀ ਵੱਡੀ ਖ਼ਬਰ ਲੁਧਿਆਣਾ ਦੇ ਥਾਣਾ ਜਮਾਲਪੁਰ ਅਧੀਨ ਪੈਂਦੀ ਤੇਤੀ ਫੁੱਟਾ ਰੋਡ ਤੋਂ ਦੇਖਣ ਨੂੰ ਮਿਲੀ ਹੈ ਜਿੱਥੇ ਕਿ ਵੋਡਾਫੋਨ ਦੇ ਸਟੋਰ ਵਿੱਚ ਕੰਮ ਕਰਦੀ ਲੜਕੀ ਨੂੰ ਇਕੱਲਾ ਦੇਖ ਨੌਜਵਾਨ ਦੁਕਾਨ ਅੰਦਰ ਵੜ ਗਿਆ ਅਤੇ ਸਿਮ ਪੋਰਟ ਕਰਵਾਉਣ ਦੀ ਗੱਲ ਕਹਿਣ ਲੱਗਾ। ਜਿਸ ਦੇ ਚਲਦਿਆਂ ਲੜਕੀ ਨੇ ਉਸ ਦਾ ਪਰੂਫ ਮੰਗਿਆ ਤਾਂ ਨੌਜਵਾਨ ਨੇ ਸ਼ਟਰ ਨੂੰ ਅੰਦਰੋਂ ਬੰਦ ਕਰ ਦਿੱਤਾ ਅਤੇ ਲੜਕੀ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕਰਨ ਲੱਗਾ। ਜਿਸ ਤੋਂ ਬਾਅਦ ਲੜਕੀ ਨੇ ਇਸ ਗੱਲ ਦਾ ਵਿਰੋਧ ਜਤਾਇਆ ਅਤੇ ਛੱਤ ‘ਤੇ ਜਾਂ ਕੇ ਛਲਾਂਗ ਲਗਾ ਦਿੱਤੀ। ਜਿਸ ਦੀ ਸੀ.ਸੀ.ਟੀ.ਵੀ. ਵੀਡੀਓ ਵੀ ਸਾਹਮਣੇ ਆਈ ਹੈ ਉਧਰ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਿਆ।

ਮੌਕੇ ‘ਤੇ ਮੌਜੂਦ ਸਥਾਨਕ ਲੋਕਾਂ ਦੀ ਮੱਦਦ ਨਾਲ ਜ਼ਖ਼ਮੀ ਹਾਲਤ ਵਿੱਚ ਲੜਕੀ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਉੱਧਰ ਮੌਕੇ ‘ਤੇ ਮੌਜੂਦ ਲੋਕਾਂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਨੌਜਵਾਨ ਸਿਮ ਪੋਰਟ ਕਰਵਾਉਣ ਆਇਆ ਸੀ। ਜਿਸ ਨੇ ਇਕੱਲੀ ਲੜਕੀ ਦੇਖ ਅੰਦਰੋਂ ਸ਼ਟਰ ਲੱਗਾ ਲੜਕੀ ਦੇ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ । ਜਦੋਂ ਲੜਕੀ ਨੇ ਵਿਰੋਧ ਜਤਾਇਆ ਤਾਂ ਉਸਦੇ ਨਾਲ ਕੁੱਟਮਾਰ ਕਰਨ ਅਤੇ ਧੱਕੇਸ਼ਾਹੀ ਕਰਨ ਲੱਗਾ। ਜਿਸ ਦੇ ਚਲਦਿਆਂ ਲੜਕੀ ਨੇ ਵਿਰੋਧ ਜਤਾ ਛੱਤ ‘ਤੇ ਜਾ ਛਲਾਂਗ ਲਗਾ ਦਿੱਤੀ।

ਉਧਰ ਮੌਕੇ ਤੇ ਪਹੁੰਚੀ ਪੁਲਸ ਵੱਲੋਂ ਇਸ ਮਾਮਲੇ ਸਬੰਧੀ ਸੀ.ਸੀ.ਟੀ.ਵੀ. ਦੇ ਆਧਾਰ ‘ਤੇ ਲੜਕੀ ਦੇ ਬਿਆਨ ਦਰਜ ਕਰ ਮਾਮਲਾ ਦਰਜ ਕਰ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਟੀਮਾਂ ਭੇਜ ਦਿੱਤੀਆਂ ਗਈਆਂ ਹਨ।