ਭਗਵੰਤ ਮਾਨ ਦਾ ਪਰਗਟ ਸਿੰਘ ਨੂੰ ਮੋੜਵਾਂ ਜਵਾਬ

ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਤੋਂ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਇਸ ਸਮੇਂ ਸੋਸ਼ਲ ਮੀਡੀਆ ਦੇ ਉੱਪਰ ਕੈਬਿਨਟ ਮੰਤਰੀਆਂ ਲਈ ਨਵੀਆਂ ਗੱਡੀਆਂ ਖ਼ਰੀਦਣ ਦਾ ਮੁੱਦਾ ਕਾਫ਼ੀ ਗਰਮਾਇਆ ਹੋਇਆ ਹੈ ਜਿਸ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲੰਧਰ ਵਿਖੇ ਪ੍ਰੈੱਸ ਕਾਨਫ਼ਰੰਸ ਕਰਕੇ

ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਅਜਿਹਾ ਕੋਈ ਵੀ ਫ਼ੈਸਲਾ ਸਰਕਾਰ ਦੇ ਵੱਲੋਂ ਨਹੀਂ ਲਿਆ ਗਿਆ ਅਤੇ ਨਾ ਹੀ ਕੋਈ ਸਰਕਾਰ ਗੱਡੀਆਂ ਖਰੀਦਣ ਜਾ ਰਹੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਇੱਕ ਵੀ ਗੱਡੀ ਅਸੀਂ ਖਰੀਦੀ ਹੋਵੇ ਜਾਂ ਖਰੀਦਣ ਦੀ ਤਿਆਰੀ ਕਰ ਰਹੇ ਹਾਂ ਉਸ ਦਾ ਕੋਈ ਸਬੂਤ ਦੇ ਦਵੇ ਤਾਂ ਅਸੀਂ ਮੰਨ ਲਵਾਂਗੇ ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੂੰ ਕਹਿਣਾ ਚਾਹੁੰਦਾ

ਹਾਂ ਕਿ ਅਸੀਂ ਕੋਈ ਗੱਡੀ ਨਹੀਂ ਖ਼ਰੀਦ ਰਹੇ ਪਰ ਤੁਹਾਡੇ ਕੋਲ ਜਿਹੜੀਆਂ ਗੱਡੀਆਂ ਨੇ ਉਹ ਅਸੀਂ ਜ਼ਰੂਰ ਜਲਦੀ ਹੀ ਵਾਪਸ ਲੈ ਲਵਾਂਗੇ ਨਾਲ ਹੀ ਜੋ ਬਿਜਲੀ ਦੇ ਅਧਿਕਾਰੀ ਦਿੱਲੀ ਵਿਖੇ ਮੀਟਿੰਗ ਕਰਕੇ ਆਏ ਹਨ ਉਸ ਸਬੰਧੀ ਗੱਲਬਾਤ ਕਰਦਿਆਂ ਹੋਇਆਂ ਭਗਵੰਤ ਮਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਟ੍ਰੇਨਿੰਗ ਦੇ ਵਾਸਤੇ ਉੱਥੇ ਭੇਜਿਆ ਗਿਆ ਸੀ ਤਾਂ ਜੋ ਉੱਥੇ ਦੀਆਂ ਨੀਤੀਆਂ ਜੋ ਲਾਗੂ ਨੇ ਉਨ੍ਹਾਂ ਦੇ

ਬਾਰੇ ਜਾਣਕਾਰੀ ਲੈ ਕੇ ਪੰਜਾਬ ਦੇ ਵਿੱਚ ਵੀ ਸੁਧਾਰ ਕੀਤਾ ਜਾ ਸਕੇ ਪੰਜਾਬ ਦੇ ਅਧਿਕਾਰੀ ਤਾਮਿਲਨਾਡੂ ਤੱਕ ਸਿੱਖਿਆ ਲੈਣ ਜਾਂਦੇ ਹਨ ਜੇ ਦਿੱਲੀ ਚਲੇ ਗਏ ਤਾਂ ਉਸ ਵਿੱਚ ਕੋਈ ਨਵੀਂ ਗੱਲ ਨਹੀਂ ਹੈ ਇਸ ਦੌਰਾਨ ਭਗਵੰਤ ਮਾਨ ਵੱਲੋਂ ਹੋਰ ਕਿਹੜੀਆਂ ਕਿਹੜੀਆਂ ਗੱਲਾਂ ਦੇ ਜਵਾਬ ਦਿੱਤੇ ਗਏ ਅਤੇ ਉਨ੍ਹਾਂ ਦੇ ਵੱਲੋਂ ਕੀ ਵਿੱਚ ਕਿਹਾ ਗਿਆ ਉਸ ਨੂੰ ਜਾਣਨ ਦੇ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ