ਜੇ ਇੰਦਾ ਦੀ ਸੋਚ ਵਾਲੇ ਸਰਪੰਚ ਹਰ ਪਿੰਡਾਂ ਚ ਹੋਣ ਤਾਂ

ਇਸ ਵੇਲੇ ਦੀ ਵੱਡੀ ਖ਼ਬਰ ਨਾਭਾ ਹਲਕੇ ਦੇ ਪਿੰਡ ਭੁਚੋ ਮਾਧੁਰੀ ਦੀ ਪੰਚਾਇਤ ਵੱਲੋਂ ਕਰਵਾਏ ਵਿਕਾਸ ਕਾਰਜਾਂ ਦੀ ਚੁਫੇਰਿਓਂ ਸ਼ਲਾਘਾ ਹੋ ਰਹੀ ਹੈ ਪਿੰਡ ਵਿੱਚ ਜਿੱਥੇ ਚਾਰੇ ਪਾਸੇ ਸੋਲਰ ਲਾਈਟਾਂ ਲੱਗੀਆਂ ਹੋਈਆਂ ਹਨ ਉਥੇ ਹੀ ਸਾਰੇ ਪਿੰਡ ਵਿੱਚ ਸੀ ਸੀ ਟੀ ਵੀ ਕੈਮਰਿਆਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਨੌਜਵਾਨਾਂ ਦੇ ਖੇਡਣ ਲਈ ਵਾਲੀਬਾਲ ਗਰਾਊਂਡ ਅਤੇ ਓਪਨ ਜਿੰਮ ਦਾ ਪ੍ਰਬੰਧ ਹੈ ਇਸ ਤੋਂ ਇਲਾਵਾ ਪਿੰਡ ਵਿੱਚ ਪਾਰਕ ਬਣਿਆ ਹੋਇਆ ਹੈ ਜਿੱਥੇ ਪਿੰਡ ਦੇ ਲੋਕ ਸਵੇਰੇ ਸ਼ਾਮ ਸੈਰ ਕਰਦੇ ਹਨ

ਲਗਪਗ 35 ਲੱਖ ਦੀ ਲਾਗਤ ਨਾਲ ਪਿੰਡ ਵਿੱਚ ਪੰਚਾਇਤ ਘਰ ਬਣਾਇਆ ਗਿਆ ਹੈ ਬਲਾਕ ਸੰਮਤੀ ਨਾਭਾ ਦੇ ਚੇਅਰਮੈਨ ਇੱਛਿਆਮਾਨ ਸਿੰਘ ਭੋਜੋਮਾਜਰੀ ਅਤੇ ਸਰਪੰਚ ਸੁਖਰਾਜ ਸਿੰਘ ਨੇ ਦੱਸਿਆ ਕਿ ਲਗਪਗ ਡੇਢ ਕਰੋੜ ਰੁਪਿਆ ਖਰਚ ਕਰਕੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਹ ਵਿਕਾਸ ਕਾਰਜ ਕਰਵਾਏ ਹਨ ਜਿੱਥੇ ਪਿੰਡ ਦੇ ਵਿੱਚ ਪਾਣੀ ਦੀ ਨਿਕਾਸੀ ਲਈ ਸੀਵਰੇਜ ਦਾ ਪ੍ਰਬੰਧ ਹੈ ਉਥੇ ਹੀ ਮੀਂਹ ਦੇ ਪਾਣੀ ਦੀ ਸੰਭਾਲ ਇਕ ਵੱਖਰੀ ਪਾਈਪ ਲਾਈਨ ਪਾ ਕੇ ਪਾਣੀ ਇਕ ਜਗ੍ਹਾ ਇਕੱਤਰ ਕਰਕੇ ਧਰਤੀ ਵਿਚ ਰੀਚਾਰਜ ਕੀਤਾ ਜਾਂਦਾ ਹੈ

ਉੱਥੇ ਹੀ ਪਿੰਡ ਦੇ ਸਰਪੰਚ ਸੁਖਰਾਜ ਸਿੰਘ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਅਸੀਂ ਆਪਣੇ ਪਿੰਡ ਦੇ ਵਿੱਚ ਟੋਟਲੀ ਸੀਵਰੇਜ ਲਾਈਨ ਵਿਛਾਈ ਹੈ ਮੀਂਹ ਦੇ ਪਾਣੀ ਨੂੰ ਥੱਲੇ ਭੇਜਣ ਦੇ ਲਈ ਅਲੱਗ ਤੋਂ ਪਾਈਪ ਲਾਈਨ ਪਾਈ ਹੈ ਤੇ ਸੌਲਿਡ ਵੇਸਟ ਮੈਨੇਜਮੈਂਟ ਪਿੰਡ ਦੇ ਵਿਚ ਲਿਆਂਦਾ ਗਿਆ ਹੈ ਹਰ ਘਰ ਦੇ ਵਿੱਚ 2-2 ਡਸਟਬਿਨ ਕੂੜੇ ਨੂੰ ਸੰਭਾਲਣ ਲਈ ਦਿੱਤੇ ਗਏ ਹਨ ਪਿੰਡ ਵਿੱਚ ਕੀਤੇ ਗਏ ਵਿਕਾਸ ਕਾਰਜਾਂ ਕਾਰਨ ਇਹ ਪਿੰਡ ਚੰਡੀਗੜ੍ਹ ਦਾ ਭੁਲੇਖਾ ਪਾਉਂਦਾ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ